ਹਾਂਗਕਾਂਗ ਦੇ ਮਾਲਵਾਹਕ ਜਹਾਜ਼ ’ਚ ਧਮਾਕਾ, ਚਾਲਕ ਦਲ ਸੁਰੱਖਿਅਤ

Wednesday, Jan 29, 2025 - 12:31 PM (IST)

ਹਾਂਗਕਾਂਗ ਦੇ ਮਾਲਵਾਹਕ ਜਹਾਜ਼ ’ਚ ਧਮਾਕਾ, ਚਾਲਕ ਦਲ ਸੁਰੱਖਿਅਤ

ਦੁਬਈ (ਏਜੰਸੀ)- ਲਾਲ ਸਾਗਰ ਵਿਚ ਹਾਂਗਕਾਂਗ ਦੇ ਝੰਡੇ ਵਾਲੇ ਇਕ ਮਾਲਵਾਹਕ ਜਹਾਜ਼ ਵਿਚ ਧਮਾਕੇ ਤੋਂ ਬਾਅਦ ਅੱਗ ਲੱਗ ਗਈ, ਜਿਸ ਕਾਰਨ ਚਾਲਕ ਦਲ ਦੇ ਮੈਂਬਰਾਂ ਨੂੰ ਜਹਾਜ਼ ਛੱਡਣ ਲਈ ਮਜਬੂਰ ਹੋਣਾ ਪਿਆ।

ਸਮੁੰਦਰੀ ਕੰਪਨੀ ਡਾਇਪਲੱਸ ਗਰੁੱਪ ਨੇ ਕਿਹਾ ਕਿ ਜਦੋਂ ਅੱਗ ਲੱਗੀ ਤਾਂ ਜਹਾਜ਼ ਯਮਨ ਦੇ ਹੂਤੀ ਬਾਗੀਆਂ ਦੇ ਕਬਜ਼ੇ ਵਾਲੇ ਬੰਦਰਗਾਹ ਸ਼ਹਿਰ ਹੋਦੇਇਦਾ ਦੇ ਤੱਟ ਤੋਂ ਲੱਗਭਗ 225 ਕਿਲੋਮੀਟਰ ਦੂਰ ਸੀ। ਹੂਤੀ ਬਾਗ਼ੀ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਲਾਲ ਸਾਗਰ ਵਿਚ ਵਿਦੇਸ਼ੀ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਹੂਤੀ ਬਾਗ਼ੀਆਂ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ ਗਾਜ਼ਾ ਪੱਟੀ ਵਿੱਚ ਲੜਾਈ ਰੋਕਣ ਲਈ ਇਜ਼ਰਾਈਲ ਅਤੇ ਹਮਾਸ ਅੱਤਵਾਦੀ ਸਮੂਹ ਵਿਚਕਾਰ ਹੋਏ ਜੰਗਬੰਦੀ ਸਮਝੌਤੇ ਦੇ ਮੱਦੇਨਜ਼ਰ ਲਾਲ ਸਾਗਰ ਵਿੱਚ ਜਹਾਜ਼ਾਂ 'ਤੇ ਹਮਲੇ ਘਟਾ ਦੇਣਗੇ। ਹਾਂਗਕਾਂਗ ਦੇ ਝੰਡੇ ਵਾਲੇ ਕਾਰਗੋ ਜਹਾਜ਼ ਨੂੰ ਲੱਗੀ ਅੱਗ ਬਾਰੇ ਹੂਤੀ ਬਾਗੀਆਂ ਨੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ।


author

cherry

Content Editor

Related News