EU ਰੈਗੂਲੇਟਰ ਨੇ ਸਾਰੇ ਬਾਲਗਾਂ ਲਈ ਐਸਟ੍ਰਾਜੇਨੇਕਾ ਟੀਕੇ ਨੂੰ ਦਿੱਤੀ ਪ੍ਰਵਾਨਗੀ
Saturday, Jan 30, 2021 - 01:24 AM (IST)
ਬਰਲਿਨ-ਰੈਗੂਲੇਟਰੀ ਏਜੰਸੀ ਨੇ ਸ਼ੁੱਕਰਵਾਰ ਨੂੰ ਪੂਰੇ ਯੂਰਪੀਨ ਸੰਘ (ਈ.ਯੂ.) 'ਚ ਐਸਟ੍ਰਾਜੇਨੇਕਾ ਦਾ ਕੋਰੋਨਾ ਵਾਇਰਸ ਟੀਕਾ ਬਾਲਗਾਂ ਨੂੰ ਦਿੱਤੇ ਜਾਣ ਲਈ ਹਰੀ ਝੰਡੀ ਦੇ ਦਿੱਤੀ। ਰੈਗੂਲੇਟਰੀ ਨੇ ਇਹ ਮਨਜ਼ੂਰੀ ਇਨ੍ਹਾਂ ਆਲੋਚਨਾਵਾਂ ਦਰਮਿਆਨ ਦਿੱਤੀ ਕਿ ਈ.ਯੂ. ਆਪਣੀ ਆਬਾਦੀ ਦੇ ਟੀਕਾਕਰਣ ਲਈ ਪੂਰੀ ਤੇਜ਼ੀ ਨਾਲ ਕਦਮ ਨਹੀਂ ਚੁੱਕ ਰਹੀ ਹੈ।
ਇਹ ਵੀ ਪੜ੍ਹੋ -ਪਾਕਿ 'ਚ 126 ਸਾਲ ਪੁਰਾਣੇ ਮੰਦਰ ਨੂੰ ਮੁਰੰਮਤ ਤੋਂ ਬਾਅਦ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ
ਰੈਗੂਲੇਟਰੀ ਯੂਰਪੀਨ ਮੈਡੀਸਿੰਸ ਏਜੰਸੀ ਨੇ 18 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਇਹ ਟੀਕਾ ਲਾਉਣ ਲਈ ਲਾਇਸੈਂਸ ਦਿੱਤਾ ਹੈ। ਹਾਲਾਂਕਿ ਪਿਛਲੇ ਦਿਨੀਂ ਚਿੰਤਾ ਜਤਾਈ ਗਈ ਸੀ ਕਿ ਇਹ ਸਾਬਤ ਕਰਨ ਲਈ ਲੋੜੀਂਦੇ ਅੰਕੜੇ ਮੌਜੂਦ ਨਹੀਂ ਹਨ ਕਿ ਇਹ ਟੀਕਾ ਬਜ਼ੁਰਗ ਲੋਕਾਂ ਲਈ ਵੀ ਕਾਰਗਰ ਹੋਵੇਗਾ। ਇਹ ਤੀਸਰਾ ਕੋਵਿਡ-19 ਟੀਕਾ ਹੈ ਜਿਸ ਨੂੰ ਯੂਰਪੀਨ ਏਜੰਸੀ ਨੇ ਪ੍ਰਵਾਨਗੀ ਦਿੱਤੀ ਹੈ।
ਇਹ ਵੀ ਪੜ੍ਹੋ -ਅਗਸਤ ਤੋਂ ਬਾਅਦ ਪਹਿਲੀ ਵਾਰ ਨੇਪਾਲ 'ਚ ਕੋਵਿਡ-19 ਨਾਲ ਕੋਈ ਮੌਤ ਨਹੀਂ ਹੋਈ : ਸਿਹਤ ਮੰਤਰਾਲਾ
ਇਸ ਤੋਂ ਪਹਿਲਾਂ ਫਾਈਜ਼ਰ ਅਤੇ ਮਾਡਰਨਾ ਵੱਲੋਂ ਤਿਆਰ ਟੀਕਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਉਹ ਦੋਵੇਂ ਟੀਕੇ ਸਾਰੇ ਬਾਲਗਾਂ ਲਈ ਅਪਰੂਵਡ ਹਨ। ਮਹਾਂਦੀਪ ਦੇ ਕਈ ਦੇਸ਼ ਆਪਣੇ ਲੋਕਾਂ ਲਈ ਜਲਦੀ ਟੀਕਾਕਰਣ ਲਈ ਸੰਘਰਸ਼ ਕਰ ਰਹੇ ਹਨ। ਲੰਬੇ ਸਮੇਂ ਤੋਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਐਸਟ੍ਰਾਜੇਨੇਕਾ ਦੇ ਟੀਕੇ ਨਾਲ ਟੀਕਾਰਣ ਪ੍ਰਕਿਰਿਆ 'ਚ ਤੇਜ਼ੀ ਆਵੇਗੀ।
ਇਹ ਵੀ ਪੜ੍ਹੋ -ਜਾਪਾਨ ਏਅਰਲਾਇੰਸ ਦਾ ਜਹਾਜ਼ ਰਨਵੇ 'ਤੇ ਫਿਸਲਿਆ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।