ਯੂਰਪੀਨ ਯੂਨੀਅਨ ਨੇ ਗੰਭੀਰ ਕੋਰੋਨਾ ਜੋਖਮ ਵਾਲੇ ਲੋਕਾਂ ਲਈ 2 ਦਵਾਈਆਂ ਨੂੰ ਕੀਤਾ ਅਧਿਕਾਰਤ

Friday, Nov 12, 2021 - 12:55 AM (IST)

ਯੂਰਪੀਨ ਯੂਨੀਅਨ ਨੇ ਗੰਭੀਰ ਕੋਰੋਨਾ ਜੋਖਮ ਵਾਲੇ ਲੋਕਾਂ ਲਈ 2 ਦਵਾਈਆਂ ਨੂੰ ਕੀਤਾ ਅਧਿਕਾਰਤ

ਐਮਸਟਡਰਮ-'ਯੂਰਪੀਨ ਮੈਡੀਸਨ ਏਜੰਸੀ' (ਈ.ਐੱਮ.ਏ.) ਨੇ ਗੰਭੀਰ ਬੀਮਾਰੀ ਦੇ ਜੋਖਮ ਵਾਲੇ ਲੋਕਾਂ ਲਈ ਕੋਰੋਨਾ ਵਾਇਰਸ ਵਿਰੁੱਧ ਦੋ ਨਵੀਆਂ ਦਵਾਈਆਂ ਨੂੰ ਅਧਿਕਾਰਤ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਕ ਬਿਆਨ 'ਚ ਵੀਰਵਾਰ ਨੂੰ ਯੂਰਪੀਨ ਯੂਨੀਅਨ ਦੇ ਦਵਾਈ ਰੈਗੂਲੇਟਰ ਨੇ ਕਿਹਾ ਕਿ ਉਸ ਨੇ ਸਿੱਟਾ ਕੱਢਿਆ ਹੈ ਕਿ ਮੋਨੋਕਲੋਨਲ ਐਂਟੀਬਾਡੀ ਇਲਾਜ-ਕਾਸਿਰੀਰਿਮੈਬ ਅਤੇ ਇਮਦੈਵਿਮਾਬ ਦਾ ਇਕ ਸੁਮੇਲ ਅਤੇ ਦਵਾਈ ਰੇਗਦਾਨਵਿਮੈਬ- ਦੋਵੇਂ ਗੰਭੀਰ ਰੂਪ ਨਾਲ ਕਮਜ਼ੋਰ ਕੋਵਿਡ-19 ਰੋਗੀਆਂ ਦੇ ਹਸਪਤਾਲ 'ਚ ਦਾਖਲ ਹੋਣ ਅਤੇ ਮੌਤ ਦੇ ਜੋਖਮ ਨੂੰ ਕਾਫੀ ਘੱਟ ਕਰਨ ਸਹਾਇਕ ਸਿੱਧ ਹੋਏ ਹਨ।

ਇਹ ਵੀ ਪੜ੍ਹੋ : ਸਿੰਗਾਪੁਰ 'ਚ ਭਾਰਤੀ ਮੂਲ ਦੇ ਸੇਵਾਮੁਕਤ ਫੌਜੀ ਅਧਿਕਾਰੀ ਦੀ ਸਜ਼ਾ ਘਟਾਉਣ ਦੀ ਅਪੀਲ ਨਾਮਨਜ਼ੂਰ

ਈ.ਐੱਮ.ਏ. ਨੇ ਦੋਵਾਂ ਦਵਾਈਆਂ ਦੀ ਸੁਰੱਖਿਆ ਪ੍ਰੋਫਾਈਲ ਨੂੰ 'ਅਨੁਕੂਲ' ਦੱਸਿਆ ਅਤੇ ਕਿਹਾ ਕਿ ਪ੍ਰਤੀਕੂਲ ਪ੍ਰਭਾਵ ਦੀ ਇਕ ਛੋਟੀ ਗਿਣਤੀ ਦੇ ਬਾਵਜੂਦ, ਦਵਾਈਆਂ ਦੇ ਲਾਭ ਉਨ੍ਹਾਂ ਦੇ ਜੋਖਮ ਜ਼ਿਆਦਾ ਹੈ। ਈ.ਐੱਮ.ਏ. ਨੇ ਕਿਹਾ ਕਿ ਦੋਵਾਂ ਦਵਾਈਆਂ ਨੂੰ 12 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਦਿੱਤੇ ਜਾਣਾ ਚਾਹੀਦਾ, ਜਿਨ੍ਹਾਂ ਨੂੰ ਅਜੇ ਤੱਕ ਆਕਸੀਜਨ ਦੇਣ ਦੀ ਲੋੜ ਨਹੀਂ ਹੈ ਪਰ ਜਿਨ੍ਹਾਂ 'ਚ ਕੋਵਿਡ-19 ਦੇ ਵਿਗੜਨ ਦਾ ਖਤਰਾ ਹੈ।

ਇਹ ਵੀ ਪੜ੍ਹੋ : ਗਲਾਸਗੋ 'ਚ 200 ਤੋਂ ਜ਼ਿਆਦਾ ਦੇਸ਼ਾਂ ਦੇ ਅਧਿਕਾਰੀ ਸਮਝੌਤੇ ਤੱਕ ਪਹੁੰਚਣ ਦੀ ਕੋਸ਼ਿਸ਼ 'ਚ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News