ਭ੍ਰਿਸ਼ਟਾਚਾਰ ਮਾਮਲੇ ਵਿਚ ਸੂਡਾਨ ਦੇ ਸਾਬਕਾ ਰਾਸ਼ਟਰਪਤੀ ਨੂੰ ਹੋਈ 2 ਸਾਲ ਦੀ ਸਜ਼ਾ

Saturday, Dec 14, 2019 - 05:02 PM (IST)

ਭ੍ਰਿਸ਼ਟਾਚਾਰ ਮਾਮਲੇ ਵਿਚ ਸੂਡਾਨ ਦੇ ਸਾਬਕਾ ਰਾਸ਼ਟਰਪਤੀ ਨੂੰ ਹੋਈ 2 ਸਾਲ ਦੀ ਸਜ਼ਾ

ਖਾਨਰਤੂਨ(ਏਪੀ)- ਸੂਡਾਨ ਦੀ ਇਕ ਅਦਾਲਤ ਨੇ ਮਨੀ ਲਾਂਡ੍ਰਿੰਗ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੇਸ਼ ਦੇ ਸਾਬਕਾ ਰਾਸ਼ਟਰਪਤੀ ਉਮਰ ਅਲ ਬਸ਼ੀਰ ਨੂੰ ਦੋਸ਼ੀ ਮੰਨਦੇ ਹੋਏ ਦੋ ਸਾਲ ਦੀ ਸਜ਼ਾ ਸੁਣਾਈ ਹੈ। ਪੱਤਰਕਾਰ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਉਮਰ ਅਲ ਬਸ਼ੀਰ 'ਤੇ ਕਈ ਅਪਰਾਧਿਕ ਮਾਮਲੇ ਚੱਲ ਰਹੇ ਹਨ, ਜਿਹਨਾਂ ਵਿਚੋਂ ਪਹਿਲੇ ਮਾਮਲੇ ਵਿਚ ਇਹ ਸਜ਼ਾ ਸੁਣਾਈ ਗਈ ਹੈ। ਬਸ਼ੀਰ ਇੰਟਰਨੈਸ਼ਨਲ ਕ੍ਰਿਮਿਨਲ ਕੋਰਟ ਵਿਚ ਵੀ ਜੰਗੀ ਅਪਰਾਧ ਤੇ ਕਤਲੇਆਮ ਦੇ ਦੋਸ਼ਾਂ ਵਿਚ ਲੋੜੀਂਦੇ ਹਨ। ਇਹ ਅਪਰਾਧ ਸਾਲ 2000 ਵਿਚ ਹੋਏ ਡਾਰਫੂਰ ਸੰਘਰਸ਼ ਨਾਲ ਜੁੜੇ ਹਨ।

ਦੱਸ ਦਈਏ ਕਿ ਇਸ ਸਾਲ ਅਪ੍ਰੈਲ ਵਿਚ ਸੂਡਾਨ ਵਿਚ ਚੱਲ ਰਹੇ ਸਰਕਾਰ ਵਿਰੋਧ ਪ੍ਰਦਰਸ਼ਨ ਦੇ ਵਿਚਾਲੇ ਸਾਬਕਾ ਰਾਸ਼ਟਰਪਤੀ ਉਮਰ ਨੂੰ ਫੌਜ ਨੇ ਅਹੁਦੇ ਤੋਂ ਹਟਾ ਕੇ ਹਿਰਾਸਤ ਵਿਚ ਲੈ ਲਿਆ ਸੀ। ਰੱਖਿਆ ਮੰਤਰੀ ਅਵਦ ਇਬਨੇ ਔਫ ਨੇ ਬਸ਼ੀਰ ਦੀ ਥਾਂ ਅੰਤਰਿਮ ਫੌਜੀ ਪਰੀਸ਼ਦ ਦੇ ਲਈ ਦੋ ਸਾਲ ਸ਼ਾਸਨ ਕਰਨ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਸੂਡਾਨ ਵਿਚ ਤਿੰਨ ਮਹੀਨੇ ਦੇ ਲਈ ਐਮਰਜੰਸੀ ਐਲਾਨ ਕਰ ਦਿੱਤੀ ਗਈ। ਏਪੀ ਦੇ ਮੁਤਾਬਕ ਅਦਾਲਤ ਦਾ ਇਹ ਫੈਸਲਾ ਉਮਰ ਅਲ ਬਸ਼ੀਰ ਦੇ ਖਿਲਾਫ ਇਕ ਸਾਲ ਪਹਿਲਾਂ ਸ਼ੁਰੂ ਹੋਏ ਸੰਘਰਸ਼ ਤੋਂ ਬਾਅਦ ਆਇਆ ਹੈ।


author

Baljit Singh

Content Editor

Related News