ਇੰਗਲੈਡ : ਪੰਜਾਬੀ ਮੁਟਿਆਰਾਂ ਲਈ ਪਹਿਲਾ ਸਾਂਝ ਵਿਰਾਸਤੀ ਮੇਲਾ ਆਯੋਜਿਤ (ਤਸਵੀਰਾਂ)
Monday, Sep 14, 2020 - 04:34 PM (IST)

ਬਰਮਿੰਘਮ (ਸੰਜੀਵ ਭਨੋਟ): ਐਤਵਾਰ ਵਾਲੇ ਦਿਨ ਇੰਗਲੈਡ ਦੇ ਮਸ਼ਹੂਰ ਟਾਊਨ ਵੁਲਵਰਹੈਪਟਨ ਵਿੱਚ ਸਾਂਝ ਰੇਡੀਉ ਵਲੋਂ ਪੰਜਾਬੀ ਮੁਟਿਆਰਾਂ ਲਈ ਪਹਿਲਾ ਸਾਂਝ ਵਿਰਾਸਤੀ ਮੇਲਾ ਕਰਵਾਇਆ ਗਿਆ।
ਕੋਰੋਨਾ ਦੇ ਚਲਦੇ ਸਰਕਾਰ ਵਲੋਂ 30 ਤੋਂ ਵੱਧ ਦੇ ਇੱਕਠ ਦੀ ਮਨਾਹੀ ਹੋਣ ਕਰਕੇ ਇਸ ਦਾ ਪੂਰਾ ਖਿਆਲ ਰੱਖਿਆ ਗਿਆ ਕਿ ਕੋਈ ਵੀ ਓਵਰ ਐਂਟਰੀ ਨਾ ਹੋਵੇ। ਇਸ ਵਿਰਾਸਤੀ ਮੇਲੇ ਦੀ ਖਾਸੀਅਤ ਇਹ ਸੀ ਕੀ ਇਸ ਵਿੱਚ ਪੰਜਾਬੀ ਖਾਣੇ ਪੰਜਾਬੀ ਬਰਤਨਾਂ ਵਿਚੋਂ ਪਰੋਸੇ ਗਏ। ਪੰਜਾਬੀ ਸਮਾਨ ਜਿਵੇਂ ਮਧਾਣੀ, ਚੁੱਲਾ ਤੇ ਫੁਲਕਾਰੀਆਂ ਨਾਲ ਹਾਲ ਨੂੰ ਸਜਾਇਆ ਗਿਆ ਸੀ। ਸਾਰਾ ਪੰਜਾਬੀ ਵਿਰਾਸਤੀ ਸਮਾਨ ਪ੍ਰੇਮ ਵੈਡਿੰਗ ਡੈਕੋਰੇਸ਼ਨ ਦੇ ਸੁਨੀਤਾ ਜੀ ਵਲੋਂ ਸਪਾਂਸਰ ਕੀਤਾ ਗਿਆ।
ਮੇਲੇ ਲਈ ਪੰਜਾਬੀ ਭਵਨ ਹਾਲ ਜਗੀਰ ਸਿੰਘ ਜੀ ਵਲੋਂ ਸਪਾਂਸਰ ਸੀ। ਇੰਗਲੈਂਡ ਦੇ ਵੱਖ-ਵੱਖ ਟਾਊਨ ਤੋਂ ਮੁਟਿਆਰਾਂ ਨੇ ਸ਼ਿਰਕਤ ਕੀਤੀ ਤੇ ਰੌਣਕਾਂ ਲਾਈਆਂ ਗਈਆਂ। ਪ੍ਰੋਗਰਾਮ ਦੇ ਪ੍ਰਬੰਧਕ ਸਾਂਝ ਰੇਡੀਉ ਵਲੋਂ ਸੰਜੀਵ ਭਨੋਟ ਤੇ ਐਮ. ਕੇ ਸਾਂਝ ਨੇ ਸੱਭ ਦਾ ਧੰਨਵਾਦ ਕੀਤਾ ਗਿਆ। ਇਸ ਮੇਲੇ ਨੂੰ ਨੇਪਰੇ ਚਾੜਨ ਵਿੱਚ ਸਾਂਝ ਟੀਮ ਵੱਲੋਂ ਮੀਤੂ ਸਿੰਘ ਹੁਣਾਂ ਨੇ ਖਾਸ ਭੂਮਿਕਾ ਨਿਭਾਈ।
ਆਉਣ ਵਾਲੇ ਸਾਲ ਵਿੱਚ ਜੇਕਰ ਸੱਭ ਕੁਝ ਠੀਕ ਰਿਹਾ ਤਾਂ ਇਸ ਮੇਲੇ ਨੂੰ ਵੱਡੇ ਪੱਧਰ 'ਤੇ ਕਿਸੇ ਵੱਡੇ ਪਾਰਕ ਵਿੱਚ ਕੀਤਾ ਜਾਵੇਗਾ।