ਯੂਰਪੀਅਨ ਯੂਨੀਅਨ ਦਾ ਯੂਕ੍ਰੇਨ ਦੇ ਕਿਸਾਨਾਂ ਨੂੰ ਸਹਾਇਤਾ ਦੇਣ ਤੋਂ ਇਨਕਾਰ

Saturday, Aug 22, 2026 - 11:57 AM (IST)

ਯੂਰਪੀਅਨ ਯੂਨੀਅਨ ਦਾ ਯੂਕ੍ਰੇਨ ਦੇ ਕਿਸਾਨਾਂ ਨੂੰ ਸਹਾਇਤਾ ਦੇਣ ਤੋਂ ਇਨਕਾਰ

ਕੀਵ (ਏਜੰਸੀ)- ਯੂਰਪੀਅਨ ਯੂਨੀਅਨ ਨੇ ਬੰਦਰਗਾਹਾਂ ਦੀ ਨਾਕੇਬੰਦੀ ਕਾਰਨ ਯੂਕ੍ਰੇਨੀ ਕਿਸਾਨਾਂ ਨੂੰ ਵਾਧੂ 22 ਕਰੋੜ ਯੂਰੋ (25.7 ਕਰੋੜ ਡਾਲਰ) ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਯੂਰਪੀਅਨ ਕਮਿਸ਼ਨ ਦੇ ਬੁਲਾਰੇ ਮਾਰਕਸ ਲੈਮਰਟ ਦੇ ਹਵਾਲੇ ਨਾਲ ਇਹ ਜਾਣਕਾਰੀ ਮਿਲੀ ਹੈ।

ਬੀਤੀ 23 ਜੁਲਾਈ ਨੂੰ ਯੂਕ੍ਰੇਨ ਦੇ ਖੇਤੀਬਾੜੀ ਨੀਤੀ ਮੰਤਰੀ ਤਾਰਾਸ ਵਾਇਸੋਤਸਕੀ ਨੇ ਕਿਹਾ ਸੀ ਕਿ ਜਹਾਜ਼ ਮਾਲਕਾਂ ਦੇ ਫ਼ੈਸਲੇ ਕਾਰਨ ਜਹਾਜ਼ਾਂ ਨੇ ਯੂਕ੍ਰੇਨੀ ਬੰਦਰਗਾਹਾਂ ਵਿਚ ਦਾਖ਼ਲ ਹੋਣਾ ਬੰਦ ਕਰ ਦਿੱਤਾ ਹੈ। ਅਗਸਤ ਦੀ ਸ਼ੁਰੂਆਤ ਵਿਚ ਮਾਲ ਢੋਆ-ਢੁਆਈ ਏਜੰਟਾਂ ਦੀ ਸੰਸਥਾ ਨੇ ਬੰਦਰਗਾਹਾਂ ਦੀ ਨਾਕੇਬੰਦੀ ਕਾਰਨ ਪੋਲਿਸ਼ ਸਰਹੱਦ ’ਤੇ ਆਵਾਜਾਈ ਵਿਵਸਥਾ ਠੱਪ ਹੋਣ ਦੀ ਜਾਣਕਾਰੀ ਦਿੱਤੀ ਸੀ। ਪੋਲੈਂਡ ਵਿਚ ਦਾਖ਼ਲ ਹੋਣ ਲਈ ਲੱਗਭਗ 6,500 ਟਰੱਕ ਕਤਾਰ ਵਿਚ ਖੜ੍ਹੇ ਸਨ ਅਤੇ ਉਡੀਕ ਦਾ ਸਮਾਂ 7 ਦਿਨਾਂ ਤੱਕ ਪਹੁੰਚ ਗਿਆ ਸੀ।


author

cherry

Content Editor

Related News