ਨਿੱਜੀ ਕੰਪਨੀ ਦੇ 11 ਕਰਮਚਾਰੀ ਅਗਵਾ, ਪੁਲਸ ਵੱਲੋਂ ਭਾਲ ਜਾਰੀ

Thursday, Jun 05, 2025 - 03:12 PM (IST)

ਨਿੱਜੀ ਕੰਪਨੀ ਦੇ 11 ਕਰਮਚਾਰੀ ਅਗਵਾ, ਪੁਲਸ ਵੱਲੋਂ ਭਾਲ ਜਾਰੀ

ਪੇਸ਼ਾਵਰ (ਭਾਸ਼ਾ)- ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ਵਿੱਚ ਅਣਪਛਾਤੇ ਅੱਤਵਾਦੀਆਂ ਨੇ ਇੱਕ ਨਿੱਜੀ ਕੰਪਨੀ ਦੇ 11 ਕਰਮਚਾਰੀਆਂ ਨੂੰ ਅਗਵਾ ਕਰ ਲਿਆ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਪੁਲਸ ਨੇ ਸ਼ੱਕੀਆਂ ਦਾ ਪਿੱਛਾ ਕੀਤਾ ਅਤੇ ਅਗਵਾ ਕੀਤੇ ਗਏ ਕਰਮਚਾਰੀਆਂ ਵਿੱਚੋਂ ਛੇ ਨੂੰ ਛੁਡਵਾ ਲਿਆ। ਸੂਚਨਾ ਮਿਲਦੇਹੀ ਡੇਰਾ ਇਸਮਾਈਲ ਖਾਨ ਦੇ ਜ਼ਿਲ੍ਹਾ ਪੁਲਸ ਸੁਪਰਡੈਂਟ ਅਤੇ ਅੱਤਵਾਦ ਵਿਰੋਧੀ ਵਿਭਾਗ ਦੇ ਪੁਲਸ ਸੁਪਰਡੈਂਟ ਸ਼ਕੀਲ ਖਾਨ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਤਲਾਸ਼ ਸ਼ੁਰੂ ਕਰ ਦਿੱਤੀ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਸ਼ਸ਼ੀ ਥਰੂਰ ਦਾ ਖਾਲਿਸਤਾਨੀ ਸਮਰਥਕਾਂ ਵੱਲੋਂ ਭਾਰੀ ਵਿਰੋਧ, ਤਿਰੰਗੇ ਦਾ ਵੀ ਅਪਮਾਨ

ਬਾਕੀ ਪੰਜ ਬੰਧਕਾਂ ਨੂੰ ਛੁਡਾਉਣ ਅਤੇ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਫਿਲਹਾਲ ਤਲਾਸ਼ੀ ਮੁਹਿੰਮ ਜਾਰੀ ਹੈ। ਇੱਕ ਨਿੱਜੀ ਕੰਪਨੀ ਦੇ ਇਹ ਕਰਮਚਾਰੀ ਤਿੰਨ ਵਾਹਨਾਂ ਵਿੱਚ ਇਸਲਾਮਾਬਾਦ ਤੋਂ ਕਵੇਟਾ ਜਾ ਰਹੇ ਸਨ, ਜਦੋਂ ਉਨ੍ਹਾਂ ਨੂੰ ਖੈਬਰ ਪਖਤੂਨਖਵਾ ਸੂਬੇ ਦੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੇ ਦੋਮਾਂਡਾ ਪੁਲ ਨੇੜੇ ਅਗਵਾ ਕਰ ਲਿਆ ਗਿਆ। ਇੱਕ ਵੱਖਰੀ ਘਟਨਾ ਵਿੱਚ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਖੈਬਰ ਜ਼ਿਲ੍ਹੇ ਦੇ ਤਿਰਾਹ ਘਾਟੀ ਦੇ ਵਸਨੀਕਾਂ ਨੇ ਇੱਕ ਪਾਕਿਸਤਾਨੀ ਫੌਜ ਦੇ ਸਿਪਾਹੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News