EU ਨੇਤਾਵਾਂ ਨੇ ਬ੍ਰਿਟਿਸ਼ ਪੀ.ਐੱਮ ਨੂੰ ਬ੍ਰੈਗਜ਼ਿਟ ਲਈ ਦਿੱਤਾ ਹੋਰ ਸਮਾਂ

03/22/2019 10:31:28 AM

ਬ੍ਰਸੇਲਸ (ਭਾਸ਼ਾ)— ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਬ੍ਰੈਗਜ਼ਿਟ ਲਈ ਹੋਰ ਸਮਾਂ ਦੇਣ ਦੀ ਮੰਗ ਕੀਤੀ ਸੀ। ਇਸ ਸਬੰਧੀ ਯੂਰਪੀ ਨੇਤਾਵਾਂ ਅਤੇ ਮੇਅ ਵਿਚਾਲੇ ਵੀਰਵਾਰ ਨੂੰ ਸਹਿਮਤੀ ਬਣ ਗਈ। ਬ੍ਰਿਟੇਨ ਨੇ ਯੂਰਪੀ ਯੂਨੀਅਨ ਤੋਂ 29 ਮਾਰਚ ਨੂੰ ਵੱਖ ਹੋਣਾ ਸੀ ਪਰ ਈ.ਯੂ. ਨੇਤਾਵਾਂ ਨੇ ਕਿਹਾ ਕਿ ਜੇਕਰ ਬ੍ਰਿਟੇਨ ਦੇ ਸਾਂਸਦ ਬ੍ਰੈਗਜ਼ਿਟ ਸਬੰਧੀ ਸਮਝੌਤੇ ਨੂੰ ਅਗਲੇ ਹਫਤੇ ਮਨਜ਼ੂਰੀ ਦੇ ਦਿੰਦੇ ਹਨ ਤਾਂ ਬ੍ਰੈਗਜ਼ਿਟ ਲਈ 22 ਮਈ ਤੱਕ ਇੰਤਜ਼ਾਰ ਕੀਤਾ ਜਾ ਸਕਦਾ ਹੈ। ਜੇਕਰ ਹਾਊਸ ਆਫ ਕਾਮਨਜ਼ ਪਹਿਲੇ ਦੋ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਮਝੌਤੇ ਨੂੰ ਖਾਰਿਜ ਕਰ ਦਿੰਦਾ ਹੈ ਅਤੇ ਬ੍ਰਿਟੇਨ ਇਸ ਸਾਲ ਯੂਰਪੀ ਯੂਨੀਅਨ ਚੋਣਾਂ ਵਿਚ ਹਿੱਸਾ ਲੈਣ ਦਾ ਫੈਸਲਾ ਨਹੀਂ ਕਰਦਾ ਹੈ ਤਾਂ ਬ੍ਰੈਗਜ਼ਿਟ 12 ਅਪ੍ਰੈਲ ਨੂੰ ਹੋਵੇਗਾ।

ਈ.ਯੂ. ਪਰੀਸ਼ਦ ਦੇ ਪ੍ਰਧਾਨ ਡੋਨਾਲਡ ਟਸਕ ਨੇ ਕਿਹਾ,''ਯੂਰਪੀ ਸੰਸਦ ਚੋਣਾਂ ਕਰਾਉਣ ਜਾਂ ਨਾ ਕਰਾਉਣ ਦੇ ਬ੍ਰਿਟੇਨ ਦੇ ਫੈਸਲਾ ਲੈਣ ਦੇ ਬਾਰੇ ਵਿਚ 12 ਅਪ੍ਰੈਲ ਮਹੱਤਵਪੂਰਣ ਤਰੀਕ ਹੈ।'' 23 ਤੋਂ 26 ਮਈ ਤੱਕ ਹੋਣ ਵਾਲੀਆਂ ਚੋਣਾਂ ਵਿਚ ਹਿੱਸਾ ਲੈਣ ਲਈ ਕਾਨੂੰਨ ਬਣਾਉਣ ਦੀ ਖਾਤਿਰ ਬ੍ਰਿਟੇਨ ਨੂੰ ਸਮਾਂ ਚਾਹੀਦਾ ਹੋਵੇਗਾ ਅਤੇ ਮੇਅ ਦਾ ਕਹਿਣਾ ਹੈ ਕਿ ਬ੍ਰਿਟੇਨ ਦੇਸ਼ ਦੀ 46 ਸਾਲ ਪੁਰਾਣੀ ਮੈਂਬਰਸ਼ਿਪ ਖਤਮ ਕਰਨ ਸਬੰਧੀ ਵੋਟਰਾਂ ਦੇ ਫੈਸਲੇ ਦੇ ਸਨਮਾਨ ਵਿਚ ਇਸ ਦੀ ਕੋਸ਼ਿਸ਼ ਨਹੀਂ ਕਰੇਗਾ। ਮੇਅ ਨੇ ਸਮਝੌਤੇ ਦੀ ਪੁਸ਼ਟੀ ਕਰਦਿਆਂ ਕਿਹਾ,''ਮੇਰਾ ਮੰਨਣਾ ਹੈ ਕਿ ਯੂਰਪੀ ਯੂਨੀਅਨ ਛੱਡਣ ਦੇ ਲਈ ਵੋਟਿੰਗ ਦੇ ਬਾਅਦ ਬ੍ਰਿਟੇਨ ਦੇ ਲੋਕਾਂ ਨੂੰ ਇਨ੍ਹਾਂ ਚੋਣਾਂ ਵਿਚ ਹਿੱਸਾ ਲੈਣ ਦੇ ਬਾਰੇ ਵਿਚ ਪੁੱਛਣਾ ਗਲਤ ਹੋਵੇਗਾ।'' 

ਟਸਕ ਨੇ ਕਿਹਾ,''ਜੇਕਰ ਵੋਟਿੰਗ ਨਹੀਂ ਕਰਵਾਈ ਜਾਂਦੀ ਹੈ ਤਾਂ ਅੱਗੇ ਹੋਰ ਸਮਾਂ ਦੇਣਾ ਖੁਦ ਹੀ ਅਸੰਭਵ ਹੋ ਜਾਵੇਗਾ।'' ਈ.ਯੂ. ਅਧਿਕਾਰੀ ਨੇ ਕਿਹਾ ਕਿ ਮਾਰਚ 29 ਦੀ ਸਮੇਂ ਸੀਮਾ ਖਤਮ ਹੋ ਗਈ ਹੈ ਅਤੇ ਅੱਜ ਰਾਤ ਤੋਂ 12 ਅਪ੍ਰੈਲ ਨਵੀਂ ਸਮੇਂ ਸੀਮਾ ਹੋਵੇਗੀ। ਲਕਜ਼ਮਬਰਗ ਦੇ ਪ੍ਰਧਾਨ ਮੰਤਰੀ ਜੇਵੀਅਰ ਬੇਟੇਲ ਨੇ ਕਿਹਾ,''12 ਅਪ੍ਰੈਲ ਨੂੰ ਸਾਨੂੰ ਇਹ ਪਤਾ ਕਰਨਾ ਹੋਵੇਗਾ ਕਿ ਸਥਿਤੀ ਕੀ ਹੈ। ਜੇਕਰ ਸਾਨੂੰ ਉਦੋਂ ਵੀ ਕੋਈ ਜਵਾਬ ਨਹੀਂ ਮਿਲਦਾ ਤਾਂ ਬਿਨਾਂ ਕਿਸੇ ਸਮਝੌਤੇ ਦੇ ਹੀ ਬ੍ਰਿਟੇਨ ਯੂਰਪੀ ਯੂਨੀਅਨ ਤੋਂ ਬਾਹਰ ਹੋ ਜਾਵੇਗਾ।'' ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਕਿਹਾ,''ਹੁਣ ਜ਼ਿੰਮੇਵਾਰੀ ਬ੍ਰਿਟੇਨ ਦੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਅੱਜ ਦੀ ਵੱਡੀ ਉਪਲਬਧੀ ਹੈ।


Vandana

Content Editor

Related News