ਇੰਗਲੈਂਡ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਇਆ ਗਿਆ ਕਵੀ ਦਰਬਾਰ

Monday, Nov 26, 2018 - 05:42 PM (IST)

ਇੰਗਲੈਂਡ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਇਆ ਗਿਆ ਕਵੀ ਦਰਬਾਰ

ਲੰਡਨ (ਸਮਰਾ)— ਚੜ੍ਹਦੀ ਕਲਾ ਸਿੱਖ ਸੰਸਥਾ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਗੁਰੂ ਨਾਨਕ ਦਰਬਾਰ ਗੁਰਦਆਰਾ ਗ੍ਰੇਵਜ਼ੈਂਡ ਵਿਖੇ ਕਵੀ ਦਰਬਾਰ ਕਰਵਾਇਆ ਗਿਆ। ਇਸ ਵਿਚ ਯੂ.ਕੇ. ਭਰ 'ਚੋਂ ਕਵੀਆਂ ਨੇ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਗੁਰੂਘਰ ਦੇ ਵਜ਼ੀਰ ਗਿਆਨੀ ਗੁਰਦੇਵ ਸਿੰਘ ਨੇ ਅਰਦਾਸ ਕਰਕੇ ਕੀਤੀ। ਸੰਸਥਾ ਦੇ ਸਰਪ੍ਰਸਤ ਸ: ਪ੍ਰਮਿੰਦਰ ਸਿੰਘ ਮੰਡ ਨੇ ਆਏ ਹੋਏ ਕਵੀਆਂ ਅਤੇ ਸੰਗਤ ਨੂੰ ਜੀ ਆਇਆਂ ਕਿਹਾ। ਸੰਗਤਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਪੰਜਾਬੀ ਬੋਲੀ ਦੀ ਲੋਕਧਾਰਾ ਵਿਚੋਂ ਡਿਗਦੀ ਸਾਖ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ । ਜਦੋਂ ਕਿ ਸਟੇਜ ਦਾ ਸੰਚਾਲਨ ਗੁਰਬਿੰਦਰ ਸਿੰਘ ਸਲੂਜਾ ਅਤੇ ਸਿੰਕਦਰ ਸਿੰਘ ਬਰਾੜ ਨੇ ਕੀਤਾ । 

PunjabKesari
ਪ੍ਰਤਿਪਾਲ ਪੱਡਾ ਨੇ ਕਵਿਤਾ ਰਾਹੀਂ ਕਵੀ ਦਰਬਾਰ ਦਾ ਅਗਾਜ਼ ਕੀਤਾ। ਇਸ ਵਿਚ ਗੁਰਬਿੰਦਰ ਸਿੰਘ, ਦਲਬੀਰ ਸਿੰਘ ਪਤੱੜ, ਬੀਬੀ ਕੁਲਵੰਤ ਕੌਰ ਢਿਲੋਂ,ਪ੍ਰਕਾਸ਼ ਸੋਹਲ, ਕੁਲਦੀਪ ਸਿੰਘ ਪਤਾਰਾ, ਹਰਦੇਸ਼ ਬਸਰਾ, ਜਸਮੇਲ ਸਿੰਘ ਲਾਲ, ਚਮਨ ਲਾਲ ਚਮਨ, ਸੰਤੋਖ ਸਿੰਘ ਭੁਲੱਰ, ਅਜ਼ੀਮ ਸ਼ੇਖ਼ਰ,ਗੁਰਸ਼ਰਨ ਸਿੰਘ ਅਜੀਬ, ਗੁਰਦੀਪ ਸਿੰਘ ਸੰਧੂ ਤੇ ਸਿਕੰਦਰ ਸਿੰਘ ਬਰਾੜ ਨੇ ਗੁਰੁ ਨਾਨਕ ਦੇ ਜੀ ਦੀ ਉਸਤੱਤ ਕੀਤੀ। ਸਿੱਖ ਇਤਹਾਸ ਤੇ ਪੰਜਾਬ ਦੇ ਵੱਖ-ਵੱਖ ਪਹਿਲੂਆਂ ਨੂੰ ਆਪੋ-ਆਪਣੇ ਅੰਦਾਜ਼ ਵਿਚ ਪੇਸ਼ ਕੀਤਾ । 

PunjabKesari
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਸ. ਸੁਖਬੀਰ ਸਿੰਘ ਸਹੋਤਾ ਨੇ ਕਿਹਾ ਕਿ ਚੜ੍ਹਦੀ ਕਲਾ ਸਸੰਥਾ ਵਲੋਂ ਗ੍ਰੇਵਜ਼ੈਂਡ ਗੁਰੂਘਰ ਵਿਚ ਗੁਰੂ ਨਾਨਕ ਦੇਵ ਜੀ ਦੇ ਆਗਮਨ ਦਿਵਸ ਮੌਕੇ ਇਹ ਪਹਿਲਾ ਕਵੀ ਦਰਬਾਰ ਕਰਵਾਉਣ ਦੀ ਪਿਰਤ ਪਾਈ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ।

PunjabKesari

ਇਸ ਮੌਕੇ ਸੰਸਥਾ ਵਲੋਂ 'ਲੇਂਗ ਓਰੌਕ' ਦੇ ਸਟਾਫ ਵਲੋਂ ਚੜ੍ਹਦੀ ਕਲਾ ਸੰਸਥਾ ਤੇ ਖ਼ਾਲਸਾ ਏਡ ਨੂੰ ਮਾਇਕ ਸਹਾਇਤਾ ਦੇਣ 'ਤੇ ਸ. ਸੋਹਣ ਸਿੰਘ ਨੂੰ ਸਿਰਪਾਉ ਦਿੱਤਾ ਗਿਆ । ਆਖੀਰ ਵਿਚ ਹਰਭਜਨ ਸਿੰਘ ਟਿਵਾਣਾ ਨੇ ਕਵੀ ਅਤੇ ਸੰਗਤਾਂ ਦਾ ਧੰਨਵਾਦ ਕੀਤਾ । 

PunjabKesari

ਇਸ ਮੌਕੇ ਗੁਰਤੇਜ ਸਿੰਘ ਪੰਨੂੰ, ਡਾ ਰਾਜਬਿੰਦਰ ਸਿੰਘ ਬੈਂਸ, ਨਿਰਮਲ ਸਿੰਘ ਖਾਬੜਾ, ਅਮਰੀਕ ਸਿੰਘ ਜੰਵਦਾਂ, ਪੀਟਰ ਸਿੰਘ ਹੇਅਰ, ਬਲਜੀਤ ਸਿੰਘ ਕੰਗ, ਬਲਵੀਰ ਸਿੰਘ ਕਲੇਰ, ਕਰਨੈਲ ਸਿੰਘ ਖ਼ੈਰ੍ਹਾ, ਕਵੰਰ ਸੁਰਜੀਤ ਸਿੰਘ ਗਿਲ, ਸੁਰਜੀਤ ਸਿੰਘ ਸਹੋਤਾ ਆਦਿ ਹਾਜ਼ਰ ਸਨ।


author

Vandana

Content Editor

Related News