EU ਨੇ ਟੀਕੇ ਦੇ ਉਤਪਾਦਨ ''ਚ ਕਮੀ ''ਤੇ ਐਸਟ੍ਰਾਜੇਨੇਕਾ ਦੀ ਕੀਤੀ ਆਲੋਚਨਾ

03/23/2021 8:23:20 PM

ਬ੍ਰਸੇਲਸ-ਯੂਰਪੀਨ ਸੰਘ ਦੇ ਇਕ ਪ੍ਰਮੁੱਖ ਅਧਿਕਾਰੀ ਨੇ 27 ਦੇਸ਼ਾਂ ਦੇ ਸੰਗਠਨ ਲਈ ਕੋਵਿਡ-19 ਟੀਕੇ ਦੇ ਉਤਪਾਦਨ 'ਚ ਭਾਰੀ ਕਮੀ ਨੂੰ ਲੈ ਕੇ ਐਸਟ੍ਰਾਜੇਨੇਕਾ ਕੰਪਨੀ ਦੀ ਆਲੋਚਨਾ ਕੀਤੀ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਉਤਪਾਦਨ 'ਚ ਕਿਸੇ ਵੀ ਤਰ੍ਹਾਂ ਦੀ ਕਮੀ 'ਤੇ ਉਹ ਕਾਰਵਾਈ ਕਰਨ ਨੂੰ ਮਜ਼ਬੂਰ ਹੋਣਗੇ। ਯੂਰਪੀਅਨ ਕਮਿਸ਼ਨ ਦੇ ਸਿਹਤ ਸੈੱਲ ਮੁਖੀ ਸਾਂਡ੍ਰਾ ਗੇਲੀਨਾ ਨੇ ਸੰਸਦ ਮੈਂਬਰਾਂ ਨੂੰ ਮੰਗਲਵਾਰ ਨੂੰ ਕਿਹਾ ਕਿ ਫਾਈਜ਼ਰ ਅਤੇ ਮਾਡਰਨਾ ਵਰਗੇ ਟੀਕੇ ਉਤਪਾਦਨ ਆਪਣੇ ਵਾਅਦੇ ਦੇ ਅਨੁਰੂਪ ਉਤਪਾਦਨ ਕਰ ਰਹੇ ਹਨ ਪਰ ਐਸਟ੍ਰਾਜੇਨੇਕਾ ਨਾਲ ਸਮੱਸਿਆ ਹੈ, ਇਹ ਇਕ ਕੰਪਨੀ ਹੈ ਜਿਸ ਨਾਲ ਸਾਨੂੰ ਗੰਭੀਰ ਸਮੱਸਿਆ ਹੈ।

ਇਹ ਵੀ ਪੜ੍ਹੋ -ਈਰਾਨ ਨੇ ਅਮਰੀਕਾ ਨੂੰ ਦਿੱਤੀ ਹਮਲੇ ਦੀ ਧਮਕੀ

ਯੂਰਪੀਨ ਯੂਨੀਅਨ ਟੀਕਾਕਰਨ ਦੀ ਹੌਲੀ ਰਫਤਾਰ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰ ਰਿਹਾ ਹੈ ਅਤੇ ਅਮਰੀਕਾ ਤੇ ਬ੍ਰਿਟੇਨ ਦੇ ਮੁਕਾਬਲੇ ਯੂਰਪੀਅਨ ਯੂਨੀਅਨ 'ਚ ਇਕ-ਤਿਹਾਈ ਟੀਕਾਕਰਨ ਹੋ ਰਿਹਾ ਹੈ। ਗੇਲੀਨਾ ਨੇ ਕਿਹਾ ਕਿ ਸਾਨੂੰ ਆਸਟ੍ਰਾਜੇਨੇਕਾ ਨਾਲ ਟੀਕੇ ਦੀ ਇਕ-ਚੌਥਾਈ ਖੁਰਾਕ ਦੀ ਵੀ ਸਪਲਾਈ ਨਹੀਂ ਹੋ ਰਹੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਐਸਟ੍ਰਾਜੇਨੇਕਾ ਵਿਰੁੱਧ ਈ.ਯੂ. ਕਾਰਵਾਈ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਯਕੀਨੀ ਤੌਰ 'ਤੇ ਸਾਡੀ ਕਾਰਵਾਈ ਕਰਨ ਦਾ ਇਰਾਦਾ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ ਇਹ ਅਜਿਹਾ ਮੁੱਦਾ ਹੈ ਜਿਸ ਨੂੰ ਇੰਝ ਹੀ ਨਹੀਂ ਛੱਡਿਆ ਜਾ ਸਕਦਾ।

ਇਹ ਵੀ ਪੜ੍ਹੋ -ਨੇਪਾਲ ਨੇ ਭਾਰਤ ਬਾਇਓਟੈਕ ਦੇ ਕੋਵਿਡ-19 ਰੋਕੂ ਟੀਕੇ ਕੋਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਦਿੱਤੀ ਮਨਜ਼ੂਰੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News