ਮੈਲਬੌਰਨ ''ਚ ਟੁੱਟਿਆ ਬੰਨ੍ਹ, ਘਰ ''ਚ ਦਾਖਲ ਹੋਇਆ ਪਾਣੀ

Sunday, Jun 17, 2018 - 12:33 PM (IST)

ਮੈਲਬੌਰਨ ''ਚ ਟੁੱਟਿਆ ਬੰਨ੍ਹ, ਘਰ ''ਚ ਦਾਖਲ ਹੋਇਆ ਪਾਣੀ

ਮੈਲਬੌਰਨ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਉੱਤਰ ਵਿਚ ਐਤਵਾਰ ਨੂੰ ਇਕ ਘਰ ਵਿਚ ਅਚਾਨਕ ਪਾਣੀ ਦਾ ਹੜ੍ਹ ਆ ਗਿਆ। ਅਸਲ ਵਿਚ ਉੱਥੇ ਬਣਿਆ ਇਕ ਬੰਨ੍ਹ ਟੁੱਟ ਗਿਆ ਸੀ। ਇਸ ਘਟਨਾ ਮਗਰੋਂ ਤੁਰੰਤ ਸਟੇਟ ਐਮਰਜੈਂਸੀ ਸਰਵਿਸ (ਐੱਸ.ਈ.ਐੱਸ.) ਨੂੰ ਸੈਂਟਰਲ ਪਾਰਕ ਐਵੀਨਿਊ, ਕਰੇਗਈਬਰਨ ਵਿਖੇ ਬੁਲਾਇਆ ਗਿਆ। ਘਰ ਅੰਦਰ ਪਾਣੀ ਸਾਹਮਣੇ ਦਰਵਾਜੇ ਜ਼ਰੀਏ ਦਾਖਲ ਹੋ ਕੇ ਪੂਰੇ ਘਰ ਵਿਚ ਫੈਲ ਗਿਆ ਸੀ।

PunjabKesari

ਅਧਿਕਾਰੀਆਂ ਮੁਤਾਬਕ ਉੱਥੇ ਮੌਜੂਦ ਕਈ ਹੋਰ ਘਰਾਂ ਵਿਚ ਵੀ ਪਾਣੀ ਦਾਖਲ ਹੋ ਗਿਆ ਸੀ। ਦੱਸਣਯੋਗ ਹੈ ਕਿ ਆਸਟ੍ਰੇਲੀਆ ਵਿਚ ਇਸ ਸਮੇਂ ਮੌਸਮ ਕਾਫੀ ਠੰਡਾ ਹੈ ਅਤੇ ਤਾਪਮਾਨ 13 ਡਿਗਰੀ ਸੈਲਸੀਅਸ ਤੱਕ ਰਿਕਾਰਡ ਕੀਤਾ ਗਿਆ ਹੈ।


Related News