ECDC ਦੀ ਚਿਤਾਵਨੀ, ਡੈਲਟਾ ਵੈਰੀਐਂਟ ਦੇ ਹੋਣਗੇ ਯੂਰਪ ''ਚ ਅਗਸਤ ਦੇ ਅਖੀਰ ਤੱਕ ਮਿਲਣ ਵਾਲੇ 90 ਫੀਸਦੀ ਕੇਸ

Thursday, Jun 24, 2021 - 06:23 PM (IST)

ECDC ਦੀ ਚਿਤਾਵਨੀ, ਡੈਲਟਾ ਵੈਰੀਐਂਟ ਦੇ ਹੋਣਗੇ ਯੂਰਪ ''ਚ ਅਗਸਤ ਦੇ ਅਖੀਰ ਤੱਕ ਮਿਲਣ ਵਾਲੇ 90 ਫੀਸਦੀ ਕੇਸ

ਇੰਟਰਨੈਸ਼ਨਲ ਡੈਸਕ (ਬਿਊਰੋ): ਦੁਨੀਆ ਭਰ ਵਿਚ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ। ਇਸ ਮਹਾਮਾਰੀ ਸੰਬੰਧੀ ਮਾਹਰ ਨਵੀਆਂ ਚਿਤਾਵਨੀਆਂ ਜਾਰੀ ਕਰਦੇ ਰਹਿੰਦੇ ਹਨ। ਇਕ ਹੋਰ ਚਿਤਾਵਨੀ ਵਿਚ ਕਿਹਾ ਗਿਆ ਹੈ ਕਿ ਯੂਰਪ ਵਿਚ ਅਗਸਤ ਦੇ ਅਖੀਰ ਤੱਕ ਮਿਲਣ ਵਾਲੇ ਨਵੇਂ ਮਾਮਲਿਆਂ ਵਿਚ 90 ਫੀਸਦੀ ਕੇਸ ਡੈਲਟਾ ਵੈਰੀਐਂਟ ਦੇ ਹੋਣਗੇ। ਇਹ ਚਿਤਾਵਨੀ ਯੂਰਪੀਅਨ ਸੈਂਟਰ ਫੌਰ ਡਿਜੀਜ਼ ਪ੍ਰੀਵੈਂਸ਼ਨ ਐਂਡ ਕੰਟਰੋਲ (ਈ.ਸੀ.ਡੀ.ਸੀ.) ਨੇ ਜਾਰੀ ਕੀਤੀ। ਸੰਸਥਾ ਦੀ ਨਿਰਦੇਸ਼ਕ ਐਂਡ੍ਰੀਆ ਅੰਮੋਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਡੈਲਟਾ ਵੈਰੀਐਂਟ ਦੇ ਵੱਡੇ ਪੱਧਰ 'ਤੇ ਫੈਲਣ ਦਾ ਖਦਸ਼ਾ ਹੈ।

ਦੂਜੇ ਪਾਸੇ ਬ੍ਰਿਟੇਨ ਵਿਚ ਨਵੇਂ ਮਰੀਜ਼ਾਂ ਦੀ ਗਿਣਤੀ ਮੁੜ ਵੱਧ ਰਹੀ ਹੈ। ਇਹ ਪਿਛਲੇ ਚਾਰ ਮਹੀਨੇ ਦੇ ਉੱਚਤਮ ਪੱਧਰ 'ਤੇ ਪਹੁੰਚ ਗਈ ਹੈ। ਬੀਤੇ 24 ਘੰਟੇ ਵਿਚ ਇੱਥੇ 16,135 ਕੇਸ ਮਿਲੇ। ਇਸ ਤੋਂ ਪਹਿਲਾਂ 6 ਫਰਵਰੀ ਨੂੰ 18,262 ਕੇਸ ਮਿਲੇ ਸਨ। ਇਕ ਹਫ਼ਤੇ ਮੌਤਾਂ ਦੀ ਗਿਣਤੀ ਦੁੱਗਣੀ ਹੋ ਕੇ 9 ਚੋਂ 19 ਹੋ ਗਈ। ਉੱਥੇ ਫਲੂ ਅਤੇ ਨਿਮੋਨੀਆ ਦੇ ਮਰੀਜ਼ ਵੀ ਵੱਧ ਰਹੇ ਹਨ। ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਨੇ ਕਿਹਾ ਹੈ ਕਿ ਇਕ ਹਫ਼ਤੇ ਵਿਚ ਵੈਂਟੀਲੇਟਰ 'ਤੇ ਮਰੀਜ਼ਾਂ ਦੀ ਗਿਣਤੀ 41 ਫੀਸਦੀ ਵਧੀ ਹੈ। ਇਹ ਸਥਿਤੀ ਤੀਜੀ ਲਹਿਰ ਦੇ ਪਾਰ ਹੋਣ ਤੱਕ ਬਣੀ ਰਹਿ ਸਕਦੀ ਹੈ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਵਇਰਸ ਦੇ 'ਡੈਲਟਾ' ਵੈਰੀਐਂਟ ਦੇ ਹਾਵੀ ਹੋਣ ਦਾ ਖਦਸ਼ਾ, 85 ਦੇਸ਼ਾਂ 'ਚ ਸਾਹਮਣੇ ਆਏ ਮਾਮਲੇ

ਫਰਾਂਸ ਵਿਚ ਕਰਫਿਊ ਹਟਣ ਦੇ ਬਾਅਦ ਸੰਗੀਤ ਸਮਾਰੋਹ ਦਾ ਆਯੋਜਨ ਹੋਇਆ। ਇੱਥੇ ਨੈਸ਼ਨਲ ਕਰਫਿਊ ਤੈਅ ਸਮੇਂ ਤੋਂ 10 ਦਿਨ ਪਹਿਲਾਂ ਹੀ ਖ਼ਤਮ ਕਰ ਦਿੱਤਾ ਗਿਆ। ਅਮਰੀਕਾ ਦੇ ਛੂਤਕਾਰੀ ਰੋਗ ਮਾਹਰ ਡਾਕਟਰ ਐਨਥਨੀ ਫਾਉਚੀ ਨੇ ਡੈਲਟਾ ਵੈਰੀਐਂਟ ਨੂੰ ਚੁਣੌਤੀਪੂਰਨ ਦੱਸਿਆ ਹੈ। ਉਹਨਾਂ ਨੇ ਕਿ ਹਾਕਿ ਇਸ ਨਾਲ ਕੋਰੋਨਾ ਨੂੰ ਖ਼ਤਮ ਕਰਨ ਦੀਆਂ ਸਾਡੀਆਂ ਕੋਸ਼ਿਸ਼ਾਂ ਮੁਸ਼ਕਲ ਵਿਚ ਪੈਣਗੀਆਂ। ਇਸ ਦੀ ਛੂਤਕਾਰਤਾ ਮੂਲ ਵਾਇਰਸ ਤੋਂ ਵੱਧ ਹੈ। ਭਾਵੇਂਕਿ ਫਾਊਚੀ ਨੇ ਇਹ ਵੀ ਦਾਅਵਾ ਕੀਤਾ ਕਿ ਵੈਕਸੀਨ ਡੈਲਟਾ ਵੈਰੀਐਂਟ ਖ਼ਿਲਾਫ਼ ਪ੍ਰਭਾਵੀ ਹੈ।

ਦੱਖਣੀ-ਅਮਰੀਕੀ ਦੇਸ਼ ਕੋਲੰਬੀਆ ਵਿਚ ਕੋਰੋਨਾ ਦੀ ਤੀਜੀ ਲਹਿਰ ਚੱਲ ਰਹੀ ਹੈ। ਮੱਧ ਮਾਰਚ ਤੋਂ ਹੁਣ ਤੱਕ ਇੱਥੇ ਕੋਰੋਨਾ ਨਾਲ 40 ਹਜ਼ਾਰ ਮੌਤਾਂ ਹੋਈਆਂ ਹਨ। ਇਹ ਦੇਸ਼ ਵਿਚ ਕੋਰੋਨਾ ਨਾਲ ਕੁੱਲ ਮੌਤਾਂ ਦਾ 40 ਫੀਸਦੀ ਹੈ। ਰਾਜਧਾਨੀ ਬਗੋਟਾ ਦੇ ਡਾਕਟਰ ਮਾਰਿਸੋਸ ਕਹਿੰਦੇ ਹਨ ਕਿ ਹਸਪਤਾਲਾਂ ਦਾ ਨੈੱਟਵਰਕ ਤਬਾਹ ਹੋ ਚੁੱਕਾ ਹੈ। ਦੇਸ਼ ਵਿਚ ਰੋਜ਼ਾਨਾ 25 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਮਿਲ ਰਹੇ ਹਨ। ਇਜ਼ਰਾਈਲ ਦੇ ਸਿਹਤ ਵਿਭਾਗ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਕੋਰੋਨਾ ਦੇ ਡੈਲਟਾ ਵੈਰੀਐਂਟ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਅਧਿਕਾਰੀ ਅਜਿਹੇ ਲੋਕਾਂ ਨੂੰ ਕੁਆਰੰਟੀਨ ਕਰ ਸਕਦੇ ਹਨ, ਜਿਹਨਾਂ ਦੇ ਡੈਲਟਾ ਵੈਰੀਐਂਟ ਨਾਲ ਪੀੜਤ ਹੋਣ ਦਾ ਸ਼ੱਕ ਹੈ। ਮਾਹਰਾਂ ਨੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੂੰ ਡੈਲਟਾ ਵੈਰੀਐਂਟ ਦੇ ਖਤਰੇ ਤੋਂ ਸਾਵਧਾਨ ਕੀਤਾ ਸੀ।


author

Vandana

Content Editor

Related News