ਆਬੂ ਧਾਬੀ ਦੇ ਜਹਾਜ਼ ''ਚ ਖਰਾਬੀ ਕਾਰਨ ਯਾਤਰੀ ਪਰੇਸ਼ਾਨ, ਕੀਤੀ ਗਈ ਐਮਰਜੈਂਸੀ ਲੈਂਡਿੰਗ

Saturday, Oct 14, 2017 - 10:14 AM (IST)

ਆਬੂ ਧਾਬੀ ਦੇ ਜਹਾਜ਼ ''ਚ ਖਰਾਬੀ ਕਾਰਨ ਯਾਤਰੀ ਪਰੇਸ਼ਾਨ, ਕੀਤੀ ਗਈ ਐਮਰਜੈਂਸੀ ਲੈਂਡਿੰਗ

ਸਿਡਨੀ/ਆਬੂ ਧਾਬੀ,(ਭਾਸ਼ਾ)— ਆਬੂ ਧਾਬੀ ਤੋਂ ਸਿਡਨੀ ਜਾ ਰਹੇ 'ਏਤਿਹਾਦ ਏਅਰਵੇਜ਼' ਦੇ ਜਹਾਜ਼ ਵਿੱਚ ਧੂੰਏਂ ਦਾ ਅਲਾਰਮ ਵੱਜਣ ਮਗਰੋਂ ਆਸਟਰੇਲੀਆ ਦੇ ਐਡੀਲੇਡ ਹਵਾਈ ਅੱਡੇ ਉੱਤੇ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ । ਜਹਾਜ਼ ਸੰਖਿਆ ਈ.ਵਾਈ. 450 ਦੇ ਕਰੂ ਮੈਂਬਰਾਂ ਨੇ ਜਹਾਜ਼ ਨੂੰ ਸਥਾਨਕ ਸਮੇਂ ਮੁਤਾਬਕ ਤੜਕੇ 5 ਵਜੇ ਦੱਖਣੀ ਆਸਟਰੇਲੀਆ ਦੇ ਐਡੀਲੇਡ ਹਵਾਈ ਅੱਡੇ ਉੱਤੇ ਉਤਾਰਿਆ । ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਕਾਕਪਿਟ 'ਚ ਧੂੰਆਂ ਨਿਕਲਦਾ ਦੇਖਿਆ ਗਿਆ ਸੀ। ਸੂਤਰਾਂ ਮੁਤਾਬਕ ਬੋਇੰਗ 777 ਯਾਤਰੀ ਜੈੱਟ ਜਹਾਜ਼ ਵਿਚ 349 ਮੁਸਾਫਰ ਸਵਾਰ ਸਨ, ਜਿਨ੍ਹਾਂ ਨੂੰ ਐਮਰਜੈਂਸੀ ਦਰਵਾਜ਼ੇ ਰਾਹੀਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਪਿਛਲੇ 3 ਘੰਟਿਆਂ ਤੋਂ ਆਪਣੀ ਮੰਜ਼ਲ ਤਕ ਪਹੁੰਚਣ ਲਈ ਇੰਤਜ਼ਾਰ ਕਰ ਰਹੇ ਯਾਤਰੀਆਂ ਨੇ ਆਪਣੀ ਪਰੇਸ਼ਾਨੀ ਪ੍ਰਗਟ ਕੀਤੀ ਹੈ।

PunjabKesari
ਏਤਿਹਾਦ ਦੇ ਅਧਿਕਾਰੀਆਂ ਨੇ ਦੱਸਿਆ ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ।

PunjabKesariਉਨ੍ਹਾਂ ਨੇ ਕਿਹਾ ਕਿ ਇੰਜੀਨੀਅਰ ਅਤੇ ਕਰੂ ਮੈਂਬਰ ਜਹਾਜ਼ ਦੀ ਜਾਂਚ ਕਰ ਰਹੇ ਹਨ ਅਤੇ ਸੰਬੰਧਤ ਵਿਭਾਗ ਇਸ ਪੂਰੀ ਘਟਨਾ ਉੱਤੇ ਨਜ਼ਰ ਰੱਖ ਰਹੇ ਹਨ । ਯਾਤਰੀਆਂ ਨੇ ਟਵੀਟ ਕਰਕੇ ਕਿਹਾ ਕਿ ਉਹ 3 ਘੰਟਿਆਂ ਤੋਂ ਚੱਲਣ ਦੀ ਉਡੀਕ ਕਰ ਰਹੇ ਹਨ ਪਰ ਅਜੇ ਤਕ ਉਨ੍ਹਾਂ ਨੂੰ ਲਾਰਿਆਂ ਤੋਂ ਇਲਾਵਾ ਕੋਈ ਜਾਣਕਾਰੀ ਨਹੀਂ ਮਿਲੀ।


Related News