ਐਡਮਿੰਟਨ ਹਵਾਈ ਅੱਡੇ ਤੋਂ ਯੂਰਪ ਜਾਣ ਵਾਲਿਆਂ ਲਈ ਚੰਗੀ ਖ਼ਬਰ, ਖਿੱਚ ਲਓ ਤਿਆਰੀ
Thursday, Sep 24, 2020 - 11:41 AM (IST)

ਐਡਮਿੰਟਨ- ਕੈਨੇਡਾ ਦੇ ਐਡਮਿੰਟਨ ਕੌਮਾਂਤਰੀ ਹਵਾਈ ਅੱਡੇ ਤੋਂ ਅੱਜ ਦੁਬਾਰਾ ਤੋਂ ਐਮਸਟਡਰਮ ਲਈ ਘਰੇਲੂ ਉਡਾਣਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਯੂਰਪ ਲਈ ਐਡਮਿੰਟਨ ਤੋਂ ਇਹ ਉਡਾਣਾ 5 ਮਹੀਨੇ ਬਾਅਦ ਸ਼ੁਰੂ ਹੋਈਆਂ ਹਨ। ਪਹਿਲੀ ਉਡਾਣ 29 ਅਕਤੂਬਰ ਨੂੰ ਐਮਸਟਡਰਮ ਲਈ ਕੇ. ਐੱਲ. ਐੱਮ. ਰਾਇਲ ਡੱਚ ਏਅਰਲਾਈਨ ਵਲੋਂ ਭੇਜੀ ਜਾਵੇਗੀ।
ਬੋਇੰਗ 787-9 ਡ੍ਰੀਮਲਾਈਨਰ ਜਹਾਜ਼ ਵੀਰਵਾਰ ਅਤੇ ਸ਼ਨੀਵਾਰ ਨੂੰ ਭਾਵ ਹਫਤੇ ਦੇ ਦੋ ਦਿਨ ਉਡਾਣ ਭਰੇਗੀ। ਇਸ ਸਮੇਂ ਸਰਕਾਰੀ ਪਾਬੰਦੀਆਂ ਕਾਰਨ ਐਡਮਿੰਟਨ ਦੇ ਹਵਾਈ ਅੱਡੇ ਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਉਤਰਨ ਦੀ ਆਗਿਆ ਨਹੀਂ ਹੈ, ਹਾਲਾਂਕਿ, ਕੇ. ਐੱਲ. ਐੱਮ. ਨੇ ਇਸ ਦੇ ਆਲੇ-ਦੁਆਲੇ ਇੱਕ ਯੋਜਨਾ ਤਿਆਰ ਕੀਤੀ ਹੈ।
ਪਰ ਮਾਹਿਰ ਇਸ ਗੱਲ ‘ਤੇ ਖਦਸ਼ਾ ਜਤਾ ਰਹੇ ਹਨ ਕਿ ਕੋਰੋਨਾ ਦੇ ਇਸ ਕਾਲ ਵਿੱਚ ਇਹ ਉਡਾਣਾ ਸਫਲ ਹੋ ਸਕਣਗੀਆਂ ਜਾਂ ਨਹੀਂ, ਇਹ ਸਮੇਂ ਦੇ ਨਾਲ ਹੀ ਪਤਾ ਲੱਗੇਗਾ।
ਈ. ਆਈ. ਏ. ਨੇ ਕਿਹਾ ਕਿ ਵਿਦੇਸ਼ੀ ਯਾਤਰੀਆਂ ਨੂੰ ਲੈਣ ਲਈ ਐਡਮਿੰਟਨ ਆਉਣ ਤੋਂ ਪਹਿਲਾਂ ਜਹਾਜ਼ ਪਹਿਲਾਂ ਕੈਲਗਰੀ ਪਹੁੰਚਣਗੇ। ਕੇ. ਐੱਲ. ਐੱਮ. ਸਿਰਫ ਕੈਲਗਰੀ-ਐਡਮਿੰਟਨ ਰਸਤੇ ਨੂੰ ਸੰਚਾਲਿਤ ਜਾਂ ਵੇਚ ਨਹੀਂ ਰਿਹਾ ਹੈ। ਐਡਮਿੰਟਨ ਹਵਾਈ ਅੱਡੇ ਤੋਂ ਹਰ ਹਫਤੇ 250 ਯਾਤਰੀ ਉਡਾਣਾਂ ਇੱਥੋਂ ਜਾਂਦੀਆਂ ਹਨ।