ਅਜੀਬ ਮਾਮਲਾ! ਭੈਣ ਨੇ ਆਪਣੇ ਭਰਾ ਦੇ ਬੱਚੇ ਨੂੰ ਦਿੱਤਾ ਜਨਮ

07/17/2019 10:40:50 AM

ਲੰਡਨ (ਬਿਊਰੋ)— ਇੰਗਲੈਂਡ ਦਾ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਹਿਲਾ ਨੇ ਆਪਣੇ ਭਰਾ ਦੇ ਬੱਚੇ ਨੂੰ ਜਨਮ ਦਿੱਤਾ। ਅਜਿਹਾ ਕਰਨ ਦੇ ਪਿੱਛੇ ਦਾ ਕਾਰਨ ਭਰਾ ਦਾ ਸਮਲਿੰਗੀ ਰਿਲੇਸ਼ਨਸ਼ਿਪ ਵਿਚ ਹੋਣਾ ਸੀ। ਕਿਸੇ ਅਣਜਾਣ ਮਹਿਲਾ 'ਤੇ ਸਰੋਗੇਸੀ ਲਈ ਭਰੋਸਾ ਨਾ ਹੋਣ ਕਾਰਨ ਮਹਿਲਾ ਨੇ ਭਰਾ ਦੇ ਸਮਲਿੰਗੀ ਪਾਰਟਨਰ ਦੇ ਸਪਰਮ ਜ਼ਰੀਏ ਬੱਚੇ ਨੂੰ ਜਨਮ ਦਿੱਤਾ।

PunjabKesari

ਬ੍ਰਿਟੇਨ ਦੇ ਕੁਮਬ੍ਰੀਆ ਦੀ ਰਹਿਣ ਵਾਲੀ 27 ਸਾਲਾ ਮਹਿਲਾ ਚੈਪਲ ਕੂਪਰ ਨੇ ਸਰੋਗੇਟ ਮਦਰ ਦੇ ਰੂਪ ਵਿਚ ਬੱਚੇ ਨੂੰ ਜਨਮ ਦਿੱਤਾ। ਗਰਭਧਾਰਨ ਲਈ ਕੂਪਰ ਦੇ ਐਗ ਸੈੱਲ ਅਤੇ ਭਰਾ ਦੇ ਸਮਲਿੰਗੀ ਪਾਰਟਨਰ ਦੇ ਸਪਰਮ ਦੀ ਵਰਤੋਂ ਕੀਤੀ ਗਈ। ਕੂਪਰ ਦੇ ਸਰੋਗੇਟ ਮਾਂ ਬਣਨ ਕਾਰਨ ਹੁਣ ਉਸ ਦਾ ਭਰਾ ਸਕੌਟ ਸਟੀਫੇਨਸਨ ਅਤੇ ਉਸ ਦਾ ਸਮਲਿੰਗੀ ਪਾਰਟਨਰ ਮਾਈਕਲ ਸਮਿਥ ਮਾਤਾ-ਪਿਤਾ ਬਣ ਗਏ ਹਨ। 

PunjabKesari

ਕੂਪਰ ਨੇ 12 ਜੁਲਾਈ ਨੂੰ ਬੇਬੀ ਗਰਲ ਨੂੰ ਜਨਮ ਦਿੱਤਾ। ਬੱਚੀ ਦਾ ਨਾਮ ਹਾਰਪਰ ਐਲੀਜ਼ਾਬੇਥ ਸਮਿਥ ਰੱਖਿਆ ਗਿਆ। ਭਰਾ ਦੇ ਬੱਚੇ ਨੂੰ ਜਨਮ ਦੇਣ ਕਾਰਨ ਕੂਪਰ ਬੱਚੇ ਦੀ ਬਾਇਓਲੌਜੀਕਲ ਮਾਂ ਵੀ ਹੋਵੇਗੀ ਅਤੇ ਭੂਆ ਵੀ। ਇੱਥੇ ਦੱਸ ਦਈਏ ਕਿ ਕੂਪਰ ਖੁਦ ਇਕ ਬੇਟੀ ਦੀ ਮਾਂ ਹੈ। ਕੂਪਰ ਨੂੰ ਜਦੋਂ ਸਰੋਗੇਸੀ ਅਤੇ ਬੱਚਾ ਗੋਦ ਲੈਣ ਵਿਚ ਹੋਣ ਵਾਲੀਆਂ ਮੁਸ਼ਕਲਾਂ ਅਤੇ ਖਰਚ ਦੇ ਬਾਰੇ ਵਿਚ ਪਤਾ ਲੱਗਾ ਤਾਂ ਉਸ ਨੇ ਖੁਦ ਹੀ ਬਾਇਓਲੌਜੀਕਲ ਮਾਂ ਬਣਨ ਦਾ ਫੈਸਲਾ ਲਿਆ। 

PunjabKesari

ਕੂਪਰ ਦੇ ਭਰਾ ਅਤੇ ਉਸ ਦੇ ਸਮਲਿੰਗੀ ਪਾਰਟਨਰ ਨੇ ਇਕ ਫੇਸਬੁੱਕ ਪੋਸਟ ਵਿਚ ਭੈਣ ਦੀ ਤਾਰੀਫ ਕੀਤੀ ਹੈ ਅਤੇ ਉਸ ਨੂੰ ਸੁਪਰ ਹਿਊਮਨ ਦੱਸਿਆ ਹੈ। ਉਨ੍ਹਾਂ ਨੇ ਲਿਖਿਆ,''ਕੂਪਰ ਦੀ ਸਮਰੱਥਾ, ਜਜ਼ਬਾ ਅਤੇ ਚੰਗੇ ਦਿਲ ਨੇ ਸਾਨੂੰ ਖੁਸ਼ੀਆਂ ਨਾਲ ਭਰ ਦਿੱਤਾ ਹੈ।''


Vandana

Content Editor

Related News