ਯੂਰਪੀ ਯੂਨੀਅਨ ਚੋਣਾਂ ''ਚ ਗ੍ਰੀਨ ਪਾਰਟੀ ਬਣੀ ਚੌਥੀ ਸਭ ਤੋਂ ਵੱਡੀ ਪਾਰਟੀ
Wednesday, May 29, 2019 - 01:04 PM (IST)
ਲੰਡਨ (ਏਜੰਸੀ)— ਯੂਰਪੀ ਯੂਨੀਅਨ ਦੀਆਂ ਚੋਣਾਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੋਣਾਂ ਵਿਚੋਂ ਇਕ ਹੈ। ਇੱਥੇ 28 ਦੇਸ਼ਾਂ ਦੇ 41.8 ਕਰੋੜ ਵੋਟਰ 751 ਮੈਂਬਰ ਚੁਣਦੇ ਹਨ। ਚੋਣਾਂ ਤੈਅ ਪ੍ਰਕਿਰਿਆ ਮੁਤਾਬਕ ਹੁੰਦੀਆਂ ਹਨ। ਹਰੇਕ ਦੇਸ਼ ਨੂੰ ਆਬਾਦੀ ਮੁਤਾਬਕ ਸੀਟਾਂ ਵੰਡੀਆਂ ਜਾਂਦੀਆਂ ਹਨ। ਇਸ ਵਾਰ ਰਿਕਾਰਡ 51 ਫੀਸਦੀ ਵੋਟਾਂ ਪਈਆਂ। ਇਸ ਵਾਰ ਯੂਰਪੀ ਯੂਨੀਅਨ ਦੀਆਂ ਸੰਸਦੀ ਚੋਣਾਂ ਵਿਚ ਨਾਈਜੇਲ ਫੇਰੇਜ ਦੀ ਬ੍ਰੈਗਜ਼ਿਟ ਪਾਰਟੀ ਨੂੰ ਸਫਲਤਾ ਮਿਲੀ ਜਦਕਿ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਵੱਡਾ ਝਟਕਾ ਲੱਗਾ।
ਚੋਣਾਂ ਵਿਚ ਰਵਾਇਤੀ ਸੱਤਾਧਾਰੀ ਕੇਂਦਰੀ ਗਠਜੋੜ ਨੇ ਬਹੁਮਤ ਗਵਾਇਆ ਜਦਕਿ ਖੱਬੇ ਪੱਖੀ ਅਤੇ ਵਾਤਾਵਰਣ ਸਮਰਥਕ ਪਾਰਟੀਆਂ ਨੇ ਵਿਸਥਾਰ ਕੀਤਾ। ਵਾਤਾਵਰਣ, ਲੋਕਤੰਤਰ ਅਤੇ ਮਨੁੱਖੀ ਅਧਿਕਾਰ ਦੇ ਪੱਖ ਵਾਲੀ ਗ੍ਰੀਨ ਪਾਰਟੀ ਦਾ ਪੂਰੇ ਯੂਰਪ ਵਿਚ ਪ੍ਰਭਾਵ ਵਧਿਆ ਹੈ। ਗ੍ਰੀਨ ਪਾਰਟੀ ਚੌਥੀ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ। ਇਨ੍ਹਾਂ ਨੂੰ 70 ਸੀਟਾਂ ਮਿਲੀਆਂ ਹਨ। ਹੁਣ ਉਸ ਦੇ ਸਮਰਥਨ ਬਿਨਾਂ ਯੂਰਪ ਦੀ ਦਸ਼ਾ ਅਤੇ ਦਿਸ਼ਾ ਤੈਅ ਕਰਨਾ ਆਸਾਨ ਨਹੀਂ ਹੋਵੇਗਾ।
ਚੋਣਾਂ ਵਿਚ ਰਵਾਇਤੀ ਅਤੇ ਮੁੱਖ ਪਾਰਟੀਆਂ ਨੇ 2014 ਦੀ ਤੁਲਨਾ ਵਿਚ ਜ਼ਿਆਦਾ ਸੀਟਾਂ ਹਾਰੀਆਂ ਹਨ। ਚੋਣ ਨਤੀਜੇ ਧਰੁਵੀਕਰਨ ਵੱਲ ਵੀ ਇਸ਼ਾਰਾ ਕਰਦੇ ਹਨ ਕਿਉਂਕਿ ਯੂਰਪੀ ਯੂਨੀਅਨ ਵਿਰੋਧੀ ਅਤੇ ਜਨਵਾਦੀ ਪਾਰਟੀਆਂ ਦੀਆਂ ਸੀਟਾਂ 2014 ਦੇ 20 ਫੀਸਦੀ ਦੇ ਮੁਕਾਬਲੇ 25 ਫੀਸਦੀ ਹੋ ਗਈਆਂ ਹਨ।
