ਕੁਝ ਦੇਸ਼ਾਂ ਵੱਲੋਂ ਕੌਮਾਂਤਰੀ ਵਿਵਸਥਾ ਨੂੰ ਆਪਣੀਆਂ ਉਂਗਲੀਆਂ ’ਤੇ ਨਚਾਉਣਾ ਹੁਣ ਬੀਤੇ ਸਮੇਂ ਦੀ ਗੱਲ: ਐੱਸ.ਜੈਸ਼ੰਕਰ

Wednesday, Mar 06, 2024 - 09:53 AM (IST)

ਕੁਝ ਦੇਸ਼ਾਂ ਵੱਲੋਂ ਕੌਮਾਂਤਰੀ ਵਿਵਸਥਾ ਨੂੰ ਆਪਣੀਆਂ ਉਂਗਲੀਆਂ ’ਤੇ ਨਚਾਉਣਾ ਹੁਣ ਬੀਤੇ ਸਮੇਂ ਦੀ ਗੱਲ: ਐੱਸ.ਜੈਸ਼ੰਕਰ

ਸਿਓਲ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਯੁੱਗ ਜਦੋਂ ਕੁਝ ਸ਼ਕਤੀਆਂ ਨੇ ਕੌਮਾਂਤਰੀ ਵਿਵਸਥਾ ਨੂੰ ਮੁੜ ਆਕਾਰ ਦੇਣ ਲਈ ਬਹੁਤ ਪ੍ਰਭਾਵ ਪਾਇਆ ਸੀ, ਹੁਣ ਬੀਤ ਗਿਆ ਹੈ। ਇਸ ਲਈ ਭਾਰਤ ਅਤੇ ਦੱਖਣੀ ਕੋਰੀਆ ਦੀ ਇਸ ਪ੍ਰਕਿਰਿਆ ਵਿਚ ਸਰਗਰਮੀ ਨਾਲ ਯੋਗਦਾਨ ਪਾਉਣ ਦੀ ਜ਼ਿੰਮੇਵਾਰੀ ਵਧਦੀ ਜਾ ਰਹੀ ਹੈ।

ਇਹ ਵੀ ਪੜ੍ਹੋ: ਮਾਲਦੀਵ 'ਚ ਭਾਰਤੀ ਫ਼ੌਜੀਆਂ ਦੀ ਮੌਜੂਦਗੀ ਨੂੰ ਲੈ ਕੇ ਰਾਸ਼ਟਰਪਤੀ ਮੁਈਜ਼ੂ ਦਾ ਵੱਡਾ ਬਿਆਨ

ਦੋ ਦਿਨਾਂ ਦੌਰੇ ’ਤੇ ਦੱਖਣੀ ਕੋਰੀਆ ਪਹੁੰਚੇ ਜੈਸ਼ੰਕਰ ਨੇ ਕੋਰੀਆ ਨੈਸ਼ਨਲ ਡਿਪਲੋਮੈਟਿਕ ਅਕੈਡਮੀ ’ਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕੋਰੀਆ ਗਣਰਾਜ ਦੇ ਨਾਲ ਭਾਰਤ ਦੀ ਭਾਈਵਾਲੀ ਜ਼ਿਆਦਾ ਅਨਿਸ਼ਚਿਤ ਅਤੇ ਅਸਥਿਰ ਦੁਨੀਆ ’ਚ ਵਧੇਰੇ ਪ੍ਰਮੁੱਖਤਾ ਹਾਸਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਜਾਂ ਸਮੂਹਿਕ ਵਿਨਾਸ਼ਕਾਰੀ ਹਥਿਆਰਾਂ ਦੇ ਪ੍ਰਸਾਰ ਦਾ ਮੁਕਾਬਲਾ ਕਰਨਾ ਜਾਂ ਅਸਲ ਵਿਚ ਸਮੁੰਦਰੀ ਸੁਰੱਖਿਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ, ਦੋਵਾਂ ਦੇਸ਼ਾਂ ਲਈ ਬੁਨਿਆਦੀ ਤੌਰ ’ਤੇ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ: ਕਿਰਾਏ ਦੇ ਮਕਾਨ 'ਚ ਰਹਿੰਦੇ ਇੱਕੋ ਪਰਿਵਾਰ ਦੇ 5 ਜੀਆਂ ਦੀਆਂ ਮਿਲੀਆਂ ਲਾਸ਼ਾਂ, ਇਲਾਕੇ 'ਚ ਫੈਲੀ ਸਨਸਨੀ

ਇੰਡੋ-ਪੈਸੀਫਿਕ ਦੀ ਧਾਰਨਾ ਪਿਛਲੇ ਕੁਝ ਦਹਾਕਿਆਂ ਵਿਚ ਭੂ-ਰਾਜਨੀਤਿਕ ਤਬਦੀਲੀਆਂ ਦੇ ਨਤੀਜੇ ਵਜੋਂ ਉਭਰੀ ਹੈ ਅਤੇ ਇਸ ਖੇਤਰ ’ਚ ਵਪਾਰ, ਨਿਵੇਸ਼, ਸੇਵਾਵਾਂ, ਸਰੋਤਾਂ, ਲਾਜਿਸਟਿਕਸ ਅਤੇ ਤਕਨਾਲੋਜੀ ਦੇ ਮਾਮਲੇ ਵਿਚ ਭਾਰਤ ਦੀ ਹਿੱਸੇਦਾਰੀ ਦਿਨੋਂ-ਦਿਨ ਵਧ ਰਹੀ ਹੈ। ਸਾਡੇ ਲਈ ਇਸ ਖੇਤਰ ਦੀ ਸਥਿਰਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਮਹੱਤਵਪੂਰਨ ਹੈ। ਸਾਡੀ ਵਚਨਬੱਧਤਾ ਆਲਮੀ ਭਲੇ ਲਈ ਹੈ, ਠੀਕ ਉਸੇ ਤਰ੍ਹਾਂ ਜਿਵੇਂ ਕਿ ਦੁਨੀਆ ਦੀ ਭਲਾਈ ਕਰਨਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਆਪਣੀ ਸਮਰੱਥਾ ਦਾ ਅਹਿਸਾਸ ਕਰਨ ਲਈ ਇਹ ਜ਼ਰੂਰੀ ਹੈ ਕਿ ਦੋਵੇਂ ਦੇਸ਼ ਵੱਖ-ਵੱਖ ਖੇਤਰਾਂ ਵਿਚ ਭਾਈਵਾਲੀ ਵਧਾਉਣ।

ਇਹ ਵੀ ਪੜ੍ਹੋ: ਆਊਟਡੋਰ ਪਾਰਟੀ ਕਰ ਰਹੇ ਲੋਕਾਂ 'ਤੇ ਨਕਾਬਪੋਸ਼ ਬੰਦੂਕਧਾਰੀਆਂ ਨੇ ਚਲਾਈਆਂ ਤਾਬੜਤੋੜ ਗੋਲੀਆਂ, 4 ਹਲਾਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News