CPC ਦੇ 100 ਸਾਲ ਪੂਰੇ ਪਰ ਰਾਜਨੀਤੀ ''ਚ ਔਰਤਾਂ ਦੀ ਭੂਮਿਕਾ ''ਆਟੇ ''ਚ ਲੂਣ ਦੇ ਬਰਾਬਰ''
Monday, Jul 05, 2021 - 01:16 PM (IST)
ਬੀਜਿੰਗ (ਬਿਊਰੋ): ਚੀਨ ਦੀ ਕਮਿਊਨਿਸਟ ਪਾਰਟੀ (ਸੀ.ਪੀ.ਸੀ.) ਦੀ ਸਥਾਪਨਾ ਦੇ 100 ਸਾਲ ਪੂਰੇ ਹੋ ਚੁੱਕੇ ਹਨ ਪਰ ਅੱਜ ਵੀ ਇੱਥੇ ਦੀ ਰਾਜਨੀਤੀ ਵਿਚ ਔਰਤਾਂ ਦੀ ਭੂਮਿਕਾ ਨਾ ਦੇ ਬਰਾਬਰ ਮਤਲਬ ਬਹੁਤ ਘੱਟ ਹੈ। ਔਰਤਾਂ ਚੀਨ ਦੀ ਰਾਜਨੀਤੀ ਵਿਚ ਪਿਛੜਦੀਆਂ ਜਾ ਰਹੀਆਂ ਹਨ।। ਸੁਪਚਾਈਨਾ ਵਿਚ ਲਿਖਦੇ ਹੋਏ ਜਿਯਾਯੁਨ ਫੇਂਗ ਨੇ ਕਿਹਾ ਕਿ ਚੀਨ ਨੇ ਵੱਡੇ ਪੱਧਰ 'ਤੇ ਆਰਥਿਕ ਅਤੇ ਸਮਾਜਿਕ ਤਬਦੀਲੀਆਂ ਕੀਤੀਆਂ ਹਨ ਅਤੇ ਪਿਛਲੇ 100 ਸਾਲਾਂ ਵਿਚ ਕਾਫੀ ਵਿਕਾਸ ਹੋਇਆ ਹੈ ਪਰ ਅੱਜ ਵੀ ਪੁਰਸ਼ ਚੀਨ ਦੇ ਰਾਜਨੀਤਕ ਖੇਤਰ 'ਤੇ ਹਾਵੀ ਹਨ।
ਅਸਲ ਵਿਚ ਸੀ.ਸੀ.ਪੀ. ਦੇ ਸਦੀ ਸਮਾਰੋਹ ਮੌਕੇ ਅਲ ਜਜ਼ੀਰਾ ਨੇ ਚੀਨੀ ਰਾਜਨੀਤੀ ਵਿਚ ਔਰਤਾਂ ਦੀ ਨੁਮਾਇੰਦਗੀ ਦੀ ਵਰਤਮਾਨ ਸਥਿਤੀ ਦੇ ਬਾਰੇ ਇਕ ਸਰਵੇਖਣ ਕੀਤਾ ਸੀ। ਇਸ ਵਿਚ ਦੱਸਿਆ ਗਿਆ ਹੈ ਕਿ ਚੀਨ ਦੀ ਰਾਜਨੀਤੀ ਵਿਚ ਔਰਤਾਂ ਦੀ ਭੂਮਿਕਾ ਕਾਫੀ ਕਮਜ਼ੋਰ ਹੈ। ਔਰਤਾਂ ਦੀ ਸਥਿਤੀ ਦੇ ਬਾਰੇ ਕੀਤੇ ਗਏ ਇਸ ਸਰਵੇ ਵਿਚ ਇਹ ਨਤੀਜੇ ਕਾਫੀ ਗੰਭੀਰ ਦੱਸੇ ਗਏ ਹਨ।ਇਸ ਸਰਵੇ ਵਿਚ ਕਿਹਾ ਗਿਆ ਹੈ ਕਿ ਸੀ.ਸੀ.ਪੀ. ਦੇ ਲੱਗਭਗ 92 ਮਿਲੀਅਨ ਮੈਂਬਰਾਂ ਵਿਚੋਂ 28 ਮਿਲੀਅਨ ਤੋਂ ਘੱਟ ਔਰਤਾਂ ਹਨ ਜੋ ਕਿ 30 ਫੀਸਦੀ ਤੋਂ ਵੀ ਘੱਟ ਹਨ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਸੈਨੇਟਰ ਨੇ ਚੀਨ ਨੂੰ ਦੱਸਿਆ ਦੇਸ਼ ਲਈ ਸਭ ਤੋਂ ਵੱਡਾ ਖ਼ਤਰਾ
ਇਸ ਵਿਚੋਂ 13ਵੀਂ ਨੈਸ਼ਨਲ ਪੀਪਲਜ਼ ਕਾਂਗਰਸ, ਚੀਨ ਦੀ ਦੀ ਚੋਟੀ ਦੀ ਵਿਧਾਨ ਸਭਾ ਅਤੇ ਦੇਸ਼ ਦੇ ਚੋਟੀ ਦੇ ਰਾਜਨੀਤਕ ਸਲਾਹਕਾਰ ਬੌਡੀ ਦੇ 13ਵੇਂ ਚੀਨੀ ਪੀਪਲਜ਼ ਪੌਲੀਟੀਕਲ ਕੰਸਲਟੇਟਿਵ ਕਾਨਫਰੰਸ (CPPCC) ਦੇ ਸਾਰੇ ਪ੍ਰਤੀਨਿਧੀਆਂ ਵਿਚ ਸਿਰਫ 5 ਔਰਤਾਂ ਸ਼ਾਮਲ ਹਨ। ਅਲ ਮਸੀਹ ਦੀ ਰਿਪੋਰਟ ਮੁਤਾਬਕ 1949 ਵਿਚ ਪਾਰਟੀ ਦੇ ਸੱਤਾ ਵਿਚ ਆਉਣ ਮਗਰੋਂ ਇਕ ਵਾਰ ਵੀ ਕਿਸੇ ਔਰਤ ਨੂੰ ਚੀਨ ਦੇ ਚੋਟੀ ਦੀ ਰਾਜਨੀਤਕ ਬੌਡੀ ਵਿਚ ਨਿਯੁਕਤ ਨਹੀਂ ਕੀਤਾ ਗਿਆ ਹੈ। 71 ਸਾਲਾ ਉਪ ਪ੍ਰਧਾਨ ਮੰਤਰੀ ਸੁਨ ਚੁਨਲਨ ਪੋਲਿਤ ਬਿਊਰੋ ਦੀ ਇਕੋਇਕ ਔਰਤ ਹੈ ਜੋ 25 ਮੈਂਬਰੀ ਪੈਨਲ ਹੈ ਅਤੇ ਸਥਾਈ ਕਮੇਟੀ ਨੂੰ ਰਿਪੋਰਟ ਕਰਦੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।