ਸਕਾਟਲੈਂਡ ਦੇ ਸਕੂਲਾਂ ''ਚ ਲਾਜ਼ਮੀ ਰਹੇਗਾ ਫੇਸ ਮਾਸਕ
Thursday, Sep 16, 2021 - 01:04 AM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਦੇ ਸਕੂਲਾਂ 'ਚ ਜ਼ਿਆਦਾਤਰ ਵਿਦਿਆਰਥੀਆਂ ਲਈ ਚਿਹਰੇ ਨੂੰ ਮਾਸਕ ਨਾਲ ਢਕਣ ਦੀ ਜ਼ਰੂਰਤ ਫਿਲਹਾਲ ਜਾਰੀ ਰਹੇਗੀ। ਇਸ ਸਬੰਧੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਦੱਸਿਆ ਕਿ ਸਕੂਲਾਂ 'ਚ ਫੇਸ ਮਾਸਕ ਅਤੇ ਸਰੀਰਕ ਦੂਰੀ ਦੇ ਨਿਯਮਾਂ ਨੂੰ ਫਿਲਹਾਲ ਵਧਾਇਆ ਜਾ ਰਿਹਾ ਹੈ। ਨਿਕੋਲਾ ਸਟਰਜਨ ਨੇ ਪੁਸ਼ਟੀ ਕੀਤੀ ਹੈ ਕਿ ਸੈਕੰਡਰੀ ਸਕੂਲ ਦੇ ਕਲਾਸ ਰੂਮਾਂ 'ਚ ਵਿਦਿਆਰਥੀਆਂ ਦੁਆਰਾ ਫੇਸ ਮਾਸਕ ਦੀ ਵਰਤੋਂ, ਸਟਾਫ ਮੈਂਬਰਾਂ ਅਤੇ ਸਟਾਫ ਅਤੇ ਵਿਦਿਆਰਥੀਆਂ ਦੇ ਵਿਚਕਾਰ ਇੱਕ ਮੀਟਰ ਦੀ ਦੂਰੀ ਦੇ ਨਿਯਮ ਘੱਟੋ ਘੱਟ ਅਕਤੂਬਰ ਦੀਆਂ ਛੁੱਟੀਆਂ ਤੱਕ ਸਕੂਲਾਂ 'ਚ ਜਾਰੀ ਰਹਿਣਗੇ।
ਇਹ ਵੀ ਪੜ੍ਹੋ : ਇੰਡੋਨੇਸ਼ੀਆ ਦੇ ਪਾਪੂਆ 'ਚ ਹਾਦਸਾਗ੍ਰਸਤ ਹੋਇਆ ਜਹਾਜ਼, ਚਾਲਕ ਦਲ ਦੇ ਤਿੰਨਾਂ ਮੈਂਬਰਾਂ ਦੀ ਮੌਤ
ਇਸ ਦੇ ਇਲਾਵਾ ਸਕਾਟਲੈਂਡ ਦੀ ਸਰਕਾਰ ਨੇ ਇਹ ਵੀ ਪੁਸ਼ਟੀ ਕੀਤੀ ਕਿ ਸਕਾਟਲੈਂਡ 'ਚ 12-15 ਸਾਲ ਦੇ ਸਾਰੇ ਬੱਚਿਆਂ ਨੂੰ ਸੋਮਵਾਰ ਤੋਂ ਟੀਕੇ ਲਗਾਉਣੇ ਸ਼ੁਰੂ ਕੀਤੇ ਜਾਣਗੇ। ਸਕਾਟਲੈਂਡ 'ਚ ਮੰਗਲਵਾਰ ਨੂੰ ਮੰਗਲਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ 3,375 ਨਵੇਂ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ ਅਤੇ ਕੁੱਲ 21 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਜਦਕਿ 1064 ਲੋਕ ਕੋਵਿਡ ਦੇ ਨਾਲ ਹਸਪਤਾਲ 'ਚ ਦਾਖਲ ਹਨ, ਜਿਨਾਂ 'ਚੋਂ 89 ਲੋਕ ਆਈ.ਸੀ.ਯੂ. 'ਚ ਹਨ।
ਇਹ ਵੀ ਪੜ੍ਹੋ : ਇੰਡੋਨੇਸ਼ੀਆ ਦੇ ਪਾਪੂਆ 'ਚ ਹਾਦਸਾਗ੍ਰਸਤ ਹੋਇਆ ਜਹਾਜ਼, ਚਾਲਕ ਦਲ ਦੇ ਤਿੰਨਾਂ ਮੈਂਬਰਾਂ ਦੀ ਮੌਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।