ਹੋਟਲ 'ਚ ਬੀਅਰ ਲਈ ਸ਼ਖਸ ਨੂੰ ਚੁਕਾਉਣੇ ਪਏ 50 ਲੱਖ, ਜਾਣੋ ਪੂਰਾ ਮਾਮਲਾ

09/06/2019 5:28:17 PM

ਲੰਡਨ/ਸਿਡਨੀ (ਬਿਊਰੋ)— ਇਕ ਆਸਟ੍ਰੇਲੀਆਈ ਪੱਤਰਕਾਰ ਪੀਟਰ ਲਾਲੋਰ ਨੂੰ ਇੰਗਲੈਂਡ ਦੇ ਮਾਨਚੈਸਟਰ ਸ਼ਹਿਰ ਦੇ ਇਕ ਹੋਟਲ ਵਿਚ ਬੀਅਰ ਆਰਡਰ ਕਰਨਾ ਮਹਿੰਗਾ ਪੈ ਗਿਆ। ਅਸਲ ਵਿਚ ਬੀਅਰ ਦੀ ਇਕ ਬੋਤਲ ਲਈ 55 ਹਜ਼ਾਰ ਪੌਂਡ ਤੋਂ ਵੱਧ ਮਤਲਬ 50 ਲੱਖ ਰੁਪਏ ਚਾਰਜ ਕੀਤੇ ਗਏ ਸਨ। ਪੀਟਰ ਇੱਥੇ ਏਸ਼ੇਜ ਕ੍ਰਿਕੇਟ ਸੀਰੀਜ਼ ਕਵਰ ਕਰਨ ਲਈ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਮੈਨਚੈਸਟਰ ਦੇ ਇਕ ਹੋਟਲ ਮਾਲਮੈਸਾਨ ਤੋਂ ਇਕ ਬੀਅਰ ਲਈ। ਭਾਵੇਂਕਿ ਸ਼ਾਇਦ ਹੀ ਪੀਟਰ ਨੂੰ ਆਸ ਰਹੀ ਹੋਵਗੀ ਕਿ ਇਕ ਬੀਅਰ ਲਈ ਉਨ੍ਹਾਂ ਨੂੰ 55 ਹਜ਼ਾਰ ਪੌਂਡ (ਕਰੀਬ 50 ਲੱਖ ਰੁਪਏ) ਦਾ ਬਿੱਲ ਮਿਲ ਜਾਵੇਗਾ। 

PunjabKesari

ਪੀਟਰ ਨੇ ਦੱਸਿਆ ਕਿ ਮੈਂ ਤੈਅ ਕੀਤਾ ਕਿ ਆਪਣੇ ਘਰ ਜਾਣ ਤੋਂ ਪਹਿਲਾਂ ਇਕ ਬੀਅਰ ਲਿਜਾਵਾਂਗਾ ਕਿਉਂਕਿ ਘਰ ਵਿਚ ਮੇਰੇ ਕੁਝ ਦੋਸਤ ਆਏ ਹੋਏ ਸਨ ਪਰ ਜਦੋਂ ਮੈਂ ਇਕ ਬੀਅਰ ਦੀ ਬੋਤਲ ਦੀ ਕੀਮਤ ਸੁਣੀ ਤਾਂ ਮੇਰੇ ਹੋਸ਼ ਉੱਡ ਗਏ। ਪੀਟਰ ਨੇ ਪੂਰੇ ਘਟਨਾਕ੍ਰਮ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। ਉਨ੍ਹਾਂ ਨੇ 5 ਸਤੰਬਰ ਨੂੰ ਦਿਨ ਵਿਚ ਕਰੀਬ 3 ਵਜੇ ਇਕ ਟਵੀਟ ਕੀਤਾ। ਇਸ ਟਵੀਟ ਵਿਚ ਉਨ੍ਹਾਂ ਨੇ ਬੀਅਰ ਦੀ ਤਸਵੀਰ ਸ਼ੇਅਰ ਕੀਤੀ ਜੋ ਉਨ੍ਹਾਂ ਨੇ ਹੋਟਲ ਵਿਚੋਂ ਲਈ ਸੀ। 

 


ਇਸ ਦੇ ਨਾਲ ਹੀ ਲਿਖਿਆ ਕਿ ਇਸ ਬੀਅਰ ਨੂੰ ਦੇਖੋ, ਇਹ ਇਤਿਹਾਸ ਦੀ ਸਭ ਤੋਂ ਮਹਿੰਗੀ ਬੀਅਰ ਹੈ। ਮੈਂ ਇਸ ਬੀਅਰ ਲਈ ਮਾਲਮੈਸਾਨ ਹੋਟਲ ਨੂੰ ਕਰੀਬ 99,983 ਡਾਲਰ ਅਦਾ ਕੀਤੇ ਹਨ। ਤੁਹਾਨੂੰ ਵਿਸ਼ਵਾਸ ਨਹੀਂ ਹੋਵੇਗਾ ਪਰ ਅਸਲ ਵਿਚ ਅਜਿਹਾ ਹੋਇਆ ਹੈ। ਫਿਲਹਾਲ ਇਸ ਮਾਮਲੇ ਵਿਚ ਪੀਟਰ ਨੇ ਦੱਸਿਆ ਕਿ ਮੈਂ ਹੋਟਲ ਮੈਨੇਜਰ ਨੂੰ ਇਸ ਸੰਬੰਧ ਵਿਚ ਸ਼ਿਕਾਇਤ ਕੀਤੀ। ਉਨ੍ਹਾਂ ਨੇ ਆਪਣੀ ਗਲਤੀ ਮੰਨੀ ਅਤੇ ਵਾਅਦਾ ਕੀਤਾ ਕਿ ਤੁਹਾਡੀ ਮਦਦ ਕੀਤੀ ਜਾਵੇਗੀ। 

PunjabKesari

ਪੂਰੇ ਮਾਮਲੇ ਵਿਚ ਹੋਟਲ ਮਾਲਮੈਸਾਨ ਦੇ ਬੁਲਾਰੇ ਨੇ ਦੱਸਿਆ ਕਿ ਅਸੀਂ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਕਿ ਆਖਿਰਕੀ ਹੋਇਆ ਹੈ। ਅਸੀਂ ਪੀਟਰ ਨਾਲ ਗੱਲ ਕੀਤੀ ਹੈ ਅਤੇ ਇਸ ਮਾਮਲੇ 'ਤੇ ਮੁਆਫੀ ਮੰਗੀ ਹੈ। ਇਹੀ ਨਹੀਂ ਅਸੀਂ ਮਾਮਲੇ ਦੇ ਜਲਦੀ ਨਿਪਟਾਰੇ ਲਈ ਪੀਟਰ ਦੇ ਸੰਪਰਕ ਵਿਚ ਹਾਂ।

ਬੀਤੇ ਦਿਨੀਂ ਅਜਿਹਾ ਹੀ ਇਕ ਮਾਮਲਾ ਬਾਲੀਵੁੱਡ ਅਦਾਕਾਰ ਰਾਹੁਲ ਬੋਸ ਦਾ ਸਾਹਮਣੇ ਆਇਆ ਸੀ। ਰਾਹੁਲ ਚੰਡੀਗੜ੍ਹ ਦੇ ਇਕ ਹੋਟਲ ਵਿਚ ਰੁਕੇ ਸਨ ਜਿੱਥੇ ਸਿਰਫ 2 ਕੇਲਿਆਂ ਲਈ ਉਨ੍ਹਾਂ ਨੂੰ ਕਰੀਬ 442 ਰੁਪਏ ਦਾ ਬਿੱਲ ਚੁਕਾਉਣਾ ਪਿਆ ਸੀ।


Vandana

Content Editor

Related News