EU ਨੇ ਫਾਈਜ਼ਰ ਤੋਂ 30 ਕਰੋੜ ਖ਼ੁਰਾਕਾਂ ਖਰੀਦਣ ਲਈ ਕੀਤਾ ਵੱਡਾ ਕਰਾਰ
Wednesday, Nov 11, 2020 - 10:50 PM (IST)
ਵਾਸ਼ਿੰਗਟਨ- ਯੂਰਪ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਬੁੱਧਵਾਰ ਨੂੰ ਯੂਰਪੀ ਕਮਿਸ਼ਨ ਨੇ ਫਾਈਜ਼ਰ ਤੇ ਬਾਇਓਨਟੈਕ ਨਾਲ ਉਨ੍ਹਾਂ ਦੀ ਕੋਵਿਡ-19 ਵੈਕਸੀਨ ਕੈਂਡੀਡੇਟਸ ਦੀਆਂ 30 ਕਰੋੜ ਖੁਰਾਕਾਂ ਦੀ ਯੂਰਪ ਨੂੰ ਸਪਲਾਈ ਲਈ ਸੌਦਾ ਪੱਕਾ ਕਰ ਲਿਆ ਹੈ।
ਈ. ਯੂ. ਨੇ ਇਹ ਸੌਦਾ ਉਸ ਮਗਰੋਂ ਕੀਤਾ ਹੈ ਜਦੋਂ ਬੀਤੇ ਸੋਮਵਾਰ ਹੀ ਅਮਰੀਕੀ ਕੰਪਨੀ ਫਾਈਜ਼ਰ ਅਤੇ ਜਰਮਨ ਬਾਇਓਨਟੈਕ ਨੇ ਘੋਸ਼ਣਾ ਕੀਤੀ ਸੀ ਕਿ ਉਨ੍ਹਾਂ ਵਲੋਂ ਸਾਂਝੇ ਤੌਰ 'ਤੇ ਵਿਕਸਤ ਕੀਤੀ ਜਾ ਰਹੀ ਕੋਰੋਨਾ ਵੈਕਸੀਨ ਨੇ ਕਲੀਨੀਕਲ ਟਰਾਇਲਾਂ ਦੌਰਾਨ ਸੰਕਰਮਣ ਨੂੰ ਰੋਕਣ ਵਿਚ 90 ਫ਼ੀਸਦੀ ਸਫ਼ਲਤਾ ਦਿਖਾਈ ਹੈ।
ਇਹ ਵੀ ਪੜ੍ਹੋ- ਫਾਈਜ਼ਰ ਦੀ ਕੋਰੋਨਾ ਵੈਕਸੀਨ ਦਾ ਭਾਰਤ ਨੂੰ ਕਿੰਨਾ ਫਾਇਦਾ, ਜਾਣੋ ਇੱਥੇ
ਯੂਰਪੀ ਸੰਘ (ਈ. ਯੂ.) ਦੀ ਡੀਲ ਤਹਿਤ ਈ. ਯੂ. ਦੇ 27 ਦੇਸ਼ 20 ਕਰੋੜ ਖੁਰਾਕਾਂ ਖਰੀਦ ਸਕਦੇ ਹਨ ਅਤੇ ਉਨ੍ਹਾਂ ਕੋਲ 10 ਕਰੋੜ ਹੋਰ ਖੁਰਾਕਾਂ ਖਰੀਦਣ ਦਾ ਵੀ ਬਦਲ ਹੋਵੇਗਾ।
ਗੌਰਤਲਬ ਹੈ ਕਿ ਈ. ਯੂ. ਐਸਟਰਾਜ਼ੇਨੇਕਾ, ਸਨੋਫੀ ਅਤੇ ਜਾਨਸਨ ਐਂਡ ਜਾਨਸਨ ਨਾਲ ਵੀ ਪਹਿਲਾਂ ਹੀ ਡੀਲ ਕਰ ਚੁੱਕਾ ਹੈ। ਇਸ ਤੋਂ ਇਲਾਵਾ ਮੋਡਰੇਨਾ, ਕਿਊਰਵੈਕ ਅਤੇ ਨੋਵਾਵੈਕਸ ਨਾਲ ਵੀ ਉਨ੍ਹਾਂ ਦੀਆਂ ਵੈਕਸੀਨ ਲਈ ਸੌਦਾ ਪੱਕਾ ਕਰਨ ਲਈ ਗੱਲਬਾਤ ਕਰ ਰਿਹਾ ਹੈ।
ਇਹ ਵੀ ਪੜ੍ਹੋ- ਬ੍ਰੈਂਟ 44 ਡਾਲਰ ਤੋਂ ਪਾਰ, 50 ਦਿਨਾਂ ਤੋਂ ਸਥਿਰ ਪੈਟਰੋਲ ਹੋ ਸਕਦਾ ਹੈ ਮਹਿੰਗਾ