ਫੇਸਬੁੱਕ ਨੇ ਸ਼ੀ ਜਿਨਪਿੰਗ ਦੇ ਨਾਂ ਨੂੰ ਗਲਤ ਟਰਾਂਸਲੇਟ ਕਰਨ ''ਤੇ ਮੰਗੀ ਮੁਆਫੀ

01/19/2020 1:00:07 PM

ਨੇਪੀਤਾ— ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮਿਆਂਮਾਰ ਯਾਤਰਾ ਦੌਰਾਨ ਉਨ੍ਹਾਂ ਦੇ ਨਾਂ ਦੀ ਗਲਤ ਟਰਾਂਸਲੇਸ਼ਨ ਹੋਣ 'ਤੇ ਫੇਸਬੁੱਕ ਨੇ ਸ਼ਨੀਵਾਰ ਨੂੰ ਮੁਆਫੀ ਮੰਗੀ ਹੈ। ਮਿਆਂਮਾਰ ਦੀ ਰਾਜਧਾਨੀ ਨੇਪੀਤਾ 'ਚ ਸ਼ੀ ਜਿਨਪਿੰਗ ਨੇ ਦੋ ਦਿਨਾ ਯਾਤਰਾ ਕੀਤੀ। ਇਹ ਕਿਸੇ ਚੀਨੀ ਨੇਤਾ ਦੀ ਦੋ ਦਹਾਕਿਆਂ 'ਚ ਪਹਿਲੀ ਯਾਤਰਾ ਹੈ।

ਮਿਆਂਮਾਰ ਦੇ ਫੇਸਬੁੱਕ ਪੇਜ 'ਤੇ ਆਟੋਮੈਟਿਕ ਟਰਾਂਸਲੇਸ਼ਨ 'ਚ ਸ਼ੀ ਦਾ ਨਾਂ ਗਲਤ ਟਰਾਂਸਲੇਟ ਹੋ ਗਿਆ, ਜਿਸ ਕਾਰਨ ਵਿਵਾਦ ਪੈ ਗਿਆ। ਫੇਸਬੁੱਕ ਪੋਸਟ 'ਚ ਬਰਮੀ ਭਾਸ਼ਾ ਤੋਂ ਅੰਗਰੇਜ਼ੀ 'ਚ ਟਰਾਂਸਲੇਸ਼ਨ ਦੌਰਾਨ ਸ਼ੀ ਦਾ ਨਾਂ 'ਮਿਸਟਰ ਸ਼ਿਟਹੋਲ' ਲਿਖਿਆ ਗਿਆ ਸੀ। ਫੇਸਬੁੱਕ ਨੇ ਕਿਹਾ ਕਿ ਇਹ ਬਹੁਤ ਦੁੱਖ ਵਾਲੀ ਗੱਲ ਹੈ ਤੇ ਤਕਨੀਕੀ ਗੜਬੜੀ ਕਾਰਨ ਅਜਿਹਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਖਰਾਬੀ ਨੂੰ ਠੀਕ ਕਰ ਦਿੱਤਾ ਗਿਆ ਹੈ। ਅਜਿਹਾ ਨਹੀਂ ਹੋਣਾ ਚਾਹੀਦਾ ਸੀ ਅਤੇ ਅਸੀਂ ਇਹ ਨਿਸ਼ਚਿਤ ਕਰਨ ਲਈ ਕਦਮ ਚੁੱਕ ਰਹੇ ਹਾਂ ਤਾਂ ਕਿ ਅਜਿਹੀ ਗਲਤੀ ਫਿਰ ਤੋਂ ਨਾ ਹੋਵੇ। ਇਸ ਲਈ ਅਸੀਂ ਈਮਾਨਦਾਰੀ ਨਾਲ ਦਿਲੋਂ ਮੁਆਫੀ ਮੰਗਦੇ ਹਾਂ।


Related News