ਬਟਾਲਾ ‘ਚ ਰਿਹਾ 100 ਫੀਸਦੀ ਬੰਦ, ਬੱਸਾਂ ਤੇ ਪੈਟਰੋਲ ਪੰਪਾਂ ਦੀ ਵੀ ਰਹੀ ਹੜਤਾਲ, ਲੋਕ ਹੋਏ ਪ੍ਰੇਸ਼ਾਨ

Monday, Dec 30, 2024 - 02:53 PM (IST)

ਬਟਾਲਾ ‘ਚ ਰਿਹਾ 100 ਫੀਸਦੀ ਬੰਦ, ਬੱਸਾਂ ਤੇ ਪੈਟਰੋਲ ਪੰਪਾਂ ਦੀ ਵੀ ਰਹੀ ਹੜਤਾਲ, ਲੋਕ ਹੋਏ ਪ੍ਰੇਸ਼ਾਨ

ਬਟਾਲਾ (ਸਾਹਿਲ, ਯੋਗੀ, ਅਸ਼ਵਨੀ)- ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਸ਼ੰਭੂ ਅਤੇ ਖਨੌਰੀ ਬਾਰਡਰਾਂ ਵਿਖੇ ਮੋਰਚਿਆਂ ’ਤੇ ਬੈਠੇ ਸਿਕਾਨਾਂ ਵਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਤਹਿਤ ਬਟਾਲਾ 100 ਫੀਸਦੀ ਬੰਦ ਰਿਹਾ, ਜਿਸਦੇ ਚਲਦਿਆਂ ਜਿਥੇ ਬੱਸਾਂ ਤੇ ਰੇਲਾਂ ਦਾ ਪਹੀਆ ਜਾਮ ਹੋਇਆ, ਉਥੇ ਨਾਲ ਹੀ ਪੈਟਰੋਲ ਪੰਪਾਂ ਵਾਲਿਆਂ ਨੇ ਵੀ ਹੜਤਾਲ ਕਰਦਿਆਂ ਕਿਸਾਨਾਂ ਦੇ ਇਸ ਸੰਘਰਸ਼ ਦਾ ਸਮਰੱਥਨ ਕੀਤਾ ਅਤੇ ਪੈਟਰੋਲ ਪੰਪ ਬੰਦ ਰੱਖੇ।

ਇਹ ਵੀ ਪੜ੍ਹੋ- ਪੰਜਾਬ ਬੰਦ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕੀ ਖੁੱਲ੍ਹੇਗਾ ਤੇ ਕੀ ਹੋਵੇਗਾ ਬੰਦ!

ਵੱਖ-ਵੱਖ ਕਿਸਾਨ ਜਥੇਬੰਦੀਆਂ ਕੀਤੇ ਹਾਈਵੇ ਜਾਮ

ਪੰਜਾਬ ਬੰਦ ਦੀ ਕਾਲ ਤਹਿਤ ਅੱਜ ਬਟਾਾਲਾ ਦੇ ਅੰਮ੍ਰਿਤਸਰ ਬਾਈਪਾਸ ’ਤੇ ਕਿਸਾਨਾਂ ਨੇ ਕਿਸਾਨ ਆਗੂ ਝਿਰਮਲ ਸਿੰਘ ਬੱਜੂਮਾਨ ਦੀ ਅਗਵਾਈ ਹੇਠ ਸ਼ਾਂਤਮਈ ਢੰਗ ਨਾਲ ਧਰਨਾ ਦਿੰਦਿਆਂ ਰੋਡ ਜਾਮ ਕੀਤਾ ਗਿਆ, ਉਥੇ ਨਾਲ ਹੀ ਨੌਸ਼ਹਿਰਾ ਮੱਝਾ ਸਿੰਘ ਬਾਈਪਾਸ ’ਤੇ ਕਰਨੈਲ ਸਿੰਘ ਸ਼ੇਰਪੁਰ ਦੀ ਅਗਵਾਈ ਹੇਠ ਕਿਸਾਨ ਧਰਨੇ ’ਤੇ ਬੈਠੇ ਅਤੇ ਮੇਨ ਹਾਈਵੇ ਜਾਮ ਕਰਦਿਆਂ ਕੇਂਦਰ ਸਰਕਾਰ ਵਿਰੁੱਧ ਆਪਣਾ ਰੋਸ ਜਤਾਇਆ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਡਾਕਾ, ਦੇਰ ਰਾਤ 8 ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਲੁੱਟ ਲਿਆ ਸਾਰਾ ਘਰ

ਸ਼ਹਿਰ ਦੇ ਬਾਜ਼ਾਰ ਵੀ ਰਹੇ ਬੰਦ

ਅੱਜ ਬਟਾਲਾ ਸ਼ਹਿਰ ਦੇ ਲਗਭਗ ਸਾਰੇ ਬਾਜ਼ਾਰਾਂ ਦੇ ਬੰਦ ਰਹਿਣ ਨਾਲ ਸ਼ਹਿਰ ਵਿਚੋਂ ਚਹਿਲ-ਪਹਿਲ ਗਾਇਬ ਰਹੀ, ਉਥੇ ਨਾਲ ਹੀ ਬੈਂਕਿੰਗ ਸੇਵਾਵਾਂ ਵੀ ਬੰਦ ਰੱਖੀਆਂ ਗਈਆਂ। ਇਸ ਬੰਦ ਦੇ ਸੱਦੇ ਨੂੰ ਲੋਕਾਂ ਨੂੰ ਜ਼ਬਰਦਸਤ ਹੁੰਗਾਰਾ ਦਿੱਤਾ ਗਿਆ ਅਤੇ ਕਿਸਾਨਾਂ ਦੇ ਸਮਰੱਥਨ ਆਪਣੇ ਕਾਰੋਬਾਰ ਬੰਦ ਰੱਖੇ ਗਏ।

ਇਹ ਵੀ ਪੜ੍ਹੋ- ਪੰਜਾਬ 'ਚ ਸਾਲ 2025 ਦੀਆਂ ਛੁੱਟੀਆਂ ਦੀ ਦੇਖ ਲਓ ਲਿਸਟ, ਕਈ ਸਰਕਾਰੀ ਛੁੱਟੀਆਂ ਨੂੰ ਖਾ ਜਾਵੇਗਾ ਐਤਵਾਰ

ਲੋਕਾਂ ਨੂੰ ਕਰਨਾ ਪਿਆ ਪ੍ਰੇਸ਼ਾਨੀਆਂ ਦਾ ਸਾਹਮਣਾ

ਅੱਜ ਦੇ ਇਸ ਬੰਦ ਦੌਰਾਨ ਕਈ ਜ਼ਰੂਰੀ ਕੰਮਾਂ ਲਈ ਸ਼ਹਿਰੋਂ ਬਾਹਰ ਜਾਣ ਵਾਲੇ ਲੋਕਾਂ ਅਤੇ ਕਾਰੋਬਾਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਕਿਸਾਨਾਂ ਦੇ ਰੋਹ ਦੀ ਗਾਜ ਆਮ ਜਨਤਾ ’ਤੇ ਵੀ ਡਿੱਗੀ। ਜਦਕਿ ਸ਼ਹਿਰ ਵਿਚਲੇ ਪੈਟਰੋਲ ਪੰਪ ਬੰਦ ਰਹਿਣ ਕਰਕੇ ਲੋਕਾਂ ਨੂੰ ਆਪਣੇ ਵਾਹਨਾਂ ਵਿਚ ਤੇਲ ਪੁਆਉਣ ਤੋਂ ਵਾਂਝੇ ਰਹਿਣਾ ਪਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News