ਚੀਨ 'ਚ ਕੋਰੋਨਾ ਦੀ ਨਵੀਂ ਲਹਿਰ ਨੇ WHO ਦੀ ਵਧਾਈ ਚਿੰਤਾ, ਮੰਗੀ ਹੋਰ ਜਾਣਕਾਰੀ
Thursday, Dec 22, 2022 - 09:38 AM (IST)
ਜੇਨੇਵਾ (ਭਾਸ਼ਾ) : ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਡਾਇਰੈਕਟਰ-ਜਨਰਲ ਟੇਡਰੋਸ ਅਦਾਨੋਮ ਘੇਬਰੇਅਸਸ ਨੇ ਕਿਹਾ ਕਿ ਸੰਗਠਨ ਚੀਨ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਵੱਧ ਰਹੇ ਮਾਮਲਿਆਂ ਦੀਆਂ ਖ਼ਬਰਾਂ ਨੂੰ ਲੈ ਕੇ "ਡੂੰਘੀ ਚਿੰਤਾ" ਵਿਚ ਹੈ, ਕਿਉਂਕਿ ਦੇਸ਼ ਨੇ ਆਪਣੀ "ਜ਼ੀਰੋ ਕੋਵਿਡ" ਨੀਤੀ ਨੂੰ ਛੱਡ ਦਿੱਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ ਵੱਡੀ ਗਿਣਤੀ ਵਿੱਚ ਲੋਕ ਸੰਕਰਮਿਤ ਹੋ ਰਹੇ ਹਨ।
ਇਹ ਵੀ ਪੜ੍ਹੋ: OMG! ਬੱਚੇ ਦੇ ਢਿੱਡ 'ਚ ਹੋ ਰਿਹਾ ਸੀ ਦਰਦ, ਐਕਸਰੇ ਕਰਦਿਆਂ ਹੀ ਡਾਕਟਰਾਂ ਦੇ ਉੱਡੇ ਹੋਸ਼
ਟੇਡਰੋਸ ਨੇ ਬੁੱਧਵਾਰ ਨੂੰ ਇੱਥੇ ਇੱਕ ਨਿਊਜ਼ ਕਾਨਫਰੰਸ ਵਿੱਚ ਦੱਸਿਆ ਕਿ ਸੰਯੁਕਤ ਰਾਸ਼ਟਰ ਦੀ ਏਜੰਸੀ ਨੂੰ ਚੀਨ ਵਿੱਚ ਕੋਵਿਡ -19 ਦੀ ਗੰਭੀਰਤਾ, ਖ਼ਾਸਕਰ ਹਸਪਤਾਲਾਂ ਅਤੇ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਦਾਖ਼ਲ ਮਰੀਜ਼ਾਂ ਨੂੰ ਲੈ ਕੇ ਹੋਰ ਜਾਣਕਾਰੀ ਦੀ ਜ਼ਰੂਰਤ ਹੈ, ਤਾਂ ਕਿ 'ਜ਼ਮੀਨ 'ਤੇ ਸਥਿਤੀ ਦਾ ਵਿਆਪਕ ਜੋਖ਼ਮ ਮੁਲਾਂਕਣ" ਕੀਤਾ ਜਾ ਸਕੇ। ਉਨ੍ਹਾਂ ਕਿਹਾ, "ਚੀਨ ਵਿੱਚ ਗੰਭੀਰ ਬਿਮਾਰੀਆਂ ਦੇ ਵਧਦੇ ਮਾਮਲਿਆਂ ਦੀਆਂ ਖ਼ਬਰਾਂ ਦੇ ਵਿਚਕਾਰ ਬਦਲ ਰਹੀ ਸਥਿਤੀ ਨੂੰ ਲੈ ਕੇ WHO ਬਹੁਤ ਚਿੰਤਤ ਹੈ।"
ਇਹ ਵੀ ਪੜ੍ਹੋ: ਹੁਣ ਬੈੱਡ ’ਤੇ ਲੇਟ ਕੇ ਲਓ ਫ਼ਿਲਮ ਦਾ ਮਜ਼ਾ, 3700 ਰੁਪਏ ਹੈ ਟਿਕਟ, ਡਬਲ ਸੋਫੇ ਦਾ ਵੀ ਹੈ ਪ੍ਰਬੰਧ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।