ਔਸਤ ਨਾਲੋਂ ਦੁੱਗਣਾ ਗਰਮ ਹੋ ਰਿਹਾ ਯੂਰਪ, 2022 'ਚ ਗਈ 61000 ਲੋਕਾਂ ਦੀ ਜਾਨ

Tuesday, Jul 11, 2023 - 09:49 PM (IST)

ਔਸਤ ਨਾਲੋਂ ਦੁੱਗਣਾ ਗਰਮ ਹੋ ਰਿਹਾ ਯੂਰਪ, 2022 'ਚ ਗਈ 61000 ਲੋਕਾਂ ਦੀ ਜਾਨ

ਰੋਮ (ਦਲਵੀਰ ਕੈਂਥ, ਟੇਕ ਚੰਦ) : ਦੁਨੀਆ ਦੇ ਜਿਸ ਹਿੱਸੇ ਵਿੱਚ ਵੀ ਜੀਵਨ ਹੈ, ਉਹ ਹਿੱਸਾ ਕਦੇ ਨਾ ਕਦੇ ਕੁਦਰਤੀ ਆਫਤ ਦਾ ਸ਼ਿਕਾਰ ਹੋ ਰਿਹਾ ਹੈ, ਜਿਸ ਕਾਰਨ ਲੋਕਾਂ ਦਾ ਜਨ-ਜੀਵਨ ਵੱਡੇ ਪੱਧਰ 'ਤੇ ਪ੍ਰਭਾਵਿਤ ਹੋ ਰਿਹਾ ਹੈ ਇਸ ਨੂੰ ਕੁਦਰਤ ਦੀ ਕਰੋਪੀ ਹੀ ਮੰਨਿਆ ਜਾ ਸਕਦਾ ਹੈ ਕਿ ਜੀਵਨ ਵਾਲੇ ਧਰਤੀ ਦੇ ਹਿੱਸੇ ਕਦੇ ਹੜ੍ਹਾਂ ਤੇ ਕਦੇ ਸੋਕੇ ਦੀ ਮਾਰ ਤੇ ਕਦੀ ਕੁਦਰਤੀ ਅੱਗ ਨਾਲ ਹੋਈ ਤਬਾਹੀ ਨੂੰ ਝੱਲਣ ਲਈ ਬੇਵੱਸ ਹਨ। ਪੂਰੀ ਦੁਨੀਆ ਵਿੱਚ ਬਦਲ ਰਿਹਾ ਜਲਵਾਯੂ ਲੋਕਾਂ ਲਈ ਜਾਨ ਦਾ ਖੌਅ ਬਣ ਰਿਹਾ ਹੈ। ਯੂਰਪ ਵੀ ਇਸ ਤਬਾਹੀ ਤੋਂ ਬਚ ਨਹੀਂ ਸਕਿਆ। ਜੇਕਰ ਗੱਲ ਸਿਰਫ਼ ਪਿਛਲੀਆਂ ਗਰਮੀਆਂ ਦੀ ਹੀ ਕੀਤੀ ਜਾਵੇ ਤਾਂ ਸਾਲ 2022 ਦੌਰਾਨ ਸੂਰਜ ਦੀ ਤਪਸ਼ ਭਾਵ ਲੂ, ਗਰਮੀ, ਗਰਮ ਹਵਾਵਾਂ ਯੂਰਪ ਭਰ 'ਚ  61000 ਤੋਂ ਉਪਰ ਜ਼ਿੰਦਗੀਆਂ ਲਈ ਕਾਲ ਬਣੀਆਂ, ਜਦੋਂ ਕਿ ਯੂਰਪੀਅਨ ਦੇਸ਼ਾਂ ਵਿੱਚ ਸਭ ਤੋਂ ਵੱਧ ਇਟਲੀ ਦੇ 18000 ਤੋਂ ਵੱਧ ਲੋਕਾਂ ਦੀ ਮੌਤ ਹੋਈ।

ਇਹ ਵੀ ਪੜ੍ਹੋ : ਅਮਰੀਕੀ ਰਾਜਦੂਤ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਅੱਤਵਾਦ ਸਮੇਤ ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ

ਸਿਰਫ਼ ਗਰਮੀ ਦੇ ਪ੍ਰਭਾਵ ਕਾਰਨ ਹੋਈ ਇਸ ਗੱਲ ਦਾ ਖੁਲਾਸਾ ਬਾਰਸੀਲੋਨਾ ਇੰਸਟੀਚਿਊਟ ਫਾਰ ਗਲੋਬਲ ਹੈਲਥ ਅਤੇ ਫਰਾਂਸ ਦੀ ਸਿਹਤ ਖੋਜ ਸੰਸਥਾ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਐਂਡ ਮੈਡੀਕਲ ਰਿਸਰਚ ਦੀ ਜਾਂਚ ਨੇ ਕੀਤਾ, ਜਿਹੜਾ ਕਿ ਪ੍ਰਸਿੱਧ ਮੈਗਜ਼ੀਨ ਮੈਡੀਸਨ ਜਨਰਲ ਵਿੱਚ ਪ੍ਰਕਾਸ਼ਿਤ ਹੋਇਆ ਹੈ। ਇਸ ਜਾਂਚ ਅਨੁਸਾਰ ਹੀ ਇਹ ਗੱਲ ਸਾਹਮਣੇ ਆਈ ਹੈ ਕਿ ਸਾਲ 2022 ਦੀ 30 ਮਈ ਤੋਂ 4 ਸਤੰਬਰ ਤੱਕ ਯੂਰਪ ਭਰ ਵਿੱਚ ਗਰਮੀ ਦੇ ਪ੍ਰਭਾਵ ਕਾਰਨ 61,672 ਲੋਕਾਂ ਮੌਤ ਹੋਈ। ਅਧਿਐਨ ਅਨੁਸਾਰ ਸਿਰਫ਼ 18-24 ਜੁਲਾਈ 2022 ਦੌਰਾਨ ਹੀ 11,600 ਤੋਂ ਵੱਧ ਮੌਤਾਂ ਸੂਰਜ ਦੀ ਤਪਸ਼ ਕਾਰਨ ਹੋਈਆਂ। ਇਟਲੀ ਵਿੱਚ ਜਿੱਥੇ ਗਰਮੀ ਨੇ 18000 ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ, ਉੱਥੇ ਸਪੇਨ 'ਚ 11,324 ਤੇ ਜਰਮਨ 'ਚ 8,173 ਲੋਕਾਂ ਨੂੰ ਗਰਮੀ ਦੇ ਤੇਜ਼ ਪ੍ਰਭਾਵ ਕਾਰਨ ਜਾਨ ਤੋਂ ਹੱਥ ਧੋਣੇ ਪਏ। ਗਰਮੀ ਕਾਰਨ ਯੂਰਪ ਭਰ ਵਿੱਚ ਲੋਕਾਂ ਦਾ ਜਾਨੀ ਨੁਕਸਾਨ ਇਹ ਪਹਿਲਾ ਵਾਰ ਦਾ ਮੰਜ਼ਰ ਨਹੀਂ ਹੈ। ਇਸ ਤੋਂ ਪਹਿਲਾਂ 2003 ਵਿੱਚ ਸੂਰਜ ਦੀ ਤਪਸ਼ 70,000 ਤੋਂ ਵੱਧ ਲੋਕਾਂ ਲਈ ਕਾਲ ਬਣੀ ਸੀ।

PunjabKesari

ਇਹ ਵੀ ਪੜ੍ਹੋ : ਪਾਕਿਸਤਾਨ : 3 ਮੰਜ਼ਿਲਾ ਇਮਾਰਤ 'ਚ ਹੋਇਆ ਜ਼ਬਰਦਸਤ ਧਮਾਕਾ, 6 ਲੋਕਾਂ ਦੀ ਮੌਤ

ਵਿਸ਼ਲੇਸ਼ਣ ਵਿੱਚ ਕਿਹਾ ਗਿਆ ਹੈ ਕਿ ਗਰਮੀ ਕਾਰਨ ਮਰਨ ਵਾਲੇ ਲੋਕਾਂ 'ਚ 80 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ 63% ਔਰਤਾਂ ਵੀ ਸ਼ਾਮਲ ਹਨ। ਜਲਵਾਯੂ ਦੇ ਬਦਲਾਅ ਕਾਰਨ ਯੂਰਪ ਔਸਤ ਨਾਲੋਂ ਦੁੱਗਣਾ ਗਰਮ ਹੋ ਰਿਹਾ ਹੈ, ਜਿਸ ਪ੍ਰਤੀ ਸਭ ਨੂੰ ਸੰਜੀਦਾ ਹੋਣ ਦੀ ਸਖ਼ਤ ਲੋੜ ਹੈ। ਜੇਕਰ ਯੂਰਪੀਅਨ ਸ਼ੁੱਭਚਿੰਤਕਾਂ ਨੇ ਯੂਰਪ ਨੂੰ ਠੰਡਾ ਕਰਨ ਲਈ ਕੋਈ ਗੰਭੀਰਤਾ ਨਾ ਦਿਖਾਈ ਤਾਂ 2030 ਤੱਕ ਯੂਰਪ ਭਰ ਵਿੱਚ ਹਰ ਗਰਮੀਆਂ ਦੌਰਾਨ ਗਰਮੀ ਦੇ ਪ੍ਰਭਾਵ ਕਾਰਨ 68,000 ਤੋਂ ਵੱਧ ਲੋਕਾਂ ਲਈ ਹੋਣੀ ਕਾਲ ਬਣਨਾ ਸ਼ੁਰੂ ਕਰ ਦੇਵੇਗੀ। ਉਸ ਤੋਂ ਬਾਅਦ ਖੋਜਕਰਤਾਵਾਂ ਨੇ ਇਹ ਦਾਅਵਾ ਕੀਤਾ ਹੈ ਕਿ ਜੇਕਰ ਹਾਲਾਤ ਇਹੀ ਰਹੇ ਤਾਂ ਸਾਲ 2040 ਤੱਕ ਗਰਮੀ ਨਾਲ ਜੁੜੀਆਂ ਮੌਤਾਂ ਦੀ ਗਿਣਤੀ 94,000 ਤੇ 2050 ਤੱਕ 1,20,000 ਤੋਂ ਵੀ ਵੱਧ ਹੋ ਸਕਦੀ ਹੈ, ਜੋ ਕਿ ਮਨੁੱਖ ਲਈ ਵਿਨਾਸ਼ਕ ਕਾਰਵਾਈ ਹੋਵੇਗੀ। ਇਸ ਵਿਨਾਸ਼ ਤੋਂ ਵੱਧ ਲਈ ਦੁਨੀਆ ਭਰ ਦੇ ਜਲਵਾਯੂ ਮਾਹਿਰ ਲੋਕਾਂ ਨੂੰ ਜਾਗਰੂਕ ਕਰਨ ਲਈ ਦਿਨ-ਰਾਤ ਇਕ ਕਰ ਰਹੇ ਹਨ ਪਰ ਅਫ਼ਸੋਸ ਆਮ ਲੋਕ ਹੁਣ ਤੱਕ ਇਸ ਜਾਗਰੂਕਤਾ ਮੁਹਿੰਮ 'ਚ ਅਵੇਸਲੇ ਹੀ ਦੇਖੇ ਜਾ ਰਹੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News