ਐਰਿਕ ਐਡਮ ਨੇ ਨਿਊਯਾਰਕ ਦੇ ਮੇਅਰ ਵਜੋਂ ਚੁੱਕੀ ਸਹੁੰ

Saturday, Jan 01, 2022 - 02:52 PM (IST)

ਐਰਿਕ ਐਡਮ ਨੇ ਨਿਊਯਾਰਕ ਦੇ ਮੇਅਰ ਵਜੋਂ ਚੁੱਕੀ ਸਹੁੰ

ਨਿਊਯਾਰਕ (ਭਾਸ਼ਾ) : ਡੈਮੋਕਰੇਟਿਕ ਪਾਰਟੀ ਦੇ ਨੇਤਾ ਐਰਿਕ ਐਡਮ ਨੇ ਸ਼ਨੀਵਾਰ ਨੂੰ ਨਿਊਯਾਰਕ ਦੇ ਮਸ਼ਹੂਰ ਟਾਈਮਜ਼ ਸਕੁਏਅਰ ਸਥਿਤ ਦਫ਼ਤਰ ਵਿਚ ਸ਼ਹਿਰ ਦੇ ਮੇਅਰ ਵਜੋਂ ਸਹੁੰ ਚੁੱਕੀ। ਐਡਮ (61) ਨੂੰ ਸ਼ਹਿਰ ਦੀ ਜ਼ਿੰਮੇਦਾਰੀ ਸੰਭਾਲਣ ਦੇ ਨਾਲ ਹੀ ਮਹਾਮਾਰੀ ਦੀ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ, ਕਿਉਂਕਿ ਨਿਊਯਾਰਕ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਮਾਮਲੇ ਵੱਧ ਰਹੇ ਹਨ।

ਸੂਬੇ ਦੀ ਸੁਪਰੀਮ ਕੋਰਟ ਦੇ ਅਪੀਲੀ ਬੈਂਚ ਦੀ ਐਸੋਸੀਏਟ ਜੱਜ ਸਿਲਵੀਆ ਓ ਹਿੰਡ ਰੇਡਿਕਸ ਨੇ ਐਡਮ ਨੂੰ ਮੇਅਰ ਅਹੁਦੇ ਦੀ ਸਹੁੰ ਚੁਕਾਈ। ਉਨ੍ਹਾਂ ਨੇ ਇਕ ਹੱਥ ਵਿਚ ਪਰਿਵਾਰ ਦੀ ਬਾਈਬਲ ਅਤੇ ਦੂਜੇ ਹੱਥ ਵਿਚ ਆਪਣੀ ਮਾਂ ਡੋਰਥੀ ਦੀ ਤਸਵੀਰ ਲੈ ਕੇ ਸਹੁੰ ਚੁੱਕੀ। ਡੋਰਥੀ ਦੀ ਸਾਲ 2020 ਵਿਚ ਮੌਤ ਹੋ ਗਈ। ਐਡਮ ਨੇ ਸਹੁੰ ਚੁੱਕਣ ਦੇ ਬਾਅਦ ਕੋਈ ਟਿੱਪਣੀ ਨਹੀਂ ਕੀਤੀ ਅਤੇ ਨਾ ਹੀ ਪੱਤਰਕਾਰਾਂ ਦੇ ਕਿਸੇ ਸਵਾਲ ਦਾ ਜਵਾਬ ਦਿੱਤਾ।
 


author

cherry

Content Editor

Related News