ਓਮੀਕਰੋਨ ਦੇ ਖ਼ੌਫ਼ ਦੌਰਾਨ ਕੈਨੇਡਾ ਦਾ ਵੱਡਾ ਫ਼ੈਸਲਾ, ਕੋਰੋਨਾ ਪਾਜ਼ੇਟਿਵ ਸਿਹਤ ਕਾਮੇ ਵੀ ਕਰਨਗੇ ਕੰਮ

Wednesday, Dec 29, 2021 - 06:32 PM (IST)

ਓਮੀਕਰੋਨ ਦੇ ਖ਼ੌਫ਼ ਦੌਰਾਨ ਕੈਨੇਡਾ ਦਾ ਵੱਡਾ ਫ਼ੈਸਲਾ, ਕੋਰੋਨਾ ਪਾਜ਼ੇਟਿਵ ਸਿਹਤ ਕਾਮੇ ਵੀ ਕਰਨਗੇ ਕੰਮ

ਕਿਊਬਿਕ (ਬਿਊਰੋ): ਕੋਰੋਨਾ ਵਾਇਰਸ ਦੇ ਵੱਧਦੇ ਸੰਕਰਮਣ ਕਾਰਨ ਯੂਰਪ ਦਾ ਬੁਰਾ ਹਾਲ ਹੈ। ਕੈਨੇਡਾ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਕੈਨੇਡਾ ਵਿੱਚ ਕੋਰੋਨਾ ਸੰਕਰਮਿਤ ਸਿਹਤ ਕਰਮਚਾਰੀਆਂ ਤੋਂ ਵੀ ਕੰਮ ਲਿਆ ਜਾ ਰਿਹਾ ਹੈ। ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਕਿਊਬਿਕ ਸੂਬੇ ਵਿੱਚ ਕੋਵਿਡ ਦੇ ਨਵੇਂ ਰੂਪ ਓਮੀਕਰੋਨ ਨਾਲ ਹਾਲਾਤ ਬਦਤਰ ਹਨ। 28 ਦਸੰਬਰ ਤੱਕ ਇਸ ਸੂਬੇ ਵਿੱਚ 12,833 ਨਵੇਂ ਕੋਰੋਨਾ ਵਾਇਰਸ ਮਾਮਲੇ ਸਾਹਮਣੇ ਆਏ। ਇਹ ਕੋਰੋਨਾ ਮਹਾਮਾਰੀ ਦੌਰਾਨ ਕੈਨੇਡਾ ਦੇ ਕਿਸੇ ਵੀ ਸੂਬੇ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਮਾਮਲੇ ਹਨ।

ਸਿਹਤ ਅਧਿਕਾਰੀਆਂ ਨੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਲਾਗਾਂ ਦੀ ਅਸਲ ਗਿਣਤੀ ਵੱਧ ਹੋ ਸਕਦੀ ਹੈ ਕਿਉਂਕਿ ਸਕ੍ਰੀਨਿੰਗ ਕੇਂਦਰਾਂ ਵਿੱਚ ਭਾਰੀ ਭੀੜ ਹੈ। ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਲੋਕ ਘਰ ਵਿੱਚ ਰੈਪਿਡ ਟੈਸਟਿੰਗ ਕਿੱਟਾਂ ਦੀ ਵਰਤੋਂ ਕਰ ਰਹੇ ਹਨ। ਇਸ ਲਈ ਇਹ ਸੰਭਵ ਹੈ ਕਿ ਕੁਝ ਕੇਸਾਂ ਦੀ ਰਿਪੋਰਟ ਨਹੀਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮਹਾਮਾਰੀ ਨਾਲ ਸਬੰਧਤ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ ਵਿਚ ਵਾਧਾ ਜਾਰੀ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ 'ਓਮੀਕਰੋਨ' ਦੀ ਦਹਿਸ਼ਤ, PM ਮੌਰੀਸਨ ਨੇ ਬੁਲਾਈ ਐਮਰਜੈਂਸੀ ਮੀਟਿੰਗ

ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਇਸ ਰਾਜ ਵਿੱਚ ਕੋਵਿਡ ਨਾਲ ਸੰਕਰਮਿਤ ਸਿਹਤ ਕਰਮਚਾਰੀ ਵੀ ਕੰਮ ਵਿੱਚ ਲੱਗੇ ਹੋਏ ਹਨ। ਇਸ ਸਬੰਧੀ ਕਿਊਬਿਕ ਰਾਜ ਦੇ ਸਿਹਤ ਮੰਤਰੀ ਕ੍ਰਿਸ਼ਚੀਅਨ ਦੂਬੇ ਨੇ ਕਿਹਾ ਹੈ ਕਿ ਸਾਡੇ ਕੋਲ ਕੋਈ ਵਿਕਲਪ ਨਹੀਂ ਬਚਿਆ ਹੈ। ਓਮੀਕਰੋਨ ਦੇ ਵੱਧਦੇ ਮਾਮਲਿਆਂ ਕਾਰਨ ਕੋਵਿਡ ਪਾਜ਼ੇਟਿਵ ਹੋਣ ਦੇ ਬਾਵਜੂਦ ਕੁਝ ਜ਼ਰੂਰੀ ਕਰਮਚਾਰੀਆਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।ਉਹਨਾਂ ਨੇ ਕਿਹਾ ਹੈ ਕਿ ਓਮੀਕਰੋਨ ਦੀ ਲਾਗ ਇੰਨੀ ਤੇਜ਼ ਹੈ ਕਿ ਵੱਡੀ ਗਿਣਤੀ ਵਿੱਚ ਸਿਹਤ ਕਰਮਚਾਰੀ ਬਿਮਾਰ ਪੈ ਗਏ ਹਨ। ਇਸ ਨਾਲ ਰਾਜ ਦੇ ਇਲਾਜ ਦੀ ਨੈੱਟਵਰਕ ਸਮਰੱਥਾ ਨੂੰ ਖਤਰਾ ਹੈ। ਅਜਿਹੀ ਸਥਿਤੀ ਵਿੱਚ ਅਸੀਂ ਫ਼ੈਸਲਾ ਕੀਤਾ ਹੈ ਕਿ ਇੱਕ ਖਾਸ ਸ਼ਰਤ ਦੇ ਤਹਿਤ ਕੋਵਿਡ ਪਾਜ਼ੇਟਿਵ ਕਰਮਚਾਰੀ ਜੋਖਮ ਪ੍ਰਬੰਧਨ ਮੁਤਾਬਕ ਕੰਮ ਕਰਨਾ ਜਾਰੀ ਰੱਖਣ ਦੇ ਯੋਗ ਹੋਣਗੇ।

ਦੂਬੇ ਨੇ ਕਿਹਾ ਕਿ ਕਿਊਬਿਕ 4 ਜਨਵਰੀ ਤੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਕੋਵਿਡ-19 ਵੈਕਸੀਨ ਦੀ ਤੀਜੀ ਖੁਰਾਕ ਵੀ ਪ੍ਰਦਾਨ ਕਰੇਗਾ। ਪਿਛਲੇ ਹਫਤੇ ਕਿਊਬਿਕ ਨੇ ਬਾਰਾਂ, ਜਿੰਮ ਅਤੇ ਕੈਸੀਨੋ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਅਤੇ ਲੋਕਾਂ ਨੂੰ ਸਿਰਫ ਘਰ ਤੋਂ ਕੰਮ ਕਰਨ ਲਈ ਕਿਹਾ ਸੀ। ਇਸ ਨੇ ਘਰਾਂ ਅਤੇ ਰੈਸਟੋਰੈਂਟਾਂ ਵਿੱਚ ਇਕੱਠਾਂ ਨੂੰ ਛੇ ਲੋਕਾਂ ਤੱਕ ਸੀਮਤ ਕਰ ਦਿੱਤਾ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News