ਯੂਰਪੀ ਸੰਘ 15 ਦੇਸ਼ਾਂ ਦੇ ਨਾਗਰਿਕਾਂ ਲਈ ਖੋਲ੍ਹੇਗਾ ਆਪਣੀਆਂ ਸਰਹੱਦਾਂ

06/29/2020 6:28:39 PM

ਮੈਡਰਿਡ (ਏਪੀ): ਸਪੇਨ ਦੀ ਵਿਦੇਸ਼ ਮੰਤਰੀ ਨੇ ਕਿਹਾ ਕਿ ਯੂਰਪੀ ਸੰਘ 15 ਦੇਸ਼ਾਂ ਦੀ ਇਕ ਸੂਚੀ ਤਿਆਰ ਕਰ ਰਿਹਾ ਹੈ ਜਿਨ੍ਹਾਂ ਦੇ ਨਾਗਰਿਕਾਂ ਨੂੰ ਬੁੱਧਵਾਰ ਤੋਂ ਈ.ਯੂ. ਦੇ ਦੇਸ਼ਾਂ ਵਿਚ ਆਉਣ ਦੀ ਆਗਿਆ ਹੋਵੇਗੀ। ਇਹ 15 ਦੇਸ਼ ਸੰਘ ਦਾ ਹਿੱਸਾ ਨਹੀਂ ਹਨ। ਅਰਾਂਕਾ ਗੋਂਜਾਲੇਜ ਲਾਯਾ ਨੇ ਸਪੇਨ ਕਾਡੇਨਾ ਐੱਸ.ਈ.ਆਰ. ਰੇਡੀਓ ਨੂੰ ਦੱਸਿਆ ਕਿ ਆਖਰੀ ਸੂਚੀ ਦਾ ਐਲਾਨ ਸੋਮਵਾਰ ਦੇਰ ਸ਼ਾਮ ਜਾਂ ਫਿਰ ਮੰਗਲਵਾਰ ਸਵੇਰੇ ਕੀਤਾ ਜਾਵੇਗਾ। 

ਅਰਾਂਕਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਅਮਰੀਕਾ ਤੋਂ ਯੂਰਪੀ ਸੰਘ (ਈ.ਯੂ.) 'ਤੇ ਉਸ ਦੇ ਨਾਗਰਿਕਾਂ ਨੂੰ ਫਿਰ ਤੋਂ ਯਾਤਰਾ ਦੀ ਆਗਿਆ ਦੇਣ ਦਾ ਦਬਾਅ ਹੈ। ਉਨ੍ਹਾਂ ਕਿਹਾ ਕਿ ਦੇਸ਼ਾਂ ਦੀ ਚੋਣ ਉਨ੍ਹਾਂ ਦੇ ਕੋਰੋਨਾ ਵਾਇਰਸ ਦੇ ਅੰਕੜਿਆਂ ਦੇ ਆਧਾਰ 'ਤੇ ਕੀਤੀ ਗਈ ਹੈ- ਜਿਵੇਂ ਕਿ ਉਹ ਈ.ਯੂ. ਵਾਂਗ ਹੀ ਹਨ ਜਾਂ ਨਹੀਂ, ਇਨਫੈਕਸ਼ਨ ਦੀ ਸਥਿਤੀ ਕਿਹੋ ਜਿਹੀ ਹੈ ਤੇ ਅੰਕੜੇ ਭਰੋਸੇਯੋਗ ਹਨ ਜਾਂ ਨਹੀਂ। ਗੋਂਜਾਲੇਜ ਲਾਯਾ ਨੇ ਕਿਹਾ ਕਿ ਇਹ ਕਿਸੇ ਰਾਸ਼ਟਰ ਦੇ ਪ੍ਰਤੀ ਚੰਗਾ ਹੋਣ ਜਾਂ ਹੋਰ ਦੇਸ਼ਾਂ ਦੇ ਤੋਂ ਸੱਦਾ ਮਿਲਣ ਦੀ ਕਵਾਇਦ ਨਹੀਂ ਹੈ, ਇਹ ਖੁਦ ਦੇ ਜ਼ਿੰਮੇਦਾਰ ਹੋਣ ਦੀ ਕਵਾਇਦ ਹੈ। ਜਿਨ੍ਹਾਂ ਦੇਸ਼ਾਂ 'ਤੇ ਚਰਚਾ ਹੋਈ ਉਨ੍ਹਾਂ ਵਿਚ ਮੋਕੱਕੋ ਸ਼ਾਮਲ ਹੈ ਜਿਥੇ ਦੀ ਸਰਕਾਰ ਨੇ 10 ਜੁਲਾਈ ਤੱਕ ਆਪਣੀਆਂ ਹੱਦਾਂ ਨਹੀਂ ਖੋਲ੍ਹਣ ਦਾ ਫੈਸਲਾ ਲਿਆ ਹੈ। 

ਗੋਂਜਾਲੇਜ ਲਾਯਾ ਨੇ ਕਿਹਾ ਕਿ ਈ.ਯੂ. ਚੀਨ ਤੋਂ ਯਾਤਰੀਆਂ ਨੂੰ ਸਵਿਕਾਰ ਕਰਨ 'ਤੇ ਵਿਚਾਰ ਕਰ ਰਿਹਾ ਹੈ ਜੇਕਰ ਚੀਨ ਵੀ ਇਕ ਜੁਲਾਈ ਤੋਂ ਈਯੂ ਦੇ ਯਾਤਰੀਆਂ ਨੂੰ ਆਪਣੇ ਇਥੇ ਜਾਣ ਦੀ ਆਗਿਆ ਦਿੰਦਾ ਹੈ ਤਾਂ। ਮੰਤਰੀ ਨੇ ਕਿਹਾ ਕਿ ਪੁਰਤਗਾਲ ਵਿਚ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦੇ ਬਾਵਜੂਦ ਸਪੇਨ ਗੁਆਂਢੀ ਦੇਸ਼ ਦੇ ਨਾਲ ਲੱਗਣ ਵਾਲੀ ਆਪਣੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਖੋਲ੍ਹੇਗਾ।


Baljit Singh

Content Editor

Related News