100 ਸਾਲ ਤੋਂ ਵਧੇਰੇ ਉਮਰ ਦੇ ਬਜ਼ੁਰਗ ਨੇ ਦਿੱਤੀ ਕੋਵਿਡ-19 ਨੂੰ ਮਾਤ, ਡਾਕਟਰ ਵੀ ਹੈਰਾਨ

Sunday, Jun 28, 2020 - 02:35 PM (IST)

ਅਦੀਸ ਅਬਾਬਾ (ਬਿਊਰੋ): ਸਿਹਤ ਮਾਹਰਾਂ ਮੁਤਾਬਕ ਗਲੋਬਲ ਪੱਧਰ 'ਤੇ ਫੈਲੀ ਕੋਰੋਨਾਵਾਇਰਸ ਮਹਾਮਾਰੀ ਨਾਲ ਸਭ ਤੋਂ ਵੱਧ ਖਤਰਾ ਬਜ਼ੁਰਗਾਂ ਨੂੰ ਹੈ। ਖਾਸ ਕਰ ਕੇ ਉਹਨਾਂ ਬਜ਼ੁਰਗਾਂ ਨੂੰ ਜਿਹਨਾਂ ਦੀ ਉਮਰ 60 ਸਾਲ ਤੋਂ ਵਧੇਰੇ ਹੈ। ਕੋਰੋਨਾ ਸੰਕਟ ਦੇ ਵਿਚ ਜਿੱਥੇ ਲੋਕ ਇਸ ਖਤਰਨਾਕ ਵਾਇਰਸ ਕਾਰਨ ਦਹਿਸ਼ਤ ਵਿਚ ਹਨ ਉੱਥੇ 114 ਸਾਲ ਦੇ ਬਜ਼ੁਰਗ ਨੇ ਕੋਰੋਨਾ ਨੂੰ ਹਰਾ ਕੇ ਜ਼ਿੰਦਗੀ ਦੀ ਜੰਗ ਜਿੱਤ ਲਈ ਹੈ। ਇਥੋਪੀਆ ਵਿਚ 114 ਸਾਲ ਦੇ ਬਜ਼ੁਰਗ ਨੇ ਕੋਰੋਨਾ ਤੋਂ ਜੰਗ ਜਿੱਤ ਲਈ ਹੈ। ਉਹਨਾਂ ਦੇ ਇਲਾਜ ਅਤੇ ਸਿਹਤਮੰਦ ਹੋਣ ਨਾਲ ਪਰਿਵਾਰ ਦੇ ਨਾਲ-ਨਾਲ ਡਾਕਟਰ ਵੀ ਹੈਰਾਨ ਹਨ। 

ਅਬਾ ਤਿਲਾਹੁਨ ਵਾਲਡੇਮਾਈਕਲ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ 114 ਸਾਲ ਦੇ ਹਨ। ਭਾਵੇਂਕਿ ਉਹਨਾਂ ਦੀ ਉਮਰ ਦਾ ਕੋਈ ਸਬੂਤ ਨਹੀਂ ਹੈ ਪਰ ਜੇਕਰ ਉਹਨਾਂ ਦੇ ਪਰਿਵਾਰ ਦਾ ਕਹਿਣਾ ਸਹੀ ਹੈ ਤਾਂ ਅਬਾ ਦੁਨੀਆ ਦੇ ਸਭ ਤੋਂ ਬਜ਼ੁਰਗ ਸ਼ਖਸ ਹਨ ਜਿਹਨਾਂ ਨੇ ਕੋਰੋਨਾ ਨੂੰ ਹਰਾਇਆ ਹੈ। ਅਬਾ ਬਿਲਕੁੱਲ ਸਿਹਤਮੰਦ ਹਨ ਅਤੇ ਘਰ ਵਿਚ ਹੀ ਪਰਿਵਾਰ ਦੇ ਨਾਲ ਹਨ। ਅਬਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਗੁਆਂਢ ਵਿਚ ਕੋਰੋਨਾ ਸਕ੍ਰੀਨਿੰਗ ਚੱਲ ਰਹੀ ਸੀ ਜਦੋਂ ਅਬਾ ਪਹੁੰਚੇ ਅਤੇ ਜਾਂਚ ਕਰਵਾਈ ਤਾਂ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ। ਟੈਸਟ ਪਾਜ਼ੇਟਿਵ ਆਉਂਦੇ ਹੀ ਬਿਨਾਂ ਦੇਰ ਕੀਤੇ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਮੈਡੀਕਲ ਟੀਮ ਨੇ ਉਹਨਾਂ ਦੀ ਸਥਿਤੀ ਦਾ ਕਰੀਬੀ ਨਾਲ ਨਿਰੀਖਣ ਕੀਤਾ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾਵਾਇਰਸ ਬਦਲ ਰਿਹਾ ਹੈ ਰੂਪ, ਜਾਣੋ ਵੈਕਸੀਨ 'ਤੇ ਕੀ ਪਵੇਗਾ ਅਸਰ

ਹਸਪਤਾਲ ਵਿਚ ਭਰਤੀ ਕਰਵਾਏ ਜਾਣ ਦੇ 4 ਦਿਨਾਂ ਦੇ ਅੰਦਰ ਹੀ ਅਬਾ ਤਿਲਾਹੁਨ ਦੀ ਹਾਲਕ ਵਿਗੜਦੀ ਰਹੀ ਅਤੇ ਉਹਨਾਂ ਨੂੰ ਆਕਸੀਜਨ ਸਪੋਰਟ 'ਤੇ ਰੱਖਣਾ ਪਿਆ। ਵਾਇਰਸ ਉਹਨਾਂ ਦੇ ਸਰੀਰ ਵਿਚ ਪੂਰੀ ਤਰ੍ਹਾਂ ਦਾਖਲ ਹੋ ਚੁੱਕਾ ਸੀ ਪਰ ਹੌਲੀ-ਹੌਲੀ ਉਹਨਾਂ ਦੀ ਹਾਲਤ ਵਿਚ ਸੁਧਾਰ ਹੋਣ ਲੱਗਾ। 14 ਦਿਨਾਂ ਤੱਕ  ਉਹਨਾਂ ਦਾ ਇਲਾਜ ਚੱਲਿਆ ਅਤੇ ਉਹ ਪੂਰੀ ਤਰ੍ਹਾਂ ਠੀਕ ਹੋ ਗਏ। ਪਰਿਵਾਰ ਦੇ ਨਾਲ-ਨਾਲ ਡਾਕਟਰ ਵੀ ਬਹੁਤ ਖੁਸ਼ ਹਨ। ਭਾਵੇਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਅਬਾ ਦੀ ਉਰ 100 ਤੋਂ 109 ਸਾਲ ਦੇ ਵਿਚ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਥੋਪੀਆ ਵਿਚ ਕੋਰੋਨਾਵਾਇਰਸ ਇਨਫੈਕਸਨ ਦੇ ਫੈਲਣ ਦੇ ਬਾਅਦ ਕਾਫੀ ਸਖਤੀ ਵਰਤੀ ਗਈ ਹੈ। ਇੱਥੇ ਹੁਣ ਤੱਕ ਇਨਫੈਕਸ਼ਨ ਦੇ 5000 ਤੋਂ ਵਧੇਰੇ ਮਾਮਲੇ ਹਨ ਜਦਕਿ 81 ਤੋਂ ਵਧੇਰੇ ਲੋਕਾਂ ਮੌਤ ਹੋਈ ਹੈ।


Vandana

Content Editor

Related News