ਪਾਕਿ ''ਤੇ ਵਰ੍ਹੇ ਐੱਮ.ਜੇ. ਅਕਬਰ, ਅੱਤਵਾਦ ਨੂੰ ਹੱਲਾਸ਼ੇਰੀ ਦੇਣਾ ਖੁਦਕੁਸ਼ੀ ਨੂੰ ਸੱਦਾ ਦੇਣ ਬਰਾਬਰ

09/29/2017 3:33:54 AM

ਨਵੀਂ ਦਿੱਲੀ— ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਨੂੰ 'ਟੈਰੇਰਿਸਤਾਨ' ਕਹਿ ਕੇ ਅੰਤਰਰਾਸ਼ਟਰੀ ਪੱਧਰ 'ਤੇ ਉਸ ਨੂੰ ਐਕਸਪੋਜ਼ ਕਰਨ ਦੇ ਬਾਅਦ ਭਾਰਤ ਨੇ ਇਕ ਵਾਰ ਫਿਰ ਸਖਤ ਰੁਖ਼ ਦਿਖਾਇਆ ਹੈ। ਭਾਰਤ ਨੇ ਕਿਹਾ ਕਿ ਅੱਤਵਾਦ ਨੂੰ ਸ਼ਰਨ ਦੇਣ ਵਾਲੀਆਂ ਸਰਕਾਰਾਂ ਖੁਦਕੁਸ਼ੀ ਨੂੰ ਸੱਦਾ ਦੇ ਰਹੀਆਂ ਹਨ। ਇਸਲਾਮ ਇਨ ਸੈਕੂਲਰ ਸਟੇਟ 'ਤੇ ਇਕ ਕਾਨਫਰੰਸ ਆਯੋਜਿਤ ਕੀਤੀ ਗਈ ਸੀ, ਜਿਸ ਵਿਚ ਭਾਰਤ ਦੇ ਵਿਦੇਸ਼ ਰਾਜ ਮੰਤਰੀ ਐੱਮ. ਜੇ. ਅਕਬਰ ਨੇ ਪਾਕਿਸਤਾਨ 'ਤੇ ਤਿੱਖੀ ਟਿੱਪਣੀ ਕੀਤੀ। ਅਕਬਰ ਨੇ ਕਿਹਾ ਕਿ ਧਰਮ 'ਤੇ ਆਧਾਰਿਤ ਅੱਤਵਾਦ ਆਧੁਨਿਕਤਾ ਦੇ ਖਿਲਾਫ ਅਤੇ ਕਿਸੇ ਵੀ ਰਾਸ਼ਟਰ ਤੇ ਸੂਬੇ ਲਈ ਵੱਡੀ ਚੁਨੌਤੀ ਹੈ। ਹਾਲਾਂਕਿ ਅਕਬਰ ਨੇ ਪਾਕਿਸਤਾਨ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਦਾ ਇਸ਼ਾਰਾ ਉਸੇ ਵੱਲ ਸੀ।


Related News