ਫਲੋਰੀਡਾ ਦੇ ਸ਼ਾਪਿੰਗ ਮਾਲ ''ਚ ਧਮਾਕਾ, 20 ਜ਼ਖਮੀ

Sunday, Jul 07, 2019 - 02:05 AM (IST)

ਫਲੋਰੀਡਾ ਦੇ ਸ਼ਾਪਿੰਗ ਮਾਲ ''ਚ ਧਮਾਕਾ, 20 ਜ਼ਖਮੀ

ਫਲੋਰੀਡਾ - ਅਮਰੀਕਾ ਦੇ ਫਲੋਰੀਡਾ ਰਾਜ ਦੇ ਪਲਾਂਟੇਸ਼ਨ ਸ਼ਹਿਰ 'ਚ ਸ਼ਨੀਵਾਰ ਨੂੰ ਇਕ ਸ਼ਾਪਿੰਗ ਮਾਲ 'ਚ ਧਮਾਕਾ ਹੋਣ ਨਾਲ ਕੋਈ ਲੋਕ ਜ਼ਖਮੀ ਹੋ ਗਏ। ਸਥਾਨਕ ਫਾਇਰ ਬ੍ਰਿਗੇਡ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ। ਸਥਾਨਕ ਨਿਊਜ਼ ਚੈਨਲ ਨੇ ਪਲਾਂਟੇਸ਼ਨ ਫਾਇਰ ਬਟਾਲੀਅਨ ਪ੍ਰਮੁੱਖ ਜੋਇਲ ਗੋਰਡਨ ਦੇ ਹਵਾਲੇ ਤੋਂ ਦੱਸਿਆ ਕਿ ਧਮਾਕੇ 'ਚ ਘਟੋਂ-ਘੱਟ 20 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ 'ਚ 2 ਦੀ ਹਾਲਤ ਗੰਭੀਰ ਹੈ।

PunjabKesari

ਪੁਲਸ ਨੇ ਦੱਸਿਆ ਕਿ ਇਸ ਨੂੰ ਗੈਸ ਧਮਾਕਾ ਮੰਨਿਆ ਜਾ ਰਿਹਾ ਹੈ। ਧਮਾਕੇ ਨਾਲ ਹਾਦਸਾਗ੍ਰਸਤ ਫਾਊਟੇਨਲ ਪਲਾਜ਼ਾ ਦੇ ਆਲੇ-ਦੁਆਲੇ ਦੀਆਂ ਸਾਰੀਆਂ ਦੁਕਾਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਧਮਾਕੇ ਨਾਲ ਨੇੜੇ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਸ਼ਾਪਿੰਗ ਮਾਲ ਦਾ ਇਕ ਵੱਡਾ ਹਿੱਸਾ ਤਬਾਹ ਹੋ ਗਿਆ ਅਤੇ ਉਸ ਦਾ ਮਲਬਾ ਆਲੇ-ਦੁਆਲੇ ਖਿਲਰਿਆ ਹੋਇਆ ਹੈ।


author

Khushdeep Jassi

Content Editor

Related News