ਇਸ ਪਬ ''ਚ ਨਹੀਂ ਕੀਤਾ ਨਿਯਮਾਂ ਦਾ ਪਾਲਣ ਤਾਂ ਲੱਗਣਗੇ ਬਿਜਲੀ ਦੇ ਜ਼ੋਰਦਾਰ ਝਟਕੇ

07/13/2020 9:18:57 PM

ਲੰਡਨ- ਬ੍ਰਿਟੇਨ ਦੇ ਕਾਰਨਵੇਲ ਦੇ ਸਟਾਰ ਇਨ ਨਾਮ ਦੇ ਪਬ ਦੇ ਮਾਲਕ ਜਾਨੀ ਮੈਕਫੈਡੇਨ ਨੇ ਸੋਸ਼ਲ ਡਿਸਟੈਂਸਿੰਗ ਦੇ ਨਾਮ 'ਤੇ ਆਪਣੇ ਪਬ ਵਿਚ ਬਿਜਲੀ ਦੀ ਤਾਰ ਦਾ ਘੇਰਾ ਲਗਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ ਵਿਚ ਰੱਖਕੇ ਇਹ ਤਾਰਾਂ ਲਗਾਈਆਂ ਗਈਆਂ ਹਨ ਤੇ ਇਸ ਸਭ ਦਾ ਫਾਇਦਾ ਹੋਇਆ ਹੈ ਕਿਉਂਕਿ ਗਾਹਕ ਲਗਾਤਾਰ ਕੋਰੋਨਾ ਵਾਇਰਸ ਨਾਲ ਜੁੜੇ ਦਿਸ਼ਾ ਨਿਰਦੇਸ਼ਾਂ ਦੀ ਅਨਦੇਖੀ ਕਰ ਰਹੇ ਸਨ। ਤਾਰਾਂ ਦੀ ਬਾੜ੍ਹ ਲਗਾਉਣ ਤੋਂ ਪਹਿਲਾਂ ਲੋਕ ਕਿਸੇ ਤਰ੍ਹਾਂ ਦੇ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ ਸਨ ਤੇ ਸਾਡੀ ਕੋਈ ਗੱਲ ਨਹੀਂ ਸੁਣ ਰਹੇ ਸਨ ਪਰ ਹੁਣ ਲੋਕ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖ ਰਹੇ ਹਨ। 

ਵਾਰ ਤੋਂ ਇਕ ਫੁੱਟ ਦੀ ਦੂਰੀ 'ਤੇ ਲਗਾਏ ਗਏ ਹਨ ਬਿਜਲੀ ਦੇ ਤਾਰ
ਪਬ 'ਤੇ ਚਿਤਾਵਨੀ ਦੇ ਸੰਕੇਤ ਦੇ ਨਾਲ ਪੂਰੀ ਤਰ੍ਹਾਂ ਨਾਲ ਚਾਰਜ ਕੀਤੀਆਂ ਹੋਈਆਂ ਤਾਰਾਂ ਦੀ ਬਾੜ੍ਹ ਬਾਰ ਤੋਂ ਤਕਰੀਬਨ ਇਕ ਫੁੱਟ ਦੀ ਦੂਰੀ 'ਤੇ ਲੱਗਾਈ ਹੋਈ ਹੈ, ਜਿਸ ਦੇ ਨਾਲ ਆਪਣੇ ਆਰਡਰ ਦਾ ਇੰਤਜ਼ਾਰ ਕਰ ਰਹੇ ਗਾਹਕਾਂ ਦੀ ਭੀੜ ਉਥੇ ਇਕੱਠੀ ਨਹੀਂ ਹੁੰਦੀ ਹੈ। ਮੈਕਫੈਡੇਨ ਦਾ ਕਹਿਣਾ ਹੈ ਕਿ ਆਮਕਰਕੇ ਤਾਰਾਂ ਦੀ ਬਾੜ੍ਹ ਦੀ ਬਿਜਲੀ ਬੰਦ ਰੱਖੀ ਜਾਂਦੀ ਹੈ ਪਰ ਅਸੀ ਇਹ ਚਿਤਾਵਨੀ ਵੀ ਦਿੰਦੇ ਰਹਿੰਦੇ ਹਾਂ ਕਿ ਇਸ ਦੀ ਬਿਜਲੀ ਨੂੰ ਕਦੇ ਵੀ ਚਾਲੂ ਕੀਤਾ ਜਾ ਸਕਦਾ ਹੈ।

ਸ਼ਰਾਬ ਪੀਣ ਵਾਲਿਆਂ ਨੂੰ ਲੱਗ ਚੁੱਕਿਆ ਹੈ ਤਗੜਾ ਝਟਕਾ
ਕਈ ਸ਼ਰਾਬੀ ਗਾਹਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਨੀਵਾਰ ਦੀਆਂ ਰਾਤਾਂ ਨੂੰ ਕਈ ਵਾਰ ਇਨ੍ਹਾਂ ਤਾਰਾਂ ਤੋਂ ਜ਼ੋਰਦਾਰ ਝਟਕੇ ਲੱਗੇ ਹਨ ਕਿਉਂਕਿ ਇਥੇ ਉਸ ਸਮੇਂ ਭੀੜ ਇਕੱਠੀ ਹੋ ਜਾਂਦੀ ਹੈ।  ਸੋਸ਼ਲ ਮੀਡਿਆ 'ਤੇ ਤਾਰਾਂ ਦੀ ਇਸ ਬਾੜ੍ਹ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ ਪਰ ਪਬ ਦੀ ਵੈੱਬਸਾਈਟ 'ਤੇ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਪਬ ਦੀ ਵੈੱਬਸਾਈਟ 'ਤੇ ਲਿਖਿਆ ਹੋਇਆ ਹੈ ਕਿ ਇਹ ਪਬ ਸ਼ਹਿਰ ਦੇ ਸਭ ਤੋਂ ਪੁਰਾਣੇ ਪਬਾਂ ਵਿਚੋਂ ਇਕ ਹੈ ਤੇ ਕਈ ਟੈਲੀਵਿਜ਼ਨ ਪ੍ਰੋਗਰਾਮਾਂ ਤੇ ਫਿਲਮਾਂ ਵਿਚ ਇਸ ਨੂੰ ਵਿਖਾਇਆ ਗਿਆ ਹੈ ਤੇ ਇਹ ਆਪਣੇ ਬਿਹਤਰੀਨ ਵੇਸਟ ਕੰਟਰੀ ਏਲਸ ਲਈ ਇਸ ਖੇਤਰ ਵਿਚ ਜਾਣਿਆ ਜਾਂਦਾ ਹੈ। ਇਹ ਪਬ ਦੇਸ਼ ਦੇ ਉਨ੍ਹਾਂ ਕੁਝ ਪਬਾਂ ਵਿਚੋਂ ਇਕ ਹੈ ਜੋ ਸਿਰਫ ਵਾਈਨ, ਸਪਿਰਿਟ ਤੇ ਚੰਗੀ ਬੀਅਰ ਵੇਚਦੇ ਹਨ। 

ਹੋਕਸਟਨ ਵਿਚ ਜਗੁਆਰ ਸ਼ੂਜ ਬਾਰ ਚਲਾਉਣ ਵਾਲੇ ਲੁਈ ਚੌਵਿਨ ਨੇ ਟਾਈਮਸ ਨੂੰ ਦੱਸਿਆ ਕਿ ਗਾਹਕਾਂ ਨਾਲ ਗੱਲਬਾਤ ਕਰਨ ਦੇ ਲਈ ਕਾਫੀ ਔਖਾ ਸਮਾਂ ਹੈ ਖਾਸਕਰਕੇ ਦੋ ਜਾਂ ਤਿੰਨ ਡ੍ਰਿੰਕਸ ਤੋਂ ਬਾਅਦ ਉਨ੍ਹਾਂ ਨੂੰ ਸੰਭਾਲਣਾ ਬਹੁਤ ਮੁਸ਼ਕਿਲ ਹੁੰਦਾ ਹੈ ਇਸ ਲਈ ਇਸ ਤਰ੍ਹਾਂ ਦੇ ਉਪਾਅ ਕਰਨ ਦੀ ਲੋੜ ਪਈ ਹੈ।


Baljit Singh

Content Editor

Related News