ਚੀਨ ''ਚ ਨਵਾਂ ਫੋਨ ਨੰਬਰ ਲੈਣ ਵਾਲਿਆਂ ਨੂੰ ਕਰਵਾਉਣਾ ਹੋਵੇਗਾ ਫੇਸ ਸਕੈਨ

Sunday, Dec 01, 2019 - 07:48 PM (IST)

ਚੀਨ ''ਚ ਨਵਾਂ ਫੋਨ ਨੰਬਰ ਲੈਣ ਵਾਲਿਆਂ ਨੂੰ ਕਰਵਾਉਣਾ ਹੋਵੇਗਾ ਫੇਸ ਸਕੈਨ

ਬੀਜਿੰਗ (ਏਜੰਸੀ)- ਚੀਨ 'ਚ ਐਤਵਾਰ ਤੋਂ ਨਵਾਂ ਫੋਨ ਨੰਬਰ ਲੈਣ ਵਾਲਿਆਂ ਲਈ ਫੇਸ ਸਕੈਨ ਲਾਜ਼ਮੀ ਕਰ ਦਿੱਤਾ ਗਿਆ ਹੈ। ਸੂਚਨਾ ਤਕਨਾਲੋਜੀ ਅਥਾਰਟੀ ਨੇ ਇਸ ਸਬੰਧ ਵਿਚ ਸਾਰੇ ਟੈਲੀਕਾਮ ਆਪਰੇਟਰਾਂ ਨੂੰ ਹੁਕਮ ਜਾਰੀ ਕਰ ਦਿੱਤਾ ਹੈ। ਚੀਨ ਦੇ ਉਦਯੋਗ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਬੀਤੀ ਸਤੰਬਰ ਵਿਚ ਨਾਗਰਿਕਾਂ ਦੇ ਆਨਲਾਈਨ ਹਿਤਾਂ ਦੀ ਰੱਖਿਆ ਲਈ ਇਕ ਨੋਟਿਸ ਜਾਰੀ ਕੀਤਾ ਗਿਆ ਸੀ। ਨਵੇਂ ਹੁਕਮਾਂ ਨੂੰ ਉਸੇ ਸਬੰਧ ਵਿਚ ਦੇਖਿਆ ਜਾ ਰਿਹਾ ਹੈ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜਦੋਂ ਕੋਈ ਵਿਅਕਤੀ ਨਵਾਂ ਫੋਨ ਨੰਬਰ ਲੈਣ ਆਵੇ ਤਾਂ ਟੈਲੀਕਾਮ ਆਪਰੇਟਰ ਉਸ ਦੀ ਪਛਾਣ ਜਨਤਕ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਅਤੇ ਹੋਰ ਤਕਨੀਕ ਦੀ ਵਰਤੋਂ ਕਰਨ।

ਸਰਕਾਰੀ ਦੂਰਸੰਚਾਰ ਕੰਪਨੀ ਚਾਈਨਾ ਯੂਨੀਕਾਮ ਦੇ ਗ੍ਰਾਹਕ ਸੇਵਾ ਪ੍ਰਤੀਨਿਧੀ ਮੁਤਾਬਕ ਨਵੇਂ ਨਿਯਮਾਂ ਦੇ ਤਹਿਤ ਨਵਾਂ ਫੋਨ ਨੰਬਰ ਲੈਣ ਵਾਲਿਆਂ ਨੂੰ ਵੱਖ-ਵੱਖ ਮੁਦਰਾਵਾਂ ਵਿਚ ਫੋਟੋ ਸਕੈਨ ਕਰਵਾਉਣੀ ਪਵੇਗੀ। ਸਤੰਬਰ ਵਿਚ ਜਾਰੀ ਨੋਟਿਸ ਵਿਚ ਕਿਹਾ ਗਿਆ ਸੀ ਕਿ ਅਗਲੇ ਪੜਾਅ ਵਿਚ ਮੰਤਰਾਲਾ ਫੋਨ ਨੰਬਰ ਲਈ ਅਸਲ ਨਾਂ ਰਜਿਸਟਰੇਸ਼ਨ ਨੂੰ ਸਖ਼ਤੀ ਨਾਲ ਲਾਗੂ ਕਰੇਗਾ। ਸਰਕਾਰ ਦੇ ਇਸ ਕਦਮ 'ਤੇ ਸੋਸ਼ਲ ਮੀਡੀਆ ਵਿਚ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲੀਆਂ ਹਨ। ਕੁਝ ਯੂਜ਼ਰਸ ਨੇ ਆਪਣੇ ਬਾਇਓਮੈਟ੍ਰਿਕ ਡਾਟਾ ਦੇ ਲੀਕ ਹੋਣ ਅਤੇ ਵੇਚੇ ਜਾਣ ਨੂੰ ਲੈ ਕੇ ਚਿੰਤਾ ਜਤਾਈ ਹੈ। ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ ਵੀਬੋ 'ਤੇ ਇਕ ਯੂਜ਼ਰ ਨੇ ਲਿਖਿਆ ਇਹ ਕੰਟਰੋਲ ਦੀ ਹੱਦ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, ਕੰਟਰੋਲ ਹੁਣ ਹੋਰ ਜ਼ਿਆਦਾ ਕੰਟਰੋਲ। ਖੋਜਕਰਤਾਵਾਂ ਨੇ ਵੀ ਸਰਕਾਰ ਨੂੰ ਫੇਸ ਸਕੈਨ ਦੇ ਅੰਕੜਿਆਂ ਨੂੰ ਇਕੱਠਾ ਕਰਨ ਨਾਲ ਜੁੜੀ ਗੁਪਤ ਜੋਖਮਾਂ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ।


author

Sunny Mehra

Content Editor

Related News