ਬਗਦਾਦ ''ਚ ਧਮਾਕਾ, ਆਸਟ੍ਰੇਲੀਆਈ ਡਿਪਲੋਮੈਟਾਂ ਨੂੰ ਬਣਾਇਆ ਗਿਆ ਨਿਸ਼ਾਨਾ
Friday, Aug 26, 2022 - 06:15 PM (IST)
ਬਗਦਾਦ (ਏਜੰਸੀ) : ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਸ਼ੁੱਕਰਵਾਰ ਨੂੰ ਆਸਟ੍ਰੇਲੀਆਈ ਡਿਪਲੋਮੈਟਾਂ ਨੂੰ ਨਿਸ਼ਾਨਾ ਬਣਾ ਕੇ ਇੱਕ ਧਮਾਕਾ ਕੀਤਾ ਗਿਆ। ਸੁਰੱਖਿਆ ਪ੍ਰਣਾਲੀ ਨਾਲ ਜੁੜੇ ਦੋ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬਗਦਾਦ ਵਿਚ ਉਸ ਥਾਂ 'ਤੇ ਵਿਸਫੋਟਕ ਲਗਾਇਆ ਗਿਆ ਸੀ, ਜਿੱਥੋਂ ਆਸਟ੍ਰੇਲੀਆਈ ਡਿਪਲੋਮੈਟਾਂ ਦਾ ਕਾਫਲਾ ਲੰਘਣ ਵਾਲਾ ਸੀ।
ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਆਸਟਰੇਲੀਆ ਦੇ ਕੂਟਨੀਤਕ ਮਿਸ਼ਨ ਪ੍ਰਭਾਵਸ਼ਾਲੀ ਸ਼ੀਆ ਮੌਲਵੀ ਮੁਕਤਦਾ ਅਲ-ਸਦਰ ਅਤੇ ਵਿਰੋਧੀ ਸ਼ੀਆ ਪਾਰਟੀਆਂ ਦੇ ਈਰਾਨ ਸਮਰਥਿਤ ਧੜੇ ਵਿਚਕਾਰ ਵਿਚੋਲਗੀ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਅਤੇ ਇਨ੍ਹਾਂ ਕੋਸ਼ਿਸ਼ਾਂ ਦੇ ਵਿਚਕਾਰ ਇਹ ਧਮਾਕਾ ਹੋਇਆ ਹੈ। ਕਾਰਜਕਾਰੀ ਪ੍ਰਧਾਨ ਮੰਤਰੀ ਮੁਸਤਫਾ ਅਲ-ਕਾਦਿਮੀ ਇਨ੍ਹਾਂ ਸਮੂਹਾਂ ਵਿਚਕਾਰ ਸਮਝੌਤਾ ਕਰਵਾਉਣ ਵਿਚ ਅਸਫ਼ਲ ਰਹੇ ਹਨ। ਧਮਾਕੇ ਦੇ ਬਾਵਜੂਦ ਆਸਟ੍ਰੇਲੀਆਈ ਡਿਪਲੋਮੈਟਾਂ ਦਾ ਕਾਫਲਾ ਸੁਰੱਖਿਅਤ ਸਥਾਨ 'ਤੇ ਪਹੁੰਚਣ 'ਚ ਕਾਮਯਾਬ ਰਿਹਾ।