ਬਿਨਾਂ ਵੀਜ਼ਾ ਇਹਨਾਂ 10 ਦੇਸ਼ਾਂ 'ਚ ਲਓ ਜ਼ਿੰਦਗੀ ਦੇ ਮਜ਼ੇ, ਮਿਲੇਗਾ ਭਰਪੂਰ ਨਜ਼ਾਰਾ

01/30/2020 2:22:23 PM

ਨਵੀਂ ਦਿੱਲੀ- ਵਿਦੇਸ਼ ਘੁੰਮਣ ਦੀ ਚਾਹ ਕਿਸ ਨੂੰ ਨਹੀਂ ਹੁੰਦੀ ਪਰ ਵਿਦੇਸ਼ ਘੁੰਮਣ ਦਾ ਅਰਮਾਨ ਉਸ ਵੇਲੇ ਤੱਕ ਪੂਰਾ ਨਹੀਂ ਹੋ ਸਕਦਾ ਜਦੋਂ ਤੱਕ ਤੁਹਾਡੇ ਕੋਲ ਵੀਜ਼ਾ ਨਾ ਹੋਵੇ। ਹਾਲਾਂਕਿ ਕੁਝ ਦੇਸ਼ ਬਿਨਾਂ ਵੀਜ਼ਾ ਵੀ ਤੁਹਾਡਾ ਸਵਾਗਤ ਕਰਨ ਲਈ ਤਿਆਰ ਹਨ। ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਨੇ ਹਾਲ ਹੀ ਵਿਚ ਅਜਿਹੇ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ, ਜਿਥੇ ਤੁਸੀਂ ਬਿਨਾਂ ਵੀਜ਼ਾ ਯਾਤਰਾ ਦਾ ਮਜ਼ਾ ਲੈ ਸਕਦੇ ਹੋ। ਤੁਸੀਂ ਚਾਹੋ ਤਾਂ ਪਾਰਟਨਰ ਦੇ ਨਾਲ ਬਿਨਾਂ ਵੀਜ਼ਾ ਹਨੀਮੂਨ ਮਨਾਉਣ ਵੀ ਇਹਨਾਂ ਦੇਸ਼ਾਂ ਵਿਚ ਜਾ ਸਕਦੇ ਹੋ।

ਭੂਟਾਨ

PunjabKesari
ਭੂਟਾਨ ਨੂੰ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਮੰਨਿਆ ਜਾਂਦਾ ਹੈ। ਇਸ ਦੇਸ਼ ਵਿਚ ਅਜਿਹੀਆਂ ਕਈ ਥਾਵਾਂ ਹਨ, ਜਿਥੇ ਜਾਣ ਲਈ ਤੁਹਾਨੂੰ ਵੀਜ਼ੇ ਦੀ ਲੋੜ ਨਹੀਂ ਪਵੇਗੀ। ਭੂਟਾਨ ਘੁੰਮਣ ਦਾ ਸਭ ਤੋਂ ਸਹੀ ਸਮਾਂ ਮਾਰਚ ਤੇ ਅਪ੍ਰੈਲ ਹੈ। ਇਸ ਦੌਰਾਨ ਇਥੇ ਲਗਭਗ ਸਾਰੇ ਐਡਵੇਂਚਰਸ ਡੈਸਟੀਨੇਸ਼ਨ ਖੁੱਲੇ ਹੁੰਦੇ ਹਨ।

ਫਿਜੀ

PunjabKesari
ਆਸਟਰੇਲੀਆ ਦੇ ਨੇੜੇ ਇਕ ਖੂਬਸੂਰਤ ਟਾਪੂ 'ਤੇ ਵਸੇ ਫਿਜੀ ਵਿਚ ਘੁੰਮਣ ਲਈ ਵੀ ਵੀਜ਼ਾ ਦਿਖਾਉਣ ਦੀ ਲੋੜ ਨਹੀਂ ਹੈ। ਇਹ ਦੇਸ਼ ਸਮੁੰਦਰੀ ਬੀਚ, ਚੱਟਾਨਾਂ ਭਰੇ ਇਲਾਕੇ ਤੇ ਖੂਬਸੂਰਤ ਝੀਲਾਂ ਲਈ ਮਸ਼ਹੂਰ ਹੈ। ਅਪ੍ਰੈਲ ਤੋਂ ਮਈ ਤੇ ਦਸੰਬਰ ਤੋਂ ਜਨਵਰੀ ਤੱਕ ਇਥੇ ਕਦੇ ਵੀ ਘੁੰਮਣ ਜਾ ਸਕਦੇ ਹੋ।

ਨੇਪਾਲ

PunjabKesari
ਨੇਪਾਲ ਨੂੰ ਆਪਣੇ ਧਾਰਮਿਕ ਸਥਲਾਂ ਤੇ ਹਿਮਾਲਿਆ ਦੀਆਂ ਚੋਟੀਆਂ ਦੇ ਕਾਰਨ ਖਾਸ ਪਛਾਣ ਮਿਲੀ ਹੈ। ਭਾਰਤ ਨਾਲ ਨੇਪਾਲ ਦੇ ਚੰਗੇ ਸਬੰਧ ਹੋਣ ਦੇ ਕਾਰਨ ਤੁਹਾਨੂੰ ਇਹ ਦੇਸ਼ ਘੁੰਮਣ ਦੇ ਲਈ ਵੀਜ਼ਾ ਨਹੀਂ ਦਿਖਾਉਣਾ ਪਵੇਗਾ। ਨੇਪਾਲ ਘੁੰਮਣ ਦਾ ਸਭ ਤੋਂ ਚੰਗਾ ਸਮਾਂ ਸਤੰਬਰ ਤੋਂ ਨਵੰਬਰ ਤੱਕ ਮੰਨਿਆ ਜਾਂਦਾ ਹੈ।

ਜਮੈਕਾ

PunjabKesari
ਕੈਰੇਬੀਅਨ ਦੇਸ਼ ਜਮੈਕਾ ਦੀ ਖੂਬਸੂਰਤੀ ਉਸ ਦੇ ਸਮੁੰਦਰੀ ਕਿਨਾਰਿਆਂ, ਸੰਘਣੇ ਜੰਗਲਾਂ ਤੇ ਪਹਾੜਾਂ ਵਿਚ ਲੁਕੀ ਹੈ। ਪਾਣੀ ਦੀ ਵਾਛੜਾਂ ਦੇ ਵਿਚਾਲੇ ਕੁਝ ਯਾਦਗਾਰ ਸਮਾਂ ਬਿਤਾਉਣ ਦੇ ਲਈ ਜਮੈਕਾ ਚੰਗਾ ਵਿਕਲਪ ਹੈ। ਤੁਸੀਂ ਇਥੇ ਮੱਧ ਦਸੰਬਰ ਤੋਂ ਅਪ੍ਰੈਲ ਦੇ ਵਿਚਾਲੇ ਘੁੰਮਣ ਜਾ ਸਕਦੇ ਹੋ।

ਮਾਰੀਸ਼ਸ

PunjabKesari
ਹਿੰਦ ਮਹਾਸਾਗਰ ਵਿਚ ਸਥਿਤ ਦੇਸ਼ ਮਾਰੀਸ਼ਸ ਆਪਣੇ ਸਮੁੰਦਰੀ ਤੱਟਾਂ ਤੇ ਚੱਟਾਨੀ ਇਲਾਕਿਆਂ ਕਾਰਨ ਬਹੁਤ ਮਸ਼ਹੂਰ ਹੈ। ਦਸੰਬਰ ਤੋਂ ਫਰਵਰੀ ਦੇ ਵਿਚਾਲੇ ਤੁਸੀਂ ਇਥੇ ਘੁੰਮ ਸਕਦੇ ਹੋ।

ਸ਼੍ਰੀਲੰਕਾ

PunjabKesari
ਰੇਤੀਲੇ ਮੈਦਾਨ, ਪਰਬਤੀ ਖੇਤਰ ਤੇ ਸਮੁੰਦਰੀ ਬੀਚ ਸ਼੍ਰੀਲੰਕਾ ਨੂੰ ਇਕ ਆਦਰਸ਼ ਸੈਲਾਨੀ ਖੇਤਰ ਬਣਾਉਂਦੇ ਹਨ। ਹੁਣ ਤਾਂ ਸ਼੍ਰੀਲੰਕਾਈ ਸਰਕਾਰ ਨੇ ਸੈਲਾਨੀਆਂ ਨੂੰ ਖੁਸ਼ ਕਰਨ ਲਈ ਇਥੋਂ ਦੇ ਡੈਸਟੀਨੇਸ਼ਨ ਸਪਾਟਸ ਤੇ ਰੈਸਟੋਰੈਂਟਸ ਵਿਚ ਕੀਮਤਾਂ ਵੀ ਘਟਾਉਣ ਦਾ ਹੁਕਮ ਦੇ ਦਿੱਤਾ ਹੈ। ਸ਼੍ਰੀਲੰਕਾ ਘੁੰਮਣ ਦਾ ਸਭ ਤੋਂ ਸਹੀ ਸਮਾਂ ਦਸੰਬਰ ਤੋਂ ਅਪ੍ਰੈਲ ਦੇ ਵਿਚਾਲੇ ਦਾ ਹੈ।

ਥਾਈਲੈਂਡ

PunjabKesari
ਥਾਈਲੈਂਡ ਆਪਣੇ ਧਾਰਮਿਕ ਸਥਲਾਂ, ਸ਼ਾਹੀ ਟੂਰਿਸਟ ਪਲੇਸਾਂ ਤੇ ਸਮੁੰਦਰੀ ਕਿਨਾਰਿਆਂ ਦੇ ਲਈ ਸੈਲਾਨੀਆਂ ਵਿਚ ਮਸ਼ਹੂਰ ਹੈ। ਇਥੇ ਮੌਜੂਦ ਵਾਟ ਅਰੁਣ, ਵਾਟ ਫੋ ਤੇ ਮਹਾਤਮਾ ਬੁੱਧ ਦਾ ਮੰਦਰ ਸਾਊਥ-ਏਸ਼ੀਆਂ ਦੀਆਂ ਸਭ ਤੋਂ ਪ੍ਰਸਿੱਧ ਥਾਵਾਂ ਵਿਚੋਂ ਇਕ ਹਨ।

ਮਾਲਦੀਵ

PunjabKesari
ਮਾਲਦੀਵ ਜਿਹੇ ਵਾਰਟਰ ਵਿਲਾ ਹੁਣ ਭਾਰਤ ਵਿਚ ਵੀ ਖੋਲ੍ਹਣ ਦੀ ਯੋਜਨਾ ਬਣਾਈ ਜਾ ਰਹੀ ਹੈ। ਮਾਲਦੀਵ ਵਿਚ ਘੁੰਮਣ ਦੇ ਲਈ 3000 ਤੋਂ ਵੀ ਜ਼ਿਆਦਾ ਆਈਲੈਂਡ ਹਨ। ਦਸੰਬਰ ਤੋਂ ਅਪ੍ਰੈਲ ਤੱਕ ਦਾ ਸਮਾਂ ਇਥੇ ਘੁੰਮਣ ਲਈ ਸਭ ਤੋਂ ਵਧੀਆ ਹੈ।

ਇੰਡੋਨੇਸ਼ੀਆ

PunjabKesari
ਇੰਡੋਨੇਸ਼ੀਆ ਆਪਣੇ ਜਵਾਲਾਮੁਖੀ ਟਾਪੂਆਂ ਦੇ ਲਈ ਮਸ਼ਹੂਰ ਹੈ। ਇੰਡੋਨੇਸ਼ੀਆ ਦੇ ਜੰਗਲ ਕੋਮੋਡੋ ਡ੍ਰੈਗਨ, ਹਾਥੀ, ਸ਼ੇਰ ਤੇ ਲੰਗੂਰ ਜਿਹੇ ਜਾਨਵਰਾਂ ਨਾਲ ਭਰੇ ਹੋਏ ਹਨ। ਇਥੇ ਘੁੰਮਣ ਦਾ ਸਭ ਤੋਂ ਸਹੀ ਸਮਾਂ ਜੂਨ-ਜੁਲਾਈ ਹੈ। ਇਸ ਦੌਰਾਨ ਤੁਸੀਂ ਇਥੇ ਬਾਲੀ ਆਰਟ ਫੈਸਟੀਵਲ ਦਾ ਵੀ ਮਜ਼ਾ ਲੈ ਸਕਦੇ ਹੋ।

ਮਾਦਾਗਾਸਕਰ

PunjabKesari
ਮਾਦਾਗਾਸਕਰ ਆਪਣੇ ਬਰਸਾਤੀ ਜੰਗਲਾਂ, ਸਮੁੰਦਰੀ ਬੀਚਾਂ ਤੇ ਚੱਟਾਨੀ ਇਲਾਕਿਆਂ ਦੇ ਕਾਰਨ ਸੈਲਾਨੀਆਂ ਦੇ ਵਿਚਾਲੇ ਖਾਸ ਥਾਂ ਰੱਖਦਾ ਹੈ। ਇਥੇ ਤੁਹਾਨੂੰ ਜਾਨਵਰਾਂ ਦੀਆਂ ਕਈ ਖਾਸ ਪ੍ਰਜਾਤੀਆਂ ਦੇਖਣ ਨੂੰ ਮਿਲਣਗੀਆਂ। ਏਂਡਾਸਿਬੇ-ਮੰਟਾਡੀਆ ਨੈਸ਼ਨਲ ਪਾਰਕ ਇਥੋਂ ਦਾ ਸਭ ਤੋਂ ਪ੍ਰਸਿੱਧ ਟੂਰਿਸਟ ਪਲੇਸ ਹੈ। ਇਥੇ ਤੁਸੀਂ ਜੁਲਾਈ ਤੋਂ ਅਗਸਤ ਦੇ ਵਿਚਾਲੇ ਘੁੰਮਣ ਲਈ ਜਾ ਸਕਦੇ ਹੋ।


Baljit Singh

Content Editor

Related News