ਮੋਦੀ ਦੇ ਇਜ਼ਰਾਇਲ ਦੌਰੇ ਨੂੰ ਲੈ ਕੇ ਉਥੇ ਉਤਸ਼ਾਹ ਦਾ ਮਾਹੌਲ

06/28/2017 5:53:14 AM

ਯਰੂਸ਼ਲਮ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੁਲਾਈ 'ਚ ਪ੍ਰਸ਼ਤਾਵਿਤ ਇਜ਼ਰਾਇਲ ਦੌਰੇ ਤੋਂ ਪਹਿਲਾਂ ਹੀ ਉਨ੍ਹਾਂ ਦੌਰੇ ਨੂੰ ਲੈ ਕੇ ਉਤਸੁਕਤਾ ਦਾ ਮਾਹੌਲ ਹੈ। ਇਜ਼ਰਾਇਲ ਦੇ ਇਕ ਪ੍ਰਮੁੱਖ ਸਮਾਚਾਰ ਪੱਤਰ 'ਦਿ ਮਾਰਕਰ' ਨੇ ਸ਼੍ਰੀ ਮੋਦੀ ਨੂੰ ਦੁਨੀਆ ਦਾ ਸਭ ਤੋਂ ਮਹੱਤਵਪੂਰਨ ਪ੍ਰਧਾਨ ਮੰਤਰੀ ਦੱਸਿਆ ਹੈ। ਅਖਬਾਰ ਨੇ ਉਨ੍ਹਾਂ ਦੀ ਸ਼ਾਲਘਾ ਕਰਦੇ ਹੋਏ ਲਿਖਿਆ, ''ਜਾਗੋ, ਦੁਨੀਆ ਦੇ ਸਭ ਤੋਂ ਮਹੱਵਪੂਰਨ ਪ੍ਰਧਾਨ ਮੰਤਰੀ ਆ ਰਹੇ ਹਨ'' ਵਪਾਰਕ ਦੈਨਿਕ ਸਮਾਚਾਰ ਪੱਤਰ 'ਦਿ ਮਾਰਕਰ' ਨੇ ਆਪਣੇ ਹਿਬਰੂ ਵਰਜਨ ਦੇ ਸਭ ਤੋਂ ਸਿਖਰ ਪੰਨੇ 'ਤੇ ਭਾਰਤ ਅਤੇ ਇਜ਼ਰਾਇਲ ਵਿਚਾਲੇ ਦੋ ਪੱਖੀ ਸਬੰਧਾਂ 'ਤੇ ਇਕ ਲੇਖ ਲਿਖਿਆ ਹੈ।
ਲੇਖ 'ਚ ਕਿਹਾ ਗਿਆ ਹੈ ਕਿ ਇਜ਼ਰਾਇਲ ਦੀ ਜਨਤਾ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਉਨ੍ਹਾਂ ਦੇ ਇਜ਼ਰਾਇਲ ਦੌਰੇ ਨੂੰ ਲੈ ਕੇ ਕਾਫੀ ਉਮੀਦਾਂ ਲਗਾ ਰੱਖੀਆਂ ਸਨ। ਪਰ ਉਨ੍ਹਾਂ ਨੇ ਕੁਝ ਖਾਸ ਨਹੀਂ ਕਿਹਾ, ਜਦਕਿ 125 ਕਰੋੜ ਲੋਕਾਂ ਦੇ ਨੇਤਾ ਸ਼੍ਰੀ ਮੋਦੀ ਪੂਰੀ ਦੁਨੀਆ 'ਚ ਕਾਫੀ ਪ੍ਰਸਿੱਧ ਹਨ। ਇਸ ਤੋਂ ਇਲਾਵਾ ਕਾਫੀ ਤੇਜ਼ੀ ਨਾਲ ਵਧ ਰਹੀ ਅਰਥ ਵਿਵਸਥਾ ਵਾਲੇ ਦੇਸ਼ ਦੇ ਨੇਤਾ ਮੋਦੀ ਇੰਨੇ ਕਾਬਿਲ ਹਨ ਕਿ ਪੂਰੀ ਦੁਨੀਆ ਉਨ੍ਹਾਂ ਵੱਲ ਦੇਖਣ ਨੂੰ ਮਜ਼ਬੂਰ ਹੈ।


Related News