ਸਾਬਕਾ ਮਿਸ ਬੋਲੀਵੀਆ ਹਥਿਆਰਾਂ ਦੀ ਸਮੱਗਲਿੰਗ ਮਾਮਲੇ ''ਚ ਹੋਈ ਗ੍ਰਿਫ਼ਤਾਰ, ਪ੍ਰੇਮੀ ਦੀ ਵੀ ਹੋ ਰਹੀ ਜਾਂਚ
Friday, Dec 29, 2023 - 06:01 AM (IST)
ਇੰਟਰਨੈਸ਼ਨਲ ਡੈਸਕ– ਸਾਬਕਾ ਮਿਸ ਬੋਲੀਵੀਆ ਨੂੰ ਹਥਿਆਰਾਂ ਦੀ ਸਮੱਗਲਿੰਗ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਉਸ ਦੇ ਭਗੌੜੇ ਪ੍ਰੇਮੀ ਦੀ ਵੀ ਇਕ ਡਰੱਗ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ।
ਸਥਾਨਕ ਅਖਬਾਰ ‘ਸੇਮਾਨਾ’ ਦੀ ਖਬਰ ਮੁਤਾਬਕ ਅਲੋਂਦਰਾ ਮਰਕਾਡੋ ਕੈਂਪੋਸ (22), ਜਿਸ ਨੂੰ ਮਿਸ ਬੋਲੀਵੀਆ ਮੁੰਡੋ 2020 ਅਤੇ 2023 ਵਿੱਚ ਮਿਸ ਚਾਰਮ ਬੋਲੀਵੀਆ ਦਾ ਤਾਜ ਪਹਿਨਾਇਆ ਗਿਆ ਸੀ, ਨੇ ਬੰਦੂਕ ਸਮੱਗਲਿੰਗ ਦੇ ਸ਼ੱਕ ਆਪਣੇ ਆਪ ਨੂੰ ਬੋਲੀਵੀਆ ਦੇ ਬੇਨੀ ’ਚ ਤ੍ਰਿਨੀਦਾਦ ਮਹਿਲਾ ਜੇਲ੍ਹ ਵਿੱਚ ਬੰਦ ਪਾਇਆ।
ਇਹ ਵੀ ਪੜ੍ਹੋ- 303 ਭਾਰਤੀਆਂ ਦੇ ਜਹਾਜ਼ 'ਚੋਂ ਵਾਪਸ ਆਏ ਨੌਜਵਾਨ ਨੇ ਖੋਲ੍ਹੇ ਵੱਡੇ ਰਾਜ਼, ਕਿਹਾ- 'ਡੌਂਕੀ ਲਈ ਨਹੀਂ, ਘੁੰਮਣ ਗਏ ਸੀ'
ਅਧਿਕਾਰੀਆਂ ਅਨੁਸਾਰ ਮਾਰਕਾਡੋ ਕੈਂਪੋਸ ਦੀ ਗ੍ਰਿਫਤਾਰੀ ਬੋਲੀਵੀਆ ਦੇ ਡਰੱਗ ਟ੍ਰੈਫਿਕਿੰਗ ਨਾਲ ਲੜਨ ਵਾਲੀ ਸਪੈਸ਼ਲ ਫੋਰਸ (ਐੱਫ.ਐੱਲ.ਈ.ਸੀ.ਐੱਨ.) ਵੱਲੋਂ ਉਸ ਦੇ ਪ੍ਰੇਮੀ ਨਾਲ ਸਾਂਝਾ ਕੀਤੇ ਕੰਡੋਮੀਨੀਅਮ ’ਤੇ ਛਾਪਾ ਮਾਰਨ ਤੋਂ ਇਕ ਮਹੀਨੇ ਬਾਅਦ ਹੋਈ ਅਤੇ ਉੱਥੋਂ ਵੱਡੀ ਗਿਣਤੀ ’ਚ ਹਥਿਆਰ ਅਤੇ ਗੋਲਾ-ਬਾਰੂਦ ਮਿਲਿਆ।
ਇਹ ਵੀ ਪੜ੍ਹੋ- ਭਰਾ ਦੇ ਜਨਮਦਿਨ ਲਈ ਕੇਕ ਲੈਣ ਗਈ ਕੁੜੀ ਬਣ ਗਈ ਲੁਟੇਰਿਆਂ ਦਾ ਸ਼ਿਕਾਰ, ਖੋਹ ਲਏ ਮੋਬਾਇਲ ਤੇ ਨਕਦੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8