ਫੇਸਬੁੱਕ ਨੇ ਚੀਨੀ ਰਾਸ਼ਟਰਪਤੀ ਲਈ ਵਰਤਿਆ ਅਜਿਹਾ ਸ਼ਬਦ ਕਿ ਮੰਗਣੀ ਪੈ ਗਈ ਮੁਆਫੀ
Monday, Jan 20, 2020 - 01:39 AM (IST)

ਗੈਜੇਟ ਡੈਸਕ—ਦੁਨੀਆ ਦੀ ਦਿੱਗਜ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਚੀਨੀ ਰਾਸ਼ਟਰਪਤੀ ਦੇ ਨਾਂ ਨਾਲ ਗਲਤ ਅਨੁਵਾਦ ਨੂੰ ਲੈ ਕੇ ਸ਼ਨੀਵਾਰ ਨੂੰ ਮੁਆਫੀ ਮੰਗੀ ਸੀ। ਦਰਅਸਲ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਮਿਆਂਮਰ ਦੀ ਯਾਤਰਾ 'ਤੇ ਸਨ ਅਤੇ ਇਸ ਦੌਰਾਨ ਹੀ ਫੇਸਬੁੱਕ 'ਤੇ ਉਨ੍ਹਾਂ ਦੇ ਨਾਂ ਦਾ ਬਰਮੀ ਭਾਸ਼ਾ ਤੋਂ ਅੰਗ੍ਰੇਜੀ 'ਚ ਗਲਤ ਅਨੁਵਾਦ ਹੋ ਗਿਆ ਸੀ।
ਫੇਸਬੁੱਕ 'ਤੇ ਸ਼ੀ ਜਿਨਪਿੰਗ ਦੇ ਨਾਂ ਦਾ ਗਲਤ ਹੋਇਆ ਅਨੁਵਾਦ
ਮਿਆਂਮਰ ਦੇ ਫੇਸਬੁੱਕ ਪੇਜ਼ 'ਤੇ ਸ਼ੀ ਜਿਨਪਿੰਗ ਦੇ ਨਾਂ ਨਾਲ ਗਲਤ ਅਨੁਵਾਦ ਹੋਣ ਕਾਰਨ ਵਿਵਾਦ ਦੀ ਸਥਿਤੀ ਪੈਦਾ ਹੋ ਗਈ ਸੀ। ਗਲਤ ਅਨੁਵਾਦ ਦੇ ਚੱਲਦੇ ਫੇਸਬੁੱਕ 'ਤੇ ਚੀਨੀ ਰਾਸ਼ਟਰਪਤੀ ਦਾ ਨਾਂ 'ਮਿਸਟਰ ਸ਼ਿਟਹੋਲ' ਲਿਖਿਆ ਨਜ਼ਰ ਆ ਰਿਹਾ ਸੀ। ਇਸ ਪੋਸਟ 'ਚ ਅਗੇ ਲਿਖਾ ਸੀ ਕਿ 'ਚੀਨ ਦੇ ਰਾਸ਼ਟਰਪਤੀ ਮਿਸਟਰ ਸ਼ਿਟਹੋਲ ਨੇ ਪ੍ਰਤੀਨੀਧੀ ਸਭਾ ਦੇ ਇਕ ਮਹਿਮਾਨਾਂ ਦੀ ਸੂਚੀ 'ਤੇ ਦਸਤਖਤ ਕੀਤੇ ਹਨ।
ਫੇਸਬੁੱਕ ਨੇ ਕਿਹਾ ਤਕਨੀਕੀ ਖਰਾਬੀ ਕਾਰਨ ਹੋਇਆ ਗਲਤ ਅਨੁਵਾਦ
ਫੇਸਬੁੱਕ ਨੇ ਮੁਆਫੀ ਮੰਗਦੇ ਹੋਏ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਦੇ ਨਾਂ ਦਾ ਗਲਤ ਅਨੁਵਾਦ ਤਕਨੀਕੀ ਖਰਾਬੀ ਕਾਰਨ ਹੋਇਆ ਹੈ। ਹਾਲਾਂਕਿ, ਫੇਸਬੁੱਕ ਨੇ ਇਸ ਖਾਮੀ ਨੂੰ ਠੀਕ ਕਰ ਦਿੱਤਾ ਹੈ ਅਤੇ ਹੁਣ ਸ਼ੀ ਜਿਨਪਿੰਗ ਦਾ ਨਾਂ ਸਹੀ ਨਜ਼ਰ ਆ ਰਿਹਾ ਹੈ।