ਸ਼ਖਸ ਨੇ 280 km ਦੀ ਗਤੀ ਨਾਲ ਸਾਈਕਲਿੰਗ ਕਰ ਕੇ ਬਣਾਇਆ ਰਿਕਾਰਡ

Tuesday, Aug 20, 2019 - 04:14 PM (IST)

ਸ਼ਖਸ ਨੇ 280 km ਦੀ ਗਤੀ ਨਾਲ ਸਾਈਕਲਿੰਗ ਕਰ ਕੇ ਬਣਾਇਆ ਰਿਕਾਰਡ

ਲੰਡਨ (ਬਿਊਰੋ)— ਇੰਗਲੈਂਡ ਦੇ 45 ਸਾਲ ਦੇ ਸਾਈਕਲਿਸਟ ਨੀਲ ਕੈਂਪਬੇਲ ਨੇ 280 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਸਾਈਕਲ ਚਲਾ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਡਚ ਸਾਈਕਲਿਸਟ ਦਾ 24 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਇਹ ਰਿਕਾਰਡ ਬਣਾਉਣ ਲਈ ਕੈਂਪਬੇਲ ਨੂੰ ਰਨਵੇਅ 'ਤੇ ਪੋਰਸ਼ੇ ਕਾਰ ਨਾਲ ਬਰਾਬਰੀ ਕਰਨੀ ਸੀ। ਇਹ ਦੌੜ ਨੌਰਥ ਯਾਰਕਸ਼ਾਇਰ ਦੇ 3.2 ਕਿਲੋਮੀਟਰ ਲੰਬੇ ਐੱਲਵਿੰਗਟਨ ਏਅਰਫੀਲਡ ਤੱਕ ਚੱਲੀ। 

PunjabKesari

ਦੌੜ ਦੌਰਾਨ ਨੀਲ ਨੇ ਪੋਰਸ਼ੇ ਦੀ ਬਰਾਬਰੀ ਵੀ ਕੀਤੀ। ਕੈਂਪਬੇਲ ਨੇ ਜਿਸ ਸਾਈਕਲ ਨਾਲ ਇਹ ਰਿਕਾਰਡ ਬਣਾਇਆ ਉਸ ਨੂੰ ਖਾਸ ਤੌਰ 'ਤੇ ਤੇਜ਼ ਗਤੀ ਨਾਲ ਚਲਾਉਣ ਲਈ ਤਿਆਰ ਕੀਤਾ ਗਿਆ ਹੈ। ਇਸ ਸਾਈਕਲ ਦੀ ਕੀਮਤ 15 ਹਜ਼ਾਰ ਪੌਂਡ (ਕਰੀਬ 13 ਲੱਖ ਰੁਪਏ) ਹੈ। 

PunjabKesari

ਵਰਲਡ ਰਿਕਾਰਡ ਬਣਾਉਣ ਮਗਰੋਂ ਕੈਂਪਬੇਲ ਨੇ ਕਿਹਾ,''ਹੁਣ ਉਹ ਰਾਹਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੀ ਟੀਮ ਨੇ ਹੈਰਾਨੀਜਨਕ ਰੂਪ ਨਾਲ ਬਹੁਤ ਹੀ ਸ਼ਾਨਦਾਰ ਕੰਮ ਕੀਤਾ।'' ਰਿਪੋਰਟ ਮੁਤਾਬਕ 1995 ਵਿਚ ਨੀਦਰਲੈਂਡ ਦੇ ਸਾਈਕਲਿਸਟ ਨੇ 268.76 ਕਿਲੋਮੀਟਰ ਦੀ ਗਤੀ ਨਾਲ ਸਾਈਕਲ ਚਲਾਈ ਸੀ, ਜੋ ਹੁਣ ਤੱਕ ਦਾ ਵਿਸ਼ਵ ਰਿਕਾਰਡ ਸੀ।

PunjabKesari

ਭਾਵੇਂਕਿ ਸਭ ਤੋਂ ਤੇਜ਼ ਸਾਈਕਲ ਚਲਾਉਣ ਦਾ ਵਿਸ਼ਵ ਰਿਕਾਰਡ ਅਮਰੀਕੀ ਮਹਿਲਾ ਸਾਈਕਲਿਸਟ ਡੇਨਿਸ ਕੋਰਨੇਕ ਦੇ ਨਾਮ ਹੈ। ਉਸ ਨੇ ਸਾਲ 2018 ਵਿਚ 296.010 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਸਾਈਕਲ ਚਲਾਈ ਸੀ। ਹੁਣ ਕੈਂਪਬੇਲ ਦਾ ਇਰਾਦਾ ਇਸ ਰਿਕਾਰਡ ਨੂੰ ਤੋੜਨ ਦਾ ਹੈ। 

PunjabKesari

ਕੈਂਪਬੇਲ ਦਾ ਕਹਿਣਾ ਹੈ ਕਿ ਉਹ ਅਗਲੇ ਸਾਲ ਅਮਰੀਕਾ ਦੇ ਉਟਾਹ ਵਿਚ ਸਥਿਤ ਬੋਨੇਵਿਲੇ ਸਾਲਟ ਫਲੈਟਸ ਦੇ 6 ਮੀਲ ਦੇ ਟਰੈਕ 'ਤੇ 354 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨਗੇ।

PunjabKesari

ਦੁਨੀਆ ਦੀ ਸਭ ਤੋਂ ਤੇਜ਼ ਸਾਈਕਲਿਸਟ ਡੇਨਿਸ ਮਿਊਲਰ ਨੇ ਵੀ ਆਪਣਾ ਵਿਸ਼ਵ ਰਿਕਾਰਡ ਇਸੇ ਟਰੈਕ 'ਤੇ ਬਣਾਇਆ ਸੀ।
 


author

Vandana

Content Editor

Related News