ਉੱਦਮੀਆਂ ਨੇ ਕੈਨੇਡੀਅਨ ਹਿੰਦੂ ਚੈਂਬਰ ਆਫ਼ ਕਾਮਰਸ ਦੀ ਕੀਤੀ ਸਥਾਪਨਾ, PM ਟਰੂਡੋ ਨੇ ਦਿੱਤੀ ਵਧਾਈ

Sunday, Jan 16, 2022 - 07:08 PM (IST)

ਉੱਦਮੀਆਂ ਨੇ ਕੈਨੇਡੀਅਨ ਹਿੰਦੂ ਚੈਂਬਰ ਆਫ਼ ਕਾਮਰਸ ਦੀ ਕੀਤੀ ਸਥਾਪਨਾ, PM ਟਰੂਡੋ ਨੇ ਦਿੱਤੀ ਵਧਾਈ

ਟੋਰਾਂਟੋ (ਬਿਊਰੋ): ਉੱਦਮੀਆਂ ਦਾ ਇੱਕ ਸਮੂਹ ਇੱਕ ਨਵੀਂ ਸੰਸਥਾ, ਕੈਨੇਡੀਅਨ ਹਿੰਦੂ ਚੈਂਬਰ ਆਫ਼ ਕਾਮਰਸ (CHCC) ਬਣਾਉਣ ਲਈ ਇੱਕਠਾ ਹੋਇਆ, ਜਿਸਦਾ ਉਦੇਸ਼ "ਕੈਨੇਡੀਅਨ ਹਿੰਦੂਆਂ ਅਤੇ ਉਹਨਾਂ ਦੇ ਆਰਥਿਕ ਹਿੱਤਾਂ ਦਾ ਏਕੀਕਰਨ" ਹੈ।ਚੈਂਬਰ ਦੇ ਉਦਘਾਟਨ ਪ੍ਰਬੰਧਕਾਂ ਨੂੰ ਦਿੱਤੇ ਸੰਦੇਸ਼ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ CHCC ਦੇ ਗਠਨ ਦਾ ਸਵਾਗਤ ਕਰਦਿਆਂ ਵਧਾਈ ਦਿੱਤੀ ਗਈ।

ਲਿਬਰਲ ਪਾਰਟੀ ਦੇ ਸੰਸਦ ਮੈਂਬਰ ਚੰਦਰ ਆਰੀਆ ਦੁਆਰਾ ਪੜ੍ਹੇ ਗਏ ਆਪਣੇ ਸੰਦੇਸ਼ ਵਿੱਚ ਟਰੂਡੋ ਨੇ ਕਿਹਾ ਕਿ ਹਿੰਦੂ ਭਾਈਚਾਰੇ ਨੇ ਕੈਨੇਡੀਅਨ ਵਪਾਰਕ ਦ੍ਰਿਸ਼ਟੀਕੋਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਮੈਨੂੰ ਯਕੀਨ ਹੈ ਕਿ ਚੈਂਬਰ ਆਫ਼ ਕਾਮਰਸ ਪ੍ਰਤੀਨਿਧਤਾ, ਵਿਕਾਸ ਅਤੇ ਸੁਧਾਰ ਲਈ ਇੱਕ ਲਾਜ਼ਮੀ ਮੰਚ ਬਣ ਜਾਵੇਗਾ। ਇੱਥੇ ਦੱਸ ਦਈਏ ਕਿ ਨਵੇਂ ਚੈਂਬਰ ਦੇ ਨਿਰਦੇਸ਼ਕ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਨਾਲ ਸਬੰਧਤ ਹਨ ਅਤੇ ਭਾਰਤ ਦੇ ਕਈ ਰਾਜਾਂ ਦੇ ਨਾਲ-ਨਾਲ ਬੰਗਲਾਦੇਸ਼, ਸ੍ਰੀਲੰਕਾ ਵਿੱਚ ਜੜ੍ਹਾਂ ਰੱਖਦੇ ਹਨ। ਇਹ ਕੈਰੇਬੀਅਨ, ਨੇਪਾਲ, ਪਾਕਿਸਤਾਨ, ਦੱਖਣ-ਪੂਰਬੀ ਏਸ਼ੀਆ ਅਤੇ ਹੋਰ ਥਾਵਾਂ ਤੋਂ ਪਰਵਾਸ ਕਰਨ ਵਾਲੇ ਭਾਈਚਾਰੇ ਦੇ ਮੈਂਬਰਾਂ ਦੇ ਕਾਰੋਬਾਰਾਂ ਦੀ ਵੀ ਨੁਮਾਇੰਦਗੀ ਕਰੇਗਾ।

ਪੜ੍ਹੋ ਇਹ ਅਹਿਮ ਖਬਰ-  ਅਮਰੀਕਾ 'ਚ ਦਹਿਸ਼ਤ 'ਚ ਰੇਲ ਕੰਪਨੀਆਂ, ਚੱਲਦੀ ਟ੍ਰੇਨ 'ਚ 'ਚੋਰੀ' ਦੀਆਂ ਅਨੋਖੀਆਂ ਘਟਨਾਵਾਂ (ਵੀਡੀਓ)

ਚੈਂਬਰ ਦੇ ਗਠਨ ਦੇ ਪਿੱਛੇ ਆਯੋਜਕਾਂ ਦਾ ਉਦੇਸ਼ ਹਿੰਦੂ ਕਾਰੋਬਾਰੀਆਂ ਨੂੰ "ਏਕੀਕ੍ਰਿਤ ਅਤੇ ਪ੍ਰਭਾਵਸ਼ਾਲੀ ਪ੍ਰਤੀਨਿਧਤਾ" ਪ੍ਰਦਾਨ ਕਰਨਾ ਹੈ।ਸੀ.ਐਚ.ਸੀ.ਸੀ. ਦੀ ਸਿਰਜਣਾ 'ਤੇ ਵੀਡੀਓ ਸੁਨੇਹਿਆਂ ਰਾਹੀਂ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਏਰਿਨ ਓ'ਟੂਲ ਅਤੇ ਓਂਟਾਰੀਓ ਸੂਬੇ ਦੇ ਪ੍ਰੀਮੀਅਰ ਡੱਗ ਫੋਰਡ ਵੀ ਸਨ। ਟਰੂਡੋ ਨੇ ਕੋਵਿਡ-19 ਮਹਾਮਾਰੀ ਕਾਰਨ ਪਿਛਲੇ ਦੋ ਸਾਲ "ਅਸਾਧਾਰਨ ਤੌਰ 'ਤੇ ਚੁਣੌਤੀਪੂਰਨ" ਹੋਣ ਦੇ ਬਾਵਜੂਦ CHCC ਨੂੰ ਇਕੱਠਾ ਕਰਨ ਦੀ ਵਚਨਬੱਧਤਾ ਲਈ ਵੀ ਪ੍ਰਬੰਧਕਾਂ ਨੂੰ ਵਧਾਈ ਦਿੱਤੀ।

CHCC ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਅਗਵਾਈ ਇਸਦੇ ਪ੍ਰਧਾਨ ਟੋਰਾਂਟੋ-ਅਧਾਰਤ ਨਰੇਸ਼ ਚਾਵਡਾ ਕਰਦੇ ਹਨ।ਕੋਰੋਨਾ ਵਾਇਰਸ ਸੰਕਟ ਦੀ ਨਵੀਨਤਮ ਲਹਿਰ ਦੁਆਰਾ ਲਗਾਈਆਂ ਗਈਆਂ ਰੁਕਾਵਟਾਂ ਕਾਰਨ ਉਦਘਾਟਨੀ ਸਮਾਗਮ ਵਰਚੁਅਲ ਸੀ। ਹਾਜ਼ਰ ਹੋਣ ਵਾਲਿਆਂ ਵਿੱਚ ਦੇਸ਼ ਵਿੱਚ ਸਰਕਾਰ ਦੇ ਤਿੰਨ ਪੱਧਰਾਂ ਦੇ ਪ੍ਰਤੀਨਿਧੀ ਸ਼ਾਮਲ ਸਨ, ਜਿਨ੍ਹਾਂ ਵਿੱਚ ਸੰਸਦ ਮੈਂਬਰ ਆਰੀਆ ਅਤੇ ਮੇਲਿਸਾ ਲੈਂਟਸਮੈਨ, ਓਂਟਾਰੀਓ ਦੀ ਸਮਾਲ ਬਿਜ਼ਨਸ ਅਤੇ ਰੈੱਡ ਟੇਪ ਰਿਡਕਸ਼ਨ ਦੀ ਐਸੋਸੀਏਟ ਮੰਤਰੀ ਨੀਨਾ ਟਾਂਗਰੀ ਅਤੇ ਮਿਸੀਸਾਗਾ ਦੀ ਕੌਂਸਲਰ ਅਤੇ ਸਾਬਕਾ ਸੂਬਾਈ ਕੈਬਨਿਟ ਮੰਤਰੀ ਦੀਪਿਕਾ ਡੈਮੇਰਲਾ ਸ਼ਾਮਲ ਸਨ।


author

Vandana

Content Editor

Related News