ਫੇਸਬੁੱਕ ਨੇ ਆਸਟ੍ਰੇਲੀਆ ਦੇ 3 ਪ੍ਰਕਾਸ਼ਕਾਂ ਨਾਲ ਕੀਤਾ ਭੁਗਤਾਨ ਸਮਝੌਤਾ

Friday, Feb 26, 2021 - 06:07 PM (IST)

ਫੇਸਬੁੱਕ ਨੇ ਆਸਟ੍ਰੇਲੀਆ ਦੇ 3 ਪ੍ਰਕਾਸ਼ਕਾਂ ਨਾਲ ਕੀਤਾ ਭੁਗਤਾਨ ਸਮਝੌਤਾ

ਕੈਨਬਰਾ (ਭਾਸ਼ਾ): ਫੇਸਬੁੱਕ ਨੇ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਦੇ ਤਿੰਨ ਪ੍ਰਕਾਸ਼ਕਾਂ ਨਾਲ ਸ਼ੁਰੂਆਤੀ ਸਮਝੌਤਾ ਹੋਣ ਦੀ ਘੋਸ਼ਣਾ ਕੀਤੀ।ਇਸ ਤੋਂ ਠੀਕ ਇਕ ਦਿਨ ਪਹਿਲਾਂ ਦੇਸ਼ ਦੀ ਸੰਸਦ ਨੇ ਇਹ ਕਾਨੂੰਨ ਪਾਸ ਕਰ ਦਿੱਤਾ ਕਿ ਡਿਜੀਟਲ ਕੰਪਨੀਆਂ ਨੂੰ ਖ਼ਬਰਾਂ ਦਿਖਾਉਣ ਦੇ ਬਦਲੇ ਭੁਗਤਾਨ ਕਰਨਾ ਹੋਵੇਗਾ। ਫੇਸਬੁੱਕ ਨੇ ਕਿਹਾ ਕਿ ਤਿੰਨ ਸੁਤੰਤਰ ਸਮਾਚਾਰ ਸੰਸਥਾਵਾਂ 'ਪ੍ਰਾਈਵੇਟ ਮੀਡੀਆ', 'ਸਵਾਟਜ਼ ਮੀਡੀਆ' ਅਤੇ 'ਸੋਲਿਸਟਿਕ ਮੀਡੀਆ' ਨਾਲ ਇਰਾਦੇ ਦੇ ਪੱਤਰਾਂ 'ਤੇ ਦਸਤਖ਼ਤ ਕੀਤੇ ਗਏ ਹਨ। 

ਫੇਸਬੁੱਕ ਨੇ ਇਕ ਬਿਆਨ ਵਿਚ ਕਿਹਾ ਕਿ ਵਪਾਰਕ ਸਮਝੌਤੇ ਦੇ ਬਾਰੇ ਵਿਚ ਅਗਲੇ 60 ਦਿਨਾਂ ਵਿਚ ਪੂਰਨ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਜਾਣਗੇ। ਬਿਆਨ ਵਿਚ ਕਿਹਾ ਗਿਆ,''ਇਹ ਸਮਝੌਤੇ ਉੱਤਮ ਪੱਤਰਕਾਰੀ ਦੀ ਨਵੀਂ ਇਬਾਰਤ ਪੇਸ਼ ਕਰਨਗੇ। ਇਹਨਾਂ ਵਿਚੋਂ ਕੁਝ ਪਹਿਲਾਂ ਦੀ ਵਿਸ਼ਾਵਸਤੂ ਲਈ ਭੁਗਤਾਨ ਸ਼ਾਮਲ ਹਨ।'' ਸਵਾਟਜ਼ ਮੀਡੀਆ ਦੀ ਮੁੱਖ ਕਾਰਜਕਾਰੀ ਰੇਬੇਕਾ ਕੋਸਟੈਲੋ ਨੇ ਕਿਹਾ ਕਿ ਇਹ ਸਮਝੌਤਾ ਉਹਨਾਂ ਦੀ ਕੰਪਨੀ ਨੂੰ ਸੁੰਤਤਰ ਪੱਤਰਕਾਰੀ ਜਾਰੀ ਰੱਖਣ ਵਿਚ ਮਦਦ ਕਰੇਗਾ। ਕੋਸਟੈਲੋ ਨੇ ਫੇਸਬੁੱਕ ਬਿਆਨ ਵਿਚ ਕਿਹਾ ਕਿ ਆਸਟ੍ਰੇਲੀਆਈ ਪ੍ਰੈੱਸ ਵਿਚ ਬਹੁਲਤਾਵਾਦ ਆਵਾਜ਼ਾਂ ਦੀ ਅੱਜ ਜਿੰਨੀ ਲੋੜ ਹੈ ਉਨੀ ਕਦੇ ਨਹੀਂ ਰਹੀ।

ਨੋਟ- ਫੇਸਬੁੱਕ ਨੇ ਆਸਟ੍ਰੇਲੀਆ ਦੇ 3 ਪ੍ਰਕਾਸ਼ਕਾਂ ਨਾਲ ਕੀਤਾ ਭੁਗਤਾਨ ਸਮਝੌਤਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News