ਐਕਸਪੋ 2020 ਦੁਬਈ: ਇਕ ਅਜਿਹੀ ਦੁਨੀਆ ਜੋ ਨਾ ਕਦੇ ਦੇਖੀ ਨਾ ਸੁਣੀ

Friday, Mar 04, 2022 - 01:38 PM (IST)

ਐਕਸਪੋ 2020 ਦੁਬਈ: ਇਕ ਅਜਿਹੀ ਦੁਨੀਆ ਜੋ ਨਾ ਕਦੇ ਦੇਖੀ ਨਾ ਸੁਣੀ

ਦੁਬਈ- ਕਮਾਲ ਦੀ ਇਨੋਵੇਸ਼ਨ, ਕਾਬਿਲ-ਏ-ਤਾਰੀਫ ਇਮੈਜੀਨੇਸ਼ਨ ਅਤੇ ਇਕ ਅਲੱਗ ਤਰ੍ਹਾਂ ਦੀ ਐਜੂਕੇਸ਼ਨ, ਜੋ ਹਰ ਉਮਰ ਦੇ ਇਨਸਾਨ ਲਈ ਹੈ। ਦੁਨੀਆ ਦੇ ਸਭ ਤੋਂ ਵੱਡੇ 360 ਡਿਗਰੀ ਪ੍ਰੋਜੈਕਸ਼ਨ ਸਕ੍ਰੀਨ (ਅਲ ਵਸਲ ਪਲਾਜ਼ਾ) ਦੀ ਗੱਲ ਹੋਵੇ, ਮਿਊਜ਼ੀਕਲ ਵਾਟਰ ਫੀਚਰ ਦੀ ਗੱਲ ਹੋਵੇ ਜਾਂ ਫਿਰ ਆਸਮਾਨ ’ਚ ਘੁੰਮਦੇ ਗਾਰਡਨ ਦੀ... ਸਭ ਕੁਝ ਇੱਥੇ ਹੈ। 192 ਦੇਸ਼ ਆਪਣਾ ਕਲਚਰ, ਹੈਰੀਟੇਜ, ਤਕਨਾਲੋਜੀ ਅਤੇ ਕ੍ਰਿਏਟਿਵ ਆਈਡਿਆਜ਼ ਲੈ ਕੇ ‘ਐਕਸਪੋ 2020 ਦੁਬਈ ਯੂ. ਏ. ਈ.’ ’ਚ ਪਹੁੰਚੇ ਹਨ। ਇੱਥੇ ਗੱਲ ਹੋ ਰਹੀ ਹੈ ਆਪਰਚਿਊਨਿਟੀਜ਼ ਦੀ, ਮੋਬਲਿਟੀ ਅਤੇ ਸਸਟੇਨੇਬਿਲੀਟੀ ਦੀ। ਸਿੱਖਣ-ਸਿਖਾਉਣ ਨੂੰ ਤਾਂ ਬਹੁਤ ਕੁਝ ਹੈ, ਇੰਟਰਟੇਨਮੈਂਟ ਦੀ ਵੀ ਕੋਈ ਕਮੀ ਨਹੀਂ ਹੈ।

ਦੁਨੀਆ ਭਰ ਤੋਂ ਆਰਟਿਸਟ ਪ੍ਰਫਾਰਮੈਂਸ ਲਈ ਇੱਥੇ ਪਹੁੰਚ ਰਹੇ ਹਨ। 200 ਦੇ ਕਰੀਬ ਫੂਡ ਐਂਡ ਬੈਵਰੇਜ਼ ਆਊਟਲੈੱਟਸ ਵਿਜ਼ੀਟਰਸ ਨੂੰ ਸਰਵ ਕਰ ਰਹੇ ਹਨ… ਹੋਰ ਤਾਂ ਹੋਰ ਦੁਨੀਆ ਭਰ ਦੇ ਜ਼ਾਇਕੇ ਤੁਸੀਂ ਇੱਥੇ ਚੱਖ ਸਕਦੇ ਹਨ। ਐਕਸਪੋ ’ਚ ਚੱਲਦੇ- ਫਿਰਦੇ ਤੁਹਾਨੂੰ ਰੋਬੋਟਸ ਨਜ਼ਰ ਆਉਣਗੇ, ਜੋ ਕਿ ਫੂਡ ਡਿਲੀਵਰ ਕਰ ਰਹੇ ਹਨ। ਐਕਸਪੋ ’ਚ ਘੁੰਮ ਰਹੇ ਸਕਿਓਰਿਟੀ ਇੰਚਾਰਜ ਕੁਝ ਰੋਬੋਟਸ ਵੀ ਹਨ, ਜੇਕਰ ਤੁਸੀਂ ਰਸਤਾ ਭੁੱਲ ਜਾਓ ਤਾਂ ਤੁਹਾਨੂੰ ਰਸਤੇ ’ਤੇ ਲਿਆਉਣ ਲਈ ਵੀ ਰੋਬੋਟਸ ਹਨ, ਜੋ ਕਿ ਪ੍ਰਿੰਟੇਡ ਮੈਪਸ ਵੰਡਦੇ ਫਿਰ ਰਹੇ ਹਨ। ਐਕਸਪੋ-2020 ਦੁਬਈ ਇਕ ਅਜਿਹੀ ਦੁਨੀਆ ਹੈ ਜੋ ਤੁਸੀਂ ਨਾ ਕਦੇ ਵੇਖੀ ਤੇ ਨਾ ਸੁਣੀ ਹੋਵੋਗੀ। ਸਾਡੀ ਕੋਸ਼ਿਸ਼ ਤੁਹਾਨੂੰ ਇਸ ਦੁਨੀਆ ਨੂੰ ਨੇੜੇ ਤੋਂ ਵਿਖਾਉਣ ਦੀ ਹੈ। ਇਕ ਨਜ਼ਰ...

ਚਰਚਾ ’ਚ ਕਿਉਂ...?
ਐਕਸਪੋ-2020 ਮਿਡਲ ਈਸਟ, ਅਫਰੀਕਾ ਐਂਡ ਸਾਊਥ ਏਸ਼ੀਆ (MEASA) ’ਚ ਹੋਣ ਵਾਲਾ ਪਹਿਲਾ ਵਰਲਡ ਐਕਸਪੋ ਹੈ । ਇੰਨਾ ਹੀ ਨਹੀਂ ਪਹਿਲੀ ਵਾਰ ਕੋਈ ਅਰਬ ਨੇਸ਼ਨ ਵਰਲਡ ਐਕਸਪੋ ਨੂੰ ਹੋਸਟ ਕਰ ਰਿਹਾ ਹੈ। ਚਰਚਾ ’ਚ ਇਸ ਲਈ ਹੈ ਕਿਉਂਕਿ 1 ਅਕਤੂਬਰ 2021 ਨੂੰ ਸ਼ੁਰੂ ਹੋਇਆ ਇਹ ਐਕਸਪੋ 31 ਮਾਰਚ 2022 ਨੂੰ ਖ਼ਤਮ ਹੋਣ ਜਾ ਰਿਹਾ ਹੈ। ਐਕਸਪੋ ਦਾ ਅਾਖਰੀ ਮਹੀਨਾ ਹੈ, ਇਸ ਲਈ ਦੁਨੀਆ ਭਰ ਤੋਂ ਲੋਕ ਦੁਬਈ ’ਚ ਆ ਰਹੇ ਹਨ। ਹਰ ਉਮਰ ਦੇ ਲੋਕਾਂ ਦੇ ਲਈ…, ਫਿਰ ਚਾਹੇ ਉਹ ਬੱਚੇ ਹੈ ਜਾਂ ਫਿਰ ਬੁੱਢੇ, ਕੁਝ ਨਾ ਕੁਝ ਐਕਸਪੋ ’ਚ ਜ਼ਰੂਰ ਰੱਖਿਆ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇੱਥੇ ਸਿੱਖਣ ਨੂੰ ਬਹੁਤ ਕੁਝ ਹੈ।

ਕਿਉਂ ਖਾਸ ਹੈ...?
ਖਾਸ ਇਸ ਲਈ, ਕਿਉਂਕਿ ਇਸ ਐਕਸਪੋ ਨੂੰ ਇੱਕ ਥੀਮ ਦਿੱਤਾ ਗਿਆ…, ‘Conneting Minds, Creating the future’. ਇਸ ਥੀਮ ਨੂੰ 3 ਸਬ ਥੀਮਸ ’ਚ ਡਿਵਾਇਡ ਕੀਤਾ ਗਿਆ ਹੈ ਤੇ ਉਹ ਹਨ…, ‘Opportunity, Mobility and Sustainability’. ਹਰ ਥੀਮ ਦੇ ਹਿਸਾਬ ਨਾਲ ਹਰ ਕੰਟਰੀ ਨੇ ਖੁਦ ਨੂੰ ਪੇਸ਼ ਕੀਤਾ ਹੈ। ਯੂ. ਏ. ਈ. ਗਵਰਨਮੈਂਟ ਨੇ ‘ਆਪਰਚਿਊਨਿਟੀ, ਮੋਬਿਲਿਟੀ ਤੇ ਸਸਟੇਨੇਬਿਲਿਟੀ ਦੇ ਕਈ ਕਮਾਲ ਦੇ ਉਦਾਹਰਨ ਪੇਸ਼ ਕੀਤੇ ਹਨ। ਦੁਨੀਆ ਭਰ ਦੇ ਲੋਕ ਆਪਣੇ-ਆਪਣੇ ਕ੍ਰਿਏਟਿਵ ਆਈਡਿਆਜ਼ ਲੈ ਕੇ ਇੱਥੇ ਪੁੱਜੇ ਹਨ, ਅਜਿਹੇ ਆਈਡਿਆਜ਼ ਜੋ ਆਉਣ ਵਾਲੇ ਕੱਲ ਨੂੰ ਬਿਹਤਰ ਬਣਾਉਣਗੇ। ਪੂਰੀ ਦੁਨੀਆ ਆਉਣ ਵਾਲੇ ਸਾਲਾਂ ’ਚ ਕਿਵੇਂ ਕੰਮ ਕਰਨ ਵਾਲੀ ਹੈ, ਕੀ ਤਕਨਾਲੋਜੀ ਹੋਵੇਗੀ , ਰਹਿਣ ਲਈ ਕਿਸ ਤਰ੍ਹਾਂ ਦੇ ਘਰ ਹੋਣਗੇ। ਕਿਹੜੇ ਇਕੋ ਫ੍ਰੈਂਡਲੀ ਸਾਧਨ ਹੋਣਗੇ, ਜਿਨ੍ਹਾਂ ਨੂੰ ਅਪਣਾਇਆ ਜਾ ਸਕੇਗਾ ਤੇ ਕਿਵੇਂ ਅਸੀਂ ਸਸਟੇਨੇਬਿਲਿਟੀ ’ਤੇ ਕੰਮ ਕਰ ਸਕਣਗੇ, ਸਭ ਕੁਝ ਇੱਥੇ ਦੱਸਿਆ ਗਿਆ ਹੈ।

ਐਕਸਪੋ 2020 ਦੁਬਈ ਤੋਂ ਅਭਿਨਵ ਚੋਪੜਾ, ਪਿਊਸ਼ ਸ਼ਰਮਾ ਅਤੇ ਅਮਰਿੰਦਰ ਸਿੰਘ ਢਿੱਲੋਂ ਦੀ ਰਿਪੋਰਟ। ਡਿਜ਼ਾਈਨ- ਵਰੁਣ ਹੰਸ


author

cherry

Content Editor

Related News