ਯੂਰਪੀ ਸੰਘ ਦੀ ਪਾਕਿ ਨੂੰ FATF ਪਲਾਨ ਲਾਗੂ ਕਰਨ ''ਚ ਤਕਨੀਕੀ ਮਦਦ ਦੀ ਪੇਸ਼ਕਸ਼

Sunday, Nov 17, 2019 - 03:00 PM (IST)

ਯੂਰਪੀ ਸੰਘ ਦੀ ਪਾਕਿ ਨੂੰ FATF ਪਲਾਨ ਲਾਗੂ ਕਰਨ ''ਚ ਤਕਨੀਕੀ ਮਦਦ ਦੀ ਪੇਸ਼ਕਸ਼

ਇਸਲਾਮਾਬਾਦ— ਯੂਰਪੀ ਸੰਘ ਨੇ ਵਿੱਤੀ ਕਾਰਵਾਈ ਕਾਰਜ ਬਲ (ਐੱਫ.ਏ.ਟੀ.ਐੱਫ.) ਦੀ ਕਾਰਜ ਯੋਜਨਾ ਲਾਗੂ ਕਰਨ ਲਈ ਪਾਕਿਸਤਾਨ ਨੂੰ ਤਕਨੀਰੀ ਮਦਦ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਹੈ। ਡਾਨ ਦੀ ਖਬਰ ਮੁਤਾਬਕ ਬ੍ਰਸਲਸ 'ਚ ਯੂਰਪੀ ਸੰਘ ਪਾਕਿਸਤਾਨ ਸੰਯੁਕਤ ਕਮਿਸ਼ਨ ਦੇ 10ਵੇਂ ਸੈਸ਼ਨ ਦੇ ਸਮਾਪਨ ਤੋਂ ਬਾਅਦ ਜਾਰੀ ਸੰਯੁਕਤ ਪ੍ਰੈੱਸ ਬਿਆਨ 'ਚ ਸ਼ੁੱਕਰਵਾਰ ਨੂੰ ਕਿਹਾ ਗਿਆ ਕਿ ਦੋਵਾਂ ਪੱਖਾਂ ਨੇ ਪਾਕਿਸਤਾਨ ਵਲੋਂ ਐੱਫ.ਏ.ਟੀ.ਐੱਫ. ਦੀ ਕਾਰਜ ਯੋਜਨਾ ਨੂੰ ਲਾਗੂ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ।

ਗਲੋਬਲ ਅੱਤਵਾਦੀ ਵਿੱਤੀ ਲੈਣ-ਦੇਣ 'ਤੇ ਨਜ਼ਰ ਰੱਖਣ ਵਾਲੇ ਐੱਫ.ਏ.ਟੀ.ਐੱਫ. ਨੇ ਪਿਛਲੇ ਮਹੀਨੇ ਪਾਕਿਸਤਾਨ ਨੂੰ ਗ੍ਰੇ ਲਿਸਟ ਯਾਨੀ ਨਿਗਰਾਨੀ ਸੂਚੀ 'ਚ ਅਗਲੇ ਸਾਲ ਫਰਵਰੀ ਤੱਕ ਲਈ ਰੱਖਿਆ ਹੈ। ਅਸਲ 'ਚ ਅੱਤਵਾਦੀ ਗਤੀਵਿਧੀਆਂ ਦੇ ਲਈ ਮਨੀ ਲਾਂਡ੍ਰਿੰਗ ਤੇ ਪੈਸੇ ਮੁਹੱਈਆ ਕਰਵਾਉਣ ਦੇ ਖਿਲਾਫ ਪਾਕਿਸਤਾਨ ਵਲੋਂ ਲੋੜੀਂਦੀ ਕਾਰਵਾਈ ਨਾ ਕਰਨ 'ਤੇ ਇਹ ਕਦਮ ਚੁੱਕਿਆ ਗਿਆ ਸੀ।


author

Baljit Singh

Content Editor

Related News