ਯੂਰਪੀਅਨ ਯੂਨੀਅਨ ਨੇ ਯੂਕ੍ਰੇਨ ਲਈ 50 ਅਰਬ ਯੂਰੋ ਦੇ ਸਹਾਇਤਾ ਪੈਕੇਜ ਨੂੰ ਦਿੱਤੀ ਮਨਜ਼ੂਰੀ
Friday, Feb 02, 2024 - 10:56 AM (IST)

ਬ੍ਰਸੇਲਜ਼ (ਭਾਸ਼ਾ) : ਯੂਰਪੀਅਨ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਨੇ ਕਿਹਾ ਕਿ ਯੂਰਪੀਅਨ ਸੰਘ ਦੇ 27 ਦੇਸ਼ਾਂ ਨੇ ਆਪਣੇ ਨੇਤਾਵਾਂ ਦੀ ਇਕ ਘੰਟੇ ਤੱਕ ਚੱਲੀ ਸਿਖਰ ਵਾਰਤਾ ਦੌਰਾਨ ਯੂਕ੍ਰੇਨ ਨੂੰ ਸਹਾਇਤਾ ਪੈਕੇਜ ਦੇਣ ਸਬੰਧੀ ਇਕ ਸਮਝੌਤੇ ’ਤੇ ਮੋਹਰ ਲਾ ਦਿੱਤੀ ਹੈ। ਹੰਗਰੀ ਵੱਲੋਂ ਇਸ ਕਦਮ ਨੂੰ ‘ਵੀਟੋ’ ਕਰਨ ਦੀ ਧਮਕੀ ਦੇ ਬਾਵਜੂਦ ਇਹ ਪ੍ਰਵਾਨਗੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਚਿੰਤਾਜਨਕ; ਅਮਰੀਕਾ 'ਚ ਹੁਣ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ, ਇੱਕ ਮਹੀਨੇ 'ਚ ਅਜਿਹਾ ਚੌਥਾ ਮਾਮਲਾ
ਮਿਸ਼ੇਲ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ, ‘ਯੂਰਪੀਅਨ ਸੰਘ ਦੇ 27 ਦੇਸ਼ਾਂ ਦੇ ਨੇਤਾ ਈ. ਯੂ. ਬਜਟ ਦੇ ਹਿੱਸੇ ਵਜੋਂ ਯੂਕ੍ਰੇਨ ਲਈ ਇਕ ਵਾਧੂ 50 ਅਰਬ ਯੂਰੋ (54 ਅਰਬ ਅਮਰੀਕੀ ਡਾਲਰ) ਸਹਾਇਤਾ ਪੈਕੇਜ ’ਤੇ ਸਹਿਮਤ ਹੋਏ।' ਹੰਗਰੀ ਦੇ ਸਖ਼ਤ ਇਤਰਾਜ਼ਾਂ ਦੇ ਬਾਵਜੂਦ ਅਤੇ ਬ੍ਰਸੇਲਜ਼ ਵਿਚ ਸਿਖਰ ਸੰਮੇਲਨ ਤੋਂ ਪਹਿਲਾਂ ਇਹ ਐਲਾਨ ਕੀਤਾ ਗਿਆ ਹੈ। ਮਿਸ਼ੇਲ ਨੇ ਕਿਹਾ ਕਿ ਇਹ ਕਦਮ ਦਰਸਾਉਂਦਾ ਹੈ ਕਿ ‘ਯੂਰਪੀਅਨ ਸੰਘ ਯੂਕ੍ਰੇਨ ਦੇ ਸਮਰਥਨ ਵਿਚ ਆਪਣੀ ਅਗਵਾਈ ਅਤੇ ਜ਼ਿੰਮੇਦਾਰੀ ਨਿਭਾ ਰਿਹਾ ਹੈ, ਅਸੀਂ ਜਾਣਦੇ ਹਾਂ ਕਿ ਕੀ ਦਾਅ ’ਤੇ ਲੱਗਾ ਹੈ।’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।