ਲੈਬਨਾਨ ''ਚ ਸਰਕਾਰ ਦੇ ਵਾਅਦਿਆਂ ਤੋਂ ਤੰਗ ਆ ਪ੍ਰਕਾਸ਼ਿਤ ਕੀਤੀ ਗਈ ਖਾਲੀ ਅਖਬਾਰ

Friday, Oct 12, 2018 - 12:44 AM (IST)

ਬੇਰੂਤ — ਆਰਥਿਕ ਸੰਕਟ ਨਾਲ ਨਜਿੱਠ ਰਹੇ ਲੈਬਨਾਨ 'ਚ ਸਰਕਾਰ ਗਠਨ 'ਚ ਹੋ ਰਹੀ ਦੇਰੀ ਦੇ ਵਿਰੋਧ 'ਚ ਇਥੋਂ ਦੀ ਸਭ ਤੋਂ ਪੁਰਾਣੀ ਅਖਬਾਰ 'ਅਨ ਨਾਹਰ' ਵੀਰਵਾਰ ਨੂੰ ਪੂਰੀ ਤਰ੍ਹਾਂ ਨਾਲ ਕੋਰਾ ਪ੍ਰਕਾਸ਼ਿਤ ਕੀਤਾ ਗਿਆ। 5 ਮਹੀਨੇ ਤੋਂ ਚੱਲ ਰਹੀ ਖਿਚਤੂਣ ਦੇ ਬਾਵਜੂਦ ਨਾਮਜ਼ਦ ਪ੍ਰਧਾਨ ਮੰਤਰੀ ਸਾਦ ਹਰੀਰੀ ਅਜੇ ਤੱਕ ਆਪਣੇ ਮੰਤਰੀ ਮੰਡਲ ਦਾ ਗਠਨ ਨਹੀਂ ਕਰ ਸਕੇ ਹਨ।
1933 'ਚ ਸਥਾਪਤ ਅਨ ਨਾਹਰ ਨੇ ਆਪਣੇ ਸਾਰੇ ਪੇਜ (8 ਪੇਜ) ਕੋਰੇ ਪ੍ਰਕਾਸ਼ਿਤ ਕੀਤੇ। ਆਨਲਾਈਨ ਐਡੀਸ਼ਨ 'ਚ ਵੀ ਅਖਬਾਰ ਨੇ ਹੈੱਡਲਾਈਨ ਲਾ ਕੇ ਬਾਕਸ ਖਾਲੀ ਛੱਡ ਦਿੱਤੇ। ਇਕ ਪ੍ਰੈਸ ਕਾਨਫਰੰਸ 'ਚ ਅਨ ਨਾਹਰ ਦੀ ਐਡੀਟਰ-ਇਨ-ਚੀਫ ਨਾਇਲ ਅਲ ਤੁਇਨੀ ਨੇ ਆਖਿਆ ਕਿ ਲੋਕ ਥਕ ਗਏ ਹਨ ਅਤੇ ਅਨ ਨਹਾਰ ਵੀ ਤੁਹਾਡੇ ਬਹਾਨੇ ਅਤੇ ਵਾਰ-ਵਾਰ ਕੀਤੇ ਜਾ ਰਹੇ ਖੋਖਲੇ ਵਾਅਦਿਆਂ ਨੂੰ ਲਿਖ-ਲਿਖ ਕੇ ਥਕ ਗਿਆ ਹਾਂ। ਉਨ੍ਹਾਂ ਨੇ ਆਖਿਆ ਕਿ ਖੁਦਾ ਜਾਣੇ ਕੈਬਨਿਟ ਗਠਨ ਲਈ ਸਾਨੂੰ ਕਿੰਨਾ ਇੰਤਜ਼ਾਰ ਕਰਨਾ ਹੋਵੇਗਾ। ਲੂੇ ਕਾਰਗਰ ਤਰੀਕੇ ਲੱਭਣੇ ਹੋਣਗੇ। ਇਕ ਹੋਰ ਮਾਹਿਰ ਮੁਤਾਬਕ ਸਾਨੂੰ ਮੌਜੂਦਾ ਖਤਰਿਆਂ ਨੂੰ ਧਿਆਨ ’ਚ ਰੱਖਦਿਆਂ ਸਮਾਂ ਰਹਿੰਦਿਆਂ ਕਾਰਗਰ ਨੀਤੀਆਂ ਬਣਾਉਣੀਆਂ ਪੈਣਗੀਆਂ।


Related News