ਬੁਰਜ ਖਲੀਫਾ 'ਤੇ ਛਾਅ ਗਈ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ

03/23/2019 4:21:36 PM

ਦੁਬਈ—ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਕ੍ਰਾਈਸਟਚਰਚ 'ਤੇ ਹੋਏ ਹਮਲੇ ਦੇ ਬਾਅਦ ਜਿਸ ਤਰ੍ਹਾਂ ਨਾਲ ਦੇਸ਼ ਦੇ ਹਾਲਾਤ ਨੂੰ ਸੰਭਾਲਿਆ, ਉਸ ਦੀ ਤਾਰੀਫ ਪੂਰੀ ਦੁਨੀਆ 'ਚ ਹੋ ਰਹੀ ਹੈ। ਪੀੜਤ ਪਰਿਵਾਰਾਂ ਨੂੰ ਮਿਲਣ ਦੇ ਦੌਰਾਨ ਜੇਸਿੰਡਾ ਆਰਡਰ ਨੇ ਸਿਰ ਢੱਕ ਰੱਖਿਆ ਸੀ ਅਤੇ ਉਹ ਕਾਲੇ ਕੱਪੜਿਆਂ 'ਚ ਗਈ ਸੀ। ਇਸ ਦੌਰਾਨ ਉਨ੍ਹਾਂ ਨੇ ਗਲੇ ਲਗਾ ਕੇ ਪੀੜਤਾਂ ਨੂੰ ਦਿਲਾਸਾ ਦਿੱਤਾ। ਪੀ.ਐੱਮ. ਦੀ ਇਹ ਤਸਵੀਰ ਸ਼ੋਸਲ ਮੀਡੀਆ 'ਤੇ ਵਾਇਰਲ ਹੋ ਗਈ ਤੇ ਸ਼ੁੱਕਰਵਾਰ ਨੂੰ ਬੁਰਜ ਖਲੀਫਾ 'ਤੇ ਇਹ ਤਸਵੀਰ ਛਾਈ ਰਹੀ। 

 

ਯੂ.ਏ.ਈ.ਦੇ ਪ੍ਰਧਾਨ ਮੰਤਰੀ ਨੇ ਤਸਵੀਰ ਨੂੰ ਟਵੀਟ ਕਰਦੇ ਹੋਏ ਨਿਊਜ਼ੀਲੈਂਡ ਦੀ ਪੀ.ਐੱਮ. ਦਾ ਸ਼ੁੱਕਰੀਆ ਅਦਾ ਕਰਦੇ ਹੋਏ ਟਵੀਟ ਕੀਤਾ ਕਿ ਨਿਊਜ਼ੀਲੈਂਡ ਅੱਜ ਮਸਜ਼ਿਦ ਅਟੈਕ ਦੇ ਪੀੜਤਾਂ ਲਈ ਸ਼ਾਂਤ ਸੀ। ਧੰਨਵਾਦ,'' ਪ੍ਰਧਾਨ ਮੰਤਰੀ ਜੇਸਿੰਡਾ ਆਰਡਨ ਅਤੇ ਨਿਊਜ਼ੀਲੈਂਡ ਤੁਹਾਡੇ ਗੰਭੀਰ ਸਮਵੇਦਨਾ ਅਤੇ ਸਮਰਥਨ ਲਈ ਜਿਸ ਨੇ 1.5 ਬਿਲੀਅਨ ਮੁਸ਼ਲਿਮਾਂ ਦਾ ਦਿਲ ਜਿੱਤਿਆ। ਇਸ ਅੱਤਵਾਦੀ ਹਮਲੇ ਨੇ ਦੁਨੀਆ ਭਰ ਦੇ ਮੁਸ਼ਲਮਾਨਾਂ ਨੂੰ ਹਿਲਾ ਕੇ ਰੱਖ ਦਿੱਤਾ। 
ਦੱਸ ਦੇਈਏ ਕਿ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੇ ਵਿਵਹਾਰ ਅਤੇ ਅੱਤਵਾਦੀ ਵਾਰਦਾਤ ਦੇ ਬਾਅਦ ਜਿਸ ਸੂਝ-ਬੂਝ ਨਾਲ ਉਨ੍ਹਾਂ ਨੇ ਹਾਲਾਤ ਸੰਭਾਲੇ ਉਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਜੇਸਿੰਡਾ ਨਾ ਸਿਰਫ ਪੀੜਤ ਪਰਿਵਾਰਾਂ ਨੂੰ ਮਿਲੀ, ਉਨ੍ਹਾਂ ਨੇ ਇਸ ਦੌਰਾਨ ਕਾਲੇ ਕੱਪੜੇ ਪਾਏ ਸਨ ਅਤੇ ਸਿਰ ਵੀ ਢੱਕਿਆ ਸੀ। ਇਸ ਅੱਤਵਾਦੀ ਵਾਰਦਾਤ ਦੇ ਬਾਅਦ ਨਿਊਜ਼ੀਲੈਂਡ 'ਚ ਵੀ ਗਮ ਦਾ ਮਾਹੌਲ ਹੈ ਪਰ ਪੀੜਤ ਪਰਿਵਾਰਾਂ ਦੀ ਮਦਦ 'ਚ ਸਥਾਨਕ ਨਿਵਾਸੀ ਲਗਾਤਾਰ ਜੁਟੇ ਹਨ।

 


Related News