ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸਿੰਗਪੁਰ ਦੇ ਸੀਨੀਅਰ ਮੰਤਰੀਆਂ ਨਾਲ ਕੀਤੀ ਮੁਲਾਕਾਤ

11/19/2021 12:14:50 AM

ਸਿੰਗਾਪੁਰ-ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀਰਵਾਰ ਨੂੰ ਸਿੰਗਾਪੁਰ ਦੇ ਆਪਣੇ ਹਮਰੁਤਬਾ ਅਤੇ ਰੱਖਿਆ ਮੰਤਰੀ ਸਮੇਤ ਸੀਨੀਅਰ ਮੰਤਰੀਆਂ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਅਤੇ ਸਿੰਗਾਪੁਰ ਦਰਮਿਆਨ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਜੈਸ਼ੰਕਰ ਤਿੰਨ ਦਿਨੀਂ ਯਾਤਰਾ 'ਤੇ ਬੁੱਧਵਾਰ ਨੂੰ ਸਿੰਗਾਪੁਰ ਪਹੁੰਚੇ। ਉਨ੍ਹਾਂ ਨੇ ਸਿੰਗਾਪੁਰ ਦੇ ਵਿਦੇਸ਼ ਮਤੰਰੀ ਵਿਵੀਅਨ ਬਾਲਕ੍ਰਿਸ਼ਨਨ ਨਾਲ 'ਗੱਲਬਾਤ' ਕੀਤੀ। ਜੈਸ਼ੰਕਰ ਨੇ ਟਵੀਟ ਕੀਤਾ, 'ਇਕ ਮਹੱਤਵਪੂਰਨ ਰਣਨੀਤਕ ਸਾਂਝੇਦਾਰ ਨਾਲ ਗੱਲਬਾਤ ਹੋਈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ TLP ਮੁਖੀ ਸਾਦ ਰਿਜ਼ਵੀ ਨੂੰ ਜੇਲ੍ਹ 'ਚੋਂ ਕੀਤਾ ਗਿਆ ਰਿਹਾਅ

ਬਾਲਕ੍ਰਿਸ਼ਨਨ ਨੇ ਵੀ ਟਵੀਟ ਕੀਤਾ,' ਆਪਣੇ ਪਿਆਰੇ ਦੋਸਤ ਨਾਲ ਮਿਲ ਕੇ ਖੁਸ਼ੀ ਹੋਈ। ਮੰਤਰੀ ਨੇ ਲਿਖਿਆ ਅਸੀਂ ਸਿੰਗਾਪੁਰ ਅਤੇ ਭਾਰਤ ਦਰਮਿਆਨ ਸੰਬੰਧਾਂ 'ਤੇ ਫਿਰ ਤੋਂ ਵਚਨਬੱਧਤਾ ਜਤਾਈ ਅਤੇ ਖੇਤਰੀ ਅਤੇ ਗਲੋਬਲ ਵਿਕਾਸ 'ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਜੈਸ਼ੰਕਰ ਨੇ ਸਿੰਗਾਪੁਰ ਦੇ ਸੀਨੀਅਰ ਮੰਤਰੀ ਅਤੇ ਸਮਾਜਿਕ ਨੀਤੀਆਂ ਦੇ ਤਾਲਮੇਲ ਮੰਤਰੀ ਥਰਮਨ ਸ਼ਨਮੁਗਤਨਮ ਨਾਲ ਮੁਲਾਕਾਤ ਕੀਤੀ। ਅੰਤਰਰਾਸ਼ਟਰੀ ਆਰਥਿਕ ਸਥਿਤੀ 'ਤੇ ਚੰਗੀ ਚਰਚਾ ਹੋਈ।

ਇਹ ਵੀ ਪੜ੍ਹੋ : ਇਜ਼ਰਾਈਲ ਦੇ ਰੱਖਿਆ ਮੰਤਰੀ ਦੇ ਕਰਮਚਾਰੀ 'ਤੇ ਈਰਾਨ ਲਈ ਜਾਸੂਸੀ ਕਰਨ ਦਾ ਦੋਸ਼

ਥਰਮਨ ਨੇ ਵੀ ਆਪਣੀ ਇਕ ਫੇਸਬੁੱਕ ਪੋਸਟ 'ਚ ਲਿਖਿਆ, ਗਲੋਬਲ ਅਤੇ ਖੇਤਰੀ ਆਰਥਿਕ ਤਰਜ਼ੀਹਾਂ 'ਤੇ ਰਚਨਾਤਮਕ ਚਰਚਾ ਹੋਈ ਅਤੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਚਰਚਾ ਹੋਈ। ਇਸ ਤੋਂ ਬਾਅਦ ਜੈਸ਼ੰਕਰ ਨੇ ਰੱਖਿਆ ਮੰਤਰੀ ਐਨਜੀਇੰਗ ਹੇਨ ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਨੇ ਟਵੀਟ ਕੀਤਾ ਕਿ ਸਿੰਗਾਪੁਰ ਦੇ ਰੱਖਿਆ ਮੰਤਰੀ ਐਨਜੀਇੰਗ ਹੇਨ ਨਾਲ ਮਿਲ ਕੇ ਹਮੇਸ਼ਾ ਦੀ ਤਰ੍ਹਾਂ ਖੁਸ਼ੀ ਹੋਈ।

ਇਹ ਵੀ ਪੜ੍ਹੋ : ਐਪਲ ਭਾਰਤ 'ਚ ਕਰਨ ਜਾ ਰਹੀ ਵੱਡਾ ਨਿਵੇਸ਼, 10 ਲੱਖ ਲੋਕਾਂ ਨੂੰ ਮਿਲਣਗੀਆਂ ਨੌਕਰੀਆਂ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News