ਪਾਕਿਸਤਾਨ ਦੇ ਹਵਾਈ ਅੱਡਿਆਂ ’ਤੇ ਯਾਤਰੀਆਂ ਕੋਲੋਂ ਜਬਰੀ ਵਸੂਲੀ

06/07/2023 2:28:58 AM

ਇਸਲਾਮਾਬਾਦ (ਏ. ਐੱਨ. ਆਈ.)–ਪਾਕਿਸਤਾਨ ਦੇ ਹਵਾਬਾਜ਼ੀ ਬਾਡੀ ਦੇ ਮੁਖੀ ਨੇ ਕਸਟਮ ਡਿਊਟੀ ਅਤੇ ਸੁਰੱਖਿਆ ਅਧਿਕਾਰੀਆਂ ’ਤੇ ਦੇਸ਼ ਦੇ ਹਵਾਈ ਅੱਡਿਆਂ ’ਤੇ ਜਬਰੀ ਵਸੂਲੀ ਕਰਨ ਲਈ ਯਾਤਰੀਆਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਸ਼ਹਿਰੀ ਹਵਾਬਾਜ਼ੀ ਅਥਾਰਿਟੀ (ਸੀ. ਏ. ਏ.) ਦੇ ਜਨਰਲ ਡਾਇਰੈਕਟਰ ਖਾਕਾਨ ਮੁਰਤਜਾ ਨੇ ਸੰਸਦ ਭਵਨ ਵਿਚ ਹਵਾਬਾਜ਼ੀ ਬਾਡੀ ’ਤੇ ਸੀਨੇਟ ਦੀ ਸਥਾਈ ਕਮੇਟੀ ਦੀ ਬੈਠਕ ਵਿਚ ਦੋਸ਼ ਲਾਏ। ਮੁਰਤਜਾ ਨੇ ਦੋਸ਼ ਲਾਇਆ ਕਿ ਕਸਟਮ ਡਿਊਟੀ, ਹਵਾਈ ਅੱਡਾ ਸੁਰੱਖਿਆ ਫੋਰਸ (ਏ. ਐੱਸ. ਐੱਫ.) ਅਤੇ ਨਾਰਕੋਟਿਕਸ ਰੋਕੂ ਫੋਰਸ (ਏ. ਐੱਨ. ਐੱਫ.) ਦੇ ਅਧਿਕਾਰੀ ਯਾਤਰੀਆਂ ਨੂੰ ਪ੍ਰੇਸ਼ਾਨ ਕਰ ਕੇ ਉਨ੍ਹਾਂ ਕੋਲੋਂ ਪੈਸੇ ਵਸੂਲ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਵਾਪਸ ਭੇਜੇ ਜਾ ਰਹੇ ਪੰਜਾਬੀਆਂ ਦੇ ਮਸਲੇ ਸਬੰਧੀ ਮੰਤਰੀ ਧਾਲੀਵਾਲ ਨੇ ਕੇਂਦਰ ਨੂੰ ਲਿਖਿਆ ਪੱਤਰ

ਸੀਨੇਟ ਦੀ ਇਸ ਬੈਠਕ ਦੀ ਪ੍ਰਧਾਨਗੀ ਸੰਸਦ ਮੈਂਬਰ ਹਿਦਾਇਤੁੱਲਾ ਨੇ ਕੀਤੀ। ਇਸ ਵਿਚ ਹਵਾਈ ਅੱਡੇ ’ਤੇ ਏਜੰਸੀਆਂ ਦਰਮਿਆਨ ਤਾਲਮੇਲ ਦੀ ਕਮੀ ਨੂੰ ਰੇਖਾਂਕਿਤ ਕਰਨ ਦੇ ਨਾਲ ਹੀ ਯਾਤਰੀਆਂ ਨਾਲ ਮਾੜਾ ਵਤੀਰਾ ਕਰਨ ਦਾ ਮੁੱਦਾ ਉਠਾਇਆ ਗਿਆ। ਪਾਕਿਸਤਾਨ ਵਿਚ ਭ੍ਰਿਸ਼ਟਾਚਾਰ ਇਕ ਵੱਡਾ ਮੁੱਦਾ ਹੈ। ‘ਟ੍ਰਾਂਸਪੇਰੈਂਸੀ ਇੰਟਰਨੈਸ਼ਨਲ’ 2022 ਦੀ ਸਭ ਤੋਂ ਘੱਟ ਭ੍ਰਿਸ਼ਟ ਦੇਸ਼ਾਂ ਦੀ ਸੂਚੀ ’ਚ ਪਾਕਿਸਤਾਨ 140ਵੇਂ ਸਥਾਨ ’ਤੇ ਹੈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਬਾਬਾ ਫਰੀਦ ਯੂਨੀਵਰਸਿਟੀ ਨੂੰ ਮਿਲੇ ਨਵੇਂ ਵਾਈਸ ਚਾਂਸਲਰ (ਵੀਡੀਓ)


Manoj

Content Editor

Related News