ਇੰਗਲੈਂਡ ''ਚ ਡਰਾਈਵਿੰਗ ਕਲਾਸਾਂ ਅਤੇ ਟੈਸਟ ਜੁਲਾਈ ਤੋਂ ਹੋਣਗੇ ਦੁਬਾਰਾ ਸ਼ੁਰੂ
Friday, Jun 26, 2020 - 06:34 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ): ਇੰਗਲੈਂਡ ਵਿਚ ਲੋਕ ਜੁਲਾਈ ਤੋਂ ਦੁਬਾਰਾ ਡਰਾਈਵਿੰਗ ਦੇ ਸਬਕ ਅਤੇ ਟੈਸਟ ਲੈ ਸਕਣਗੇ। ਡ੍ਰਾਈਵਿੰਗ ਕਲਾਸਾਂ ਅਤੇ ਥਿਊਰੀ ਟੈਸਟ 4 ਜੁਲਾਈ ਤੋਂ ਸੰਭਵ ਹੋਣਗੇ, ਜਦੋਂ ਕਿ ਲੋਕ 22 ਜੁਲਾਈ ਤੋਂ ਆਪਣਾ ਪ੍ਰੈਕਟੀਕਲ ਟੈਸਟ ਦੇ ਸਕਦੇ ਹਨ।
ਟ੍ਰਾਂਸਪੋਰਟ ਸੈਕਟਰੀ ਗਰਾਂਟ ਸ਼ੈੱਪਸ ਨੇ ਕਿਹਾ,''ਦੇਸ਼ ਕੋਵਿਡ-19 ਤੋਂ ਬਾਹਰ ਆ ਰਿਹਾ ਹੈ ਤਾਂ ਅਸੀਂ ਹੁਣ ਦੇਸ਼ ਨੂੰ ਮੁੜ ਤੋਂ ਵਧਣ ਵਿੱਚ ਸਹਾਇਤਾ ਲਈ ਆਪਣੀਆਂ ਸੇਵਾਵਾਂ ਖੋਲ੍ਹ ਸਕਦੇ ਹਾਂ ਅਤੇ ਮੈਨੂੰ ਇੱਕ ਕੋਵਿਡ-ਸੁਰੱਖਿਅਤ ਢੰਗ ਨਾਲ ਡਰਾਈਵਿੰਗ ਟੈਸਟਾਂ ਅਤੇ ਪਾਠਾਂ ਦੀ ਮੁੜ ਸ਼ੁਰੂਆਤ ਦੀ ਘੋਸ਼ਣਾ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ।’' ਇਸਦੇ ਸੰਬੰਧ ਵਿੱਚ 'ਡਰਾਈਵਰ ਐਂਡ ਵਹੀਕਲ ਸਟੈਂਡਰਡਜ਼ ਏਜੰਸੀ (ਡੀਵੀਐਲਏ) ਦੇ ਮੁੱਖ ਕਾਰਜਕਾਰੀ ਗੈਰੇਥ ਲੈਵਲੀਨ ਨੇ 25 ਜੂਨ ਨੂੰ ਸਾਰੇ ਮਨਜ਼ੂਰਸ਼ੁਦਾ ਡ੍ਰਾਈਵਿੰਗ ਇੰਸਟ੍ਰਕਟਰਾਂ ਨੂੰ ਡਰਾਈਵਰ ਟੈਸਟਿੰਗ ਦੁਬਾਰਾ ਸ਼ੁਰੂ ਕਰਨ ਲਈ ਲਿਖਤੀ ਰੂਪ ਵਿੱਚ ਸੂਚਿਤ ਕਰ ਦਿੱਤਾ ਗਿਆ ਹੈ।