ਕੋਰੋਨਾ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਜ਼ਿਆਦਾ ਤਣਾਅ ਲੈਣ ਨਾਲ ਵੱਧ ਜਾਂਦੈ ਮੌਤ ਦਾ ਖਤਰਾ
Thursday, Jun 25, 2020 - 02:46 AM (IST)
ਨਿਊਯਾਰਕ - ਕੋਰੋਨਾ ਵਾਇਰਸ ਦਾ ਇਨਫੈਕਸ਼ਨ ਭਾਰਤ ’ਚ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ। ਹੁਣ ਤਕ ਸਾਢੇ 4 ਲੱਖ 30 ਹਜ਼ਾਰ ਤੋਂ ਵੀ ਜ਼ਿਆਦਾ ਲੋਕ ਇਸ ਵਾਇਰਸ ਦੀ ਲਪੇਟ ’ਚ ਆ ਚੁੱਕੇ ਹਨ, ਜਦਕਿ ਢਾਈ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਠੀਕ ਕੀਤਾ ਜਾ ਚੁੱਕਾ ਹੈ। ਪਰ 14,000 ਲੋਕਾਂ ਦੀ ਮੌਤ ਵੀ ਹੋਈ ਹੈ। ਮੌਤ ਨਾਲ ਜੁੜੇ ਹੋਏ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਇਸ ਵਿਚ ਜ਼ਿਆਦਾਤਰ ਅਜਿਹੇ ਲੋਕ ਸ਼ਾਮਲ ਹਨ ਜਿਨ੍ਹਾਂ ਪਹਿਲਾਂ ਹੀ ਕਿਸੇ ਤਰ੍ਹਾਂ ਦੀ ਬੀਮਾਰੀ ਸੀ ਜਿਵੇਂ ਡਾਇਬਿਟੀਜ ਜਾਂ ਥਾਇਰਾਇਡ। ਇਨ੍ਹਾਂ ਬੀਮਾਰੀਆਂ ਕਾਰਣ ਰੋਗ ਰੋਕੂ ਸਮਰੱਥਾ ਬਹੁਤ ਘੱਟ ਜਾਂਦੀ ਹੈ ਅਤੇ ਵਿਅਕਤੀ ਨੂੰ ਬਚਾਉਣਾ ਮੁਸ਼ਕਲ ਹੋ ਜਾਂਦਾ ਹੈ। ਇਸਦੇ ਨਾਲ-ਨਾਲ ਇਨਫੈਕਟਿਡ ਮਰੀਜ਼ ਜ਼ਿਆਦਾ ਤਣਾਅ ਵੀ ਲੈਂਦੇ ਹਨ ਅਤੇ ਇਸ ਨਾਲ ਮੌਤ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ।
ਹਾਲ ਹੀ ਵਿਚ ਕੀਤੀ ਗਈ ਇਕ ਖੋਜ ਮੁਤਾਬਕ ਇਹ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਮਰੀਜ਼ ਨੂੰ ਜ਼ਿਾਦਾ ਤਣਾਅ ਲੈਣ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਇਹ ਮੌਤ ਕਾਰਣ ਵੀ ਬਣ ਸਕਦਾ ਹੈ।
ਤਣਾਅ ਨਾਲ ਕਿਉਂ ਵਧ ਜਾਂਦੈ ਮੌਤ ਦਾ ਖਤਰਾ
ਤਣਾਅ ਲੈਣ ਕਾਰਣ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਜਾਂਦੀਆਂ ਹਨ। ਕੋਰੋਨਾ ਵਾਇਰਸ ਨਾਲ ਇਨਫੈਟਿਡ ਹੋਣ ਕਾਰਣ ਵਿਅਕਤੀ ਦਾ ਦਿਮਾਗ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੋਚਦਾ ਹੈ ਅਤੇ ਇਸੇ ਕਾਰਣ ਉਸਨੂੰ ਲੰਬੇ ਸਮੇੇਂ ਤੱਕ ਸਟ੍ਰੈੱਸ ਦੀ ਵੀ ਸਮੱਸਿਆ ਹੋ ਜਾਂਦੀ ਹੈ। ਦਰਅਸਲ, ਤਣਾਅ ਸਬੰਧਤ ਇਕ ਹਾਰਮੋਨ ਦਾ ਪੱਧਰ ਵਧਣ ਕਾਰਣ ਇਹ ਖਤਰਾ ਪੈਦਾ ਹੁੰਦਾ ਹੈ।
ਕਾਰਟੀਸੋਲ ਹਾਰਮੋਨ ਦਾ ਪੱਧਰ ਵਧ ਜਾਂਦੈ
ਤਣਾਅ ਦੀ ਸਥਿਤੀ ਵੱਧਣ ਦਾ ਮੁੱਖ ਕਾਰਣ ਇਕ ਖਾਸ ਤਰ੍ਹਾਂ ਦੇ ਹਾਰਮੋਨ ਨੂੰ ਮੰਨਿਆ ਜਾਂਦਾ ਹੈ, ਜਿਸ ਵਿਚ ਵਾਧਾ ਹੋ ਜਾਂਦਾ ਹੈ। ਇਸ ਹਾਰਮੋਨ ਦਾ ਨਾਂ ਕਾਰਟੀਸੋਲ ਹੈ। ਸੌਣ ਸਮੇਂ ਇਸਦੀ ਸਥਿਤੀ ਸਿਫਰ ਹੋ ਜਾਂਦੀ ਹੈ ਜਦਕਿ ਤਣਾਅ ’ਚ ਇਸਦਾ ਪੱਧਰ ਕਈ ਗੁਣਾ ਤਕ ਵਧ ਜਾਂਦਾ ਹੈ ਜੋ ਮੌਤ ਦਾ ਕਾਰਣ ਬਣਦਾ ਹੈ।